ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਵਿਰੁੱਧ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ 

ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਵਿਰੁੱਧ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ

ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਵਧ ਰਹੀ ਮਹਿੰਗੀ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਵਿਧਾਨ ਸਭਾ ਹਲਕਾ ਦਾਖਾ ਅਧੀਨ ਆਉਂਦੇ ਪਿੰਡ ਲਤਾਲਾ, ਰੰਗੂਵਾਲ, ਜੁੜਾਹਾ ਤੇ ਗੁੱਜਰਵਾਲ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ’ਤੇ ਗੁਰਦੇਵ ਸਿੰਘ ਲਾਪਰਾ ਪ੍ਰਧਾਨ ਕਾਂਗਰਸ ਪਾਰਟੀ ਲੁਧਿਆਣਾ ਦਿਹਾਤੀ, ਜਗਪਾਲ ਸਿੰਘ ਖੰਗੂੜਾ, ਆਨੰਦ ਸਰੂਪ ਸਿੰਘ ਮੋਹੀ, ਸੁਖਪਾਲ ਸਿੰਘ ਸੈਂਪੀ ਭੱਠਲ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਪਾਰਟੀ ਲੁਧਿਆਣਾ ਦਿਹਾਤੀ, ਮੇਜਰ ਸਿੰਘ ਮੁੱਲਾਂਪੁਰ, ਪ੍ਰੀਤਮ ਸਿੰਘ ਅਖਾੜਾ ਆਦਿ ਉੱਚੇਚੇ ਤੌਰ ’ਤੇ ਹਾਜਰ ਸਨ। ਪਿੰਡ ਲਤਾਲਾ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਗਪਾਲ ਸਿੰਘ ਖੰਗੂੜਾ, ਗੁਰਦੇਵ ਸਿੰਘ ਲਾਪਰਾ, ਆਨੰਦ ਸਰੂਪ ਮੋਹੀ ਤੇ ਸੁਖਪਾਲ ਸਿੰਘ ਸੈਂਪੀ ਭੱਠਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਦੇਸ਼ ਨੂੰ ਬਰਵਾਦ ਕਰਕੇ ਰੱਖ ਦਿੱਤਾ ਆਰਥਿਕਤਾ ਡਾਵਾਂਡੋਲ ਹੋ ਗਈ ਗਰੀਬਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਉਨਾਂ ਅੱਗੇ ਕਿਹਾ ਕਿ ਨੋਟਬੰਦੀ ਤੇ ਜੀ.ਐਸ.ਟੀ. ਵਰਗੀਆਂ ਨੀਤੀਆਂ ਨੇ ਹਰ ਵਰਗ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਜਦਕਿ ਭਾਜਪਾ ਪੱਖੀ ਲੋਕ ਹੋਰ ਅਮੀਰ ਹੋ ਰਹੇ ਹਨ ਆਏ ਦਿਨ ਤੇਲ, ਗੈਸ ਦੀਆਂ ਕੀਮਤਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਉਨਾਂ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਾਰੇ ਲਾਉਣ ਵਿੱਚ ਮਸ਼ਹੂਰ ਹੈ ਪ੍ਰੰਤੂ ਦੇਸ਼ ਵਾਸੀ ਭਾਜਪਾ ਦੀਆਂ ਲੂੰਬੜਚਾਲਾ ਵਿੱਚ ਨਹੀਂ ਫਸਣਗੇ ਉਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਤੱਕ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ। ਇਸ ਮੌਕੇ ’ਤੇ ਪਰਮਿੰਦਰ ਸਿੰਘ ਲਤਾਲਾ, ਸਰਪੰਚ ਕੁਲਦੀਪ ਸਿੰਘ, ਕਮਲਪ੍ਰੀਤ ਸਿੰਘ ਖੰਗੂੜਾ, ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ ਮੁੁੱਲਾਂਪੁਰ, ਰਾਜਬੀਰ ਸਿੰਘ ਲੋਹਟਬੱਦੀ ਤੋਂ ਭਾਰੀ ਗਿਣਤੀ ’ਚ ਕਾਗਰਸੀ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest Against rising Petrol Diesel Prices