ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

30 ਸਤੰਬਰ ਤੱਕ 10 ਫ਼ੀਸਦੀ ਛੂਟ ਨਾਲ ਭਰਿਆ ਜਾ ਸਕਦੈ ਪ੍ਰਾਪਰਟੀ ਟੈਕਸ

SAS Nagar ਵਾਸੀ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਭਰ ਸਕਣਗੇ ਪ੍ਰਾਪਰਟੀ ਟੈਕਸ


ਪੰਜਾਬ ਵਿੱਚ ਸਾਲ 2019-20 ਦਾ ਪ੍ਰਾਪਰਟੀ ਟੈਕਸ 10 ਫ਼ੀਸਦੀ ਛੂਟ (ਰਿਬੇਟ) ਨਾਲ ਅਦਾ ਕਰਨ ਦੀ ਮਿਤੀ 30 ਸਤੰਬਰ 2019 ਹੈ। 

 

ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਐਸ. ਏ. ਐਸ. ਨਗਰ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ 28 ਅਤੇ 29 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀ ਸਰਕਾਰੀ ਛੁੱਟੀ ਹੈ ਪਰ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਉਨ੍ਹਾਂ ਨੂੰ 10 ਫ਼ੀਸਦੀ ਛੋਟ ਦਾ ਫਾਇਦਾ ਉਠਾਉਣ ਦਾ ਮੌਕੇ ਦੇਣ ਲਈ ਨਗਰ ਨਿਗਮ ਐਸ. ਏ. ਐਸ. ਨਗਰ ਵੱਲੋਂ ਇਨ੍ਹਾਂ ਦਿਨਾਂ (28 ਅਤੇ 20 ਸਤੰਬਰ 2019) ਨੂੰ ਪ੍ਰਾਪਰਟੀ ਟੈਕਸ ਭਰਨ ਲਈ ਦਫ਼ਤਰ ਖੁੱਲ੍ਹਾ ਰਹੇਗਾ।


 

ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਕੋਈ ਵੀ ਸ਼ਹਿਰ ਵਾਸੀ ਆਮ ਦਿਨਾਂ ਵਾਂਗ 28 ਅਤੇ 29 ਸਤੰਬਰ ਨੂੰ ਛੁੱਟੀ ਵਾਲੇ ਦਿਨਾਂ ਵਿੱਚ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਗਰ ਨਿਗਮ ਦੇ ਦਫ਼ਤਰ ਮਿਊਂਸੀਪਲ ਭਵਨ, ਸੈਕਟਰ-68 ਐਸ. ਏ. ਐਸ. ਨਗਰ ਵਿਖੇ ਪਹੁੰਚ ਕੇ ਆਪਣੀ ਪ੍ਰਾਪਰਟੀ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦਾ ਹੈ। 

 

30 ਸਤੰਬਰ 2019 ਤੋਂ ਬਾਅਦ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ‘ਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ 2019 ਤੱਕ ਆਪਣੀ ਪ੍ਰਾਪਰਟੀ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ 10 ਫ਼ੀਸਦੀ ਛੋਟ ਦਾ ਲਾਭ ਉਠਾਉਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Property tax can be paid up to 10 percent off by September 30th