ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਂਸਲ  ਆਫ ਜੂਨੀਅਰ ਇੰਜੀਨੀਅਰਜ਼ ਪੀਐਸਈਬੀ ਵੱਲੋਂ ਧਰਨਾ

ਕੌਂਸਲ  ਆਫ ਜੂਨੀਅਰ ਇੰਜੀਨੀਅਰਜ਼ ਪੀਐਸਈਬੀ ਵੱਲੋਂ ਧਰਨਾ

ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀਐਸਈਬੀ  ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੀਐਸਪੀਸੀਐਲ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਧਰਨਾ ਦਿੱਤਾ ਗਿਆ।

 

ਇਸ ਮੌਕੇ ਆਗੂਆਂ ਨੇ ਕਿਹਾ  ਉਨ੍ਹਾਂ ਵੱਲੋਂ ਮੰਗਾਂ ਨੂੰ ਲੈ ਕੇ ਕਈ ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਈ ਮੰਗਾਂ ਵੀ ਮੰਨੀਆਂ ਗਈਆਂ ਸਨ, ਪ੍ਰੰਤੂ ਅਜੇ ਤੱਕ ਲਾਗੂ ਨਹੀਂ ਹੋਈਆਂ।  ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਾਵਰ ਜੂਨੀਅਰ ਇੰਜੀਨੀਅਰ ਦੀ ਮੁਢਲੀ ਤਨਖਾਹ 17450 ਰੁਪਏ ਨਿਯਤ ਕੀਤੀ ਗਈ, ਜਦੋਂ ਕਿ ਪੰਜਾਬ ਸਰਕਾਰ ਅਧੀਨ ਜੇਈ ਦੀ ਮੁਢਲੀ ਤਨਖਾਹ 18250 ਰੁਪਏ ਹੈ। ਇਸ ਲਈ ਪਾਵਰ ਜੂਨੀਅਰ ਇੰਜਨੀਅਰ ਨੂੰ ਪੰਜਾਬ ਸਰਕਾਰ ਦੇ ਜੇਈ ਨਾਲੋ ਮਿਲਦੇ ਵੱਧ ਤਨਖਾਹ ਦੇ ਫਰਕ ਨੂੰ ਬਰਕਰਾਰ ਰੱਖਦੇ ਹੋਏ ਨਵੇਂ ਟੇਬਲ ਅਨੁਸਾਰ ਤਨਖਾਹ ਫਿਕਸ ਕਰਕੇ 19770 ਰੁਪੲ ਦਿੱਤੀ ਜਾਵੇ। 

 

ਉਨ੍ਹਾਂ ਮੰਗ ਕੀਤੀ ਕਿ ਜੇ ਈ ਤੋਂ ਵਧੀਕ ਸਹਾਇਕ ਇੰਜਨੀਅਰ ਦੀ ਤਰੱਕੀ ਤੇ ਭਾਰਤੀ ਨਾਲ ਸਬੰਧਤ ਮੰਗਾਂ ਤੁਰੰਤ ਸਵੀਕਾਰ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕੋਈ ਵੀ ਕਰਮਚਾਰੀ ਮੋਬਾਇਲ ਤੋਂ ਬਿਨਾਂ ਕਿਸੇ ਤਰ੍ਹਾਂ ਦਾ ਸਮਾਨ ਸਟੋਰ ਵਿਚੋਂ ਨਹੀਂ ਲੈ ਸਕਦਾ ਇਸ ਲਈ ਉਨ੍ਹਾਂ ਨੂੰ ਆਪਣੀ ਜੇਬ ਵਿਚੋਂ ਇੰਟਰਨੈਟ ਵਾਸਤੇ ਪੈਸੇ ਖਰਚਣੇ ਪੈ ਰਹੇ ਹਨ।

ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਨਾ ਪੂਰਾ ਕੀਤਾ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest by Council of Junior Engineers PSEB