ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌੜ ਰੈਲੀ ’ਚ ਸਾਬਕਾ MLA ਜੱਸੀ ਵਿਰੁੱਧ ਰੋਸ ਮੁਜ਼ਾਹਰਾ

ਮੌੜ ਬੰਬ ਧਮਾਕੇ ਦੀ ਫ਼ਾਈਲ ਫ਼ੋਟੋ

ਕਾਂਗਰਸ ਦੇ ਸਾਬਕਾ ਵਿਧਾਇਕ (MLA) ਹਰਮਿੰਦਰ ਸਿੰਘ ਜੱਸੀ ਅੱਜ ਮੌੜ ਵਿਖੇ ਇੱਕ ਜਨਤਕ ਰੈਲੀ ਦੌਰਾਨ ਵਿਖਾਈ ਦਿੱਤੇ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਕਿਸੇ ਜਨਤਕ ਰੈਲੀ ਵਿੱਚ ਵਿਖਾਈ ਦਿੱਤੇ ਸਨ। ਪਰ ਮੌੜ ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੇ ਉਨ੍ਹਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਨ੍ਹਾਂ ਪੀੜਤਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਵਾਜਬ ਮੁਆਵਜ਼ਾ ਨਹੀਂ ਮਿਲਿਆ। ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮੌਤ ਬਦਲੇ ਘੱਟੋ–ਘੱਟ ਇੱਕ ਜਣੇ ਲਈ ਸਰਕਾਰੀ ਨੌਕਰੀ ਦੀ ਮੰਗ ਵੀ ਕਰ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ 31 ਜਨਵਰੀ ਨੂੰ ਮੌੜ ਵਿਖੇ ਹੋਏ ਇੱਕ ਬੰਬ ਧਮਾਕੇ ਦੌਰਾਨ ਸ੍ਰੀ ਜੱਸੀ ਖ਼ੁਦ ਵਾਲ–ਵਾਲ ਬਚ ਗਏ ਸਨ। ਸੂਬਾਈ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਰੈਲੀ ਮੌਕੇ ਇਹ ਧਮਾਕਾ ਹੋਇਆ ਸੀ, ਜਿਸ ਵਿੱਚ ਗ਼ਰੀਬ ਪਰਿਵਾਰਾਂ ਦੇ ਪੰਜ ਬੱਚਿਆਂ ਸਮੇਤ 7 ਵਿਅਕਤੀ ਮਾਰੇ ਗਏ ਸਨ।

 

 

ਸ੍ਰੀ ਜੱਸੀ ਨੇ ਆਪਣੇ ਭਾਸ਼ਣ ਦੌਰਾਨ ਅੱਜ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਪਰ ਉਹ ਮੌੜ ਬੰਬ ਧਮਾਕੇ ਦੀ ਜਾਂਚ ਲਈ ਬਣੀ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team) ਦੀ ਉਸ ਜਾਂਚ ਰਿਪੋਰਟ ਦਾ ਜ਼ਿਕਰ ਛੱਡ ਗਏ, ਜਿਸ ਦੇ ਆਧਾਰ ਉੱਤੇ ਹੁਣ ਤੱਕ ਤਿੰਨ ਮੁਲਜ਼ਮਾਂ ਦੀ ਸ਼ਨਾਖ਼ਤ ਹੋਈ ਹੈ ਤੇ ਉਹ ਹਾਲੇ ਤੱਕ ਫ਼ਰਾਰ ਹਨ।

 

 

ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਜੱਸੀ ਨੇ ਕਿਹਾ ਕਿ ਮੌੜ ਬੰਬ ਧਮਾਕੇ ਦੇ ਪੀੜਤਾਂ ਦੀ ਮੰਗ ਜਾਇਜ਼ ਹੈ ਕਿਉਂਕਿ ਮ੍ਰਿਤਕਾਂ ਲਈ ਮੁਆਵਜ਼ਾ 5 ਲੱਖ ਰੁਪਏ ਤੇ ਗੰਭੀਰ ਜ਼ਖ਼ਮੀਆਂ ਲਈ 50–50 ਹਜ਼ਾਰ ਰੁਪਏ ਬਹੁਤ ਘੱਟ ਹਨ; ਜਦ ਕਿ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੱਕ–ਇੱਕ ਕਰੋੜ ਰੁਪਏ ਦਿੱਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest against Ex MLA Jassi during Morr Rally