ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ `ਚ ਅਕਾਲੀ ਦਲ ਦਾ ਰੋਸ ਧਰਨਾ

ਸੰਗਰੂਰ `ਚ ਅਕਾਲੀ ਦਲ ਦਾ ਰੋਸ ਧਰਨਾ

1 / 2ਸੰਗਰੂਰ `ਚ ਅਕਾਲੀ ਦਲ ਦਾ ਰੋਸ ਧਰਨਾ

ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਸੌਂਪਦੇ ਹੋਏ ਅਕਾਲੀ ਆਗੂ

2 / 2ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਸੌਂਪਦੇ ਹੋਏ ਅਕਾਲੀ ਆਗੂ

PreviousNext

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕੈਪਟਨ ਸਰਕਾਰ ਨੂੰ ਹਰ ਮੁੱਦੇ ਤੇ ਫੇਲ੍ਹ ਕਰਾਰ ਦਿੰਦਿਆ ਕਿਹਾ ਕਿ ਰਾਜ ਸਰਕਾਰ ਹੁਣ ਰਾਜ ਦੇ ਹਰ ਆਦਮੀ ਦੀ ਜੇਬ ਵਿੱਚੋਂ ਵੱਖ-ਵੱਖ ਢੰਗਾਂ ਨਾਲ ਪੈਸਾ ਕੱਢਣ ਤੇ ਤੁਲੀ ਹੋਈ ਹੈ। ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਆਰਥਿਕ 
ਬਦਇੰਤਜਾਮੀ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਤੇ ਲਿਆ ਖੜ੍ਹਾ ਕੀਤਾ ਹੈ।  


                  ਇਥੇ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੇ ਪੈਟਰੋਲ ਤੇ ਡੀਜਲ ਉਪਰ ਲਾਏ ਬੇਹਿਸਾਬਾ ਟੈਕਸ ਘਟਾਉਣ ਦੇ ਮਾਮਲੇ 'ਤੇ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੀਜਲ ਅਤੇ ਪੈਟ੍ਰੋਲ ਦੀਆਂ ਕੀਮਤਾਂ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਮਹਿੰਗਾਈ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ।ਸਿਤਮ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਇਨ੍ਹਾਂ ਕੀਮਤਾਂ ਨੂੰ ਘਟਾਉਣ ਲਈ ਉਸਾਰੂ ਯਤਨ ਕਰਨ ਦੀ ਬਜਾਏ ਭੰਡੀ ਪ੍ਰਚਾਰ ਕਰਕੇ ਕੇਂਦਰ ਸਰਕਾਰ ਤੇ ਠੀਕਰਾ ਭੰਨ ਦਿੱਤਾ ਹੈ।ਜੀਐਸਟੀ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਡੀਜਲ ਅਤੇ ਪੈਟ੍ਰੋਲ ਦੀਆਂ ਕੀਮਤਾਂ ਨੂੰ ਵੀ ਜੀਐਸਟੀ ਦੇ ਘੇਰੇ ਵਿਚ ਲਿਆੁਉਣ ਦੀ ਪਹਿਲ ਬਣਦੀ ਸੀ।ਉਨ੍ਹਾਂ ਦੋਸ਼ ਲਾਇਆ ਕਿ ਰਾਜ ਸਰਕਾਰ ਨੇ ਡੀਜਲ ਅਤੇ ਪੈਟ੍ਰੋਲ ਦੀਆਂ ਕੀਮਤਾਂ ਉਤੇ
ਵਸੂਲੇ ਜਾ ਰਹੇ ਟੈਕਸ ਤੇ ਨਜਰਸਾਨੀ ਵੀ ਨਹੀ ਕੀਤੀ, ਨਾ ਹੀ ਭਾਰੀ ਟੈਕਸ ਘਟਾਉਣ ਦਾ ਯਤਨ ਕੀਤਾ ਹੈ। ਜਦਕਿ ਦੇਸ਼ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਵੈਟ ਤੇ ਹੋਰ ਟੈਕਸ ਘਟਾ ਕੇ ਆਪਣੇ ਲੋਕਾਂ ਨੂੰ ਰਾਹਤ ਦਿੱਤੀ ਹੈ।ਢੀਂਡਸਾ ਨੇ ਕਿਹਾ ਕਿ ਕਾਂਗਰਸ ਦੀਆਂ ਲੋਕ ਵਿਰੋਧੀਆਂ ਨੀਤੀਆਂ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਇਹ ਧਰਨੇ ਸੰਘਰਸ਼ ਦੀ ਸ਼ੁਰੂਆਤ ਹੈ।ਪਾਰਟੀ ਲੋਕਪੱਖੀ ਮੰਗਾਂ ਨੂੰ ਲੈ ਕੇ ਸੰਘਰਸ਼ ਤਿੱਖਾ ਕਰਨ ਤੋਂ ਪਿੱਛੇ ਨਹੀ ਹਟੇਗੀ।


ਅਕਾਲੀ ਦਲ ਦੇ ਵਰਕਰਾਂ ਨੇ ਸ਼ਹਿਰ ਦੇ ਬਾਜਾਰਾਂ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਦਫ਼ਤਰ ਪੁੱਜਕੇ ਮੰਗ ਪੱਤਰ ਦਿੱਤੇ। ਰੋਹ ਵਿਚ ਆਏ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ਼ ਨਾਅਰੇ ਬੁਲੰਦ ਕੀਤੇ ਤੇ ਸ਼ਹਿਰ ਨਾਅਰਿਆਂ ਨਾਲ ਗੁੰਜ ਉਠਿਆ। ਪੂਰੇ ਦਹਾਕੇ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦਾ ਪਹਿਲਾ ਰੋਹ ਪੂਰਨ ਰੋਸ ਮਾਰਚ ਸੀ ਜੋ ਅਕਾਲੀ ਵਰਕਰਾਂ ਨੇ ਰਵਾਇਤੀ ਢੰਗ ਨਾਲ ਰੋਹ ਭਰਪੂਰ ਨਾਅਰਿਆਂ ਮਾਰਕੇ ਅਕਾਲੀ ਦਲ ਦੀਆਂ ਪੁਰਾਣੀਆਂ ਯਾਦਾਂ ਚੇਤੇ ਕਰਵਾਈਆਂ।  ਅਕਾਲੀ ਵਰਕਰਾਂ ਦੇ ਠਾਠਾਂ ਮਾਰਦੇ ਕੱਠ ਨੂੰ ਸੰਬੋਧਨ ਕਰਦੇ ਹੋਏ ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਐਨੇ ਔਖੇ ਸਮੇਂ ਵਿੱਚੋਂ ਦੀ ਗੁਜਰ ਰਿਹਾ ਹੈ ਜੋ ਪੰਜਾਬੀਆਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਕਿਸਾਨ ਗੰਭੀਰ ਆਰਥਿਕ ਸੰਕਟ ਵਿਚੋਂ ਗੁਜਰ ਰਿਹਾ ਹੈ, ਨੌਜਵਾਨਾਂ ਨੂੰ ਰੁਜਗਾਰ ਨਹੀਂ ਮਿਲ ਰਿਹਾ। ਮਜਦੂਰ ਕੰਮ ਤਂੋ ਵਾਂਝਾ ਹੋ ਗਿਆ ਹੈ। ਰਾਜ ਦਾ ਵਪਾਰ ਜਬਰਦਸਤ ਮੰਦੀ ਵਿਚੋਂ ਲੰਘ ਰਿਹਾ
ਹੈ। ਉਲਟ ਕੈਪਟਨ ਸਰਕਾਰ ਲੋਕ ਮਾਰੂ ਫੈਸਲੇ ਲੈ ਰਹੀ ਹੈ। ਉਹਨਾਂ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੀ ਸਖਤ ਨਿੰਦਾ ਕੀਤੀ।  


ਕੈਪਟਨ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਦੀ ਵਿਕਾਸ ਲੀਹ ਨੂੰ ਤੋੜ ਦਿੱਤਾ ਹੈ ਉਹਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀ ਲੋਕ ਵਿਰੋਧੀ ਪ੍ਰੋਗਰਾਮ ਤੇ ਵਿਕਾਸ ਦੀ ਪਟੜੀ ਨੂੰ ਉਲਟ ਪੁਲਟ ਕਰਨ ਦੀ ਹੁਣ ਹੋਰ ਆਗਿਆ ਨਹੀਂ ਦੇਣਗੇ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਅਹਿਸਾਸ ਕਰਵਾ ਦੇਣਗੇ ਕਿ ਸਰਕਾਰ  ਦਾ ਕੰਮ ਲੋਕ ਭਲਾਈ ਕਰਨਾ ਹੁੰਦਾ ਹੈ ਜਿਸ ਤਰ੍ਹਾਂ ਬਾਦਲ ਸਰਕਾਰ ਨੇ ਕੀਤਾ ਸੀ।

 

ਇਸ ਮੌਕੇ ਹੋਰਨਾਂ ਤੋ ਇਲਾਵਾ ਬਾਬੂ ਪ੍ਰਕਾਸ਼ ਚੰਦ ਗਰਗ, ਜਥੇਦਾਰ ਰਾਜਿੰਦਰ ਸਿੰਘ ਕਾਂਝਲਾ, ਹਰੀ ਵਿੱਚ ਨਾਭਾ,ਬੀਬੀ ਫਰਜਾਨਾ ਆਲਮ, ਜਸਵਿੰਦਰ ਸਿੰਘ ਪ੍ਰਿੰਸ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਸਤਗੁਰ ਸਿੰਘ ਨਮੋਲ,ਜਿਲ੍ਹਾ ਪ੍ਰਧਾਨ (ਸ਼ਹਿਰੀ)  ਜਥੇਦਾਰ ਪ੍ਰਿਤਪਾਲ ਸਿੰਘ ਹਾਂਡਾ, ਜਥੇਦਾਰ ਤੇਜਾ ਸਿੰਘ ਕਮਾਲਪੁਰ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਜਥੇਦਾਰ ਹਰਦੇਵ ਸਿੰਘ ਰੋਗਲਾ, ਜਥੇਦਾਰ ਮੇਘ ਸਿੰਘ ਗੁਆਰਾ, ਸ. ਗੁਰਮੀਤ ਸਿੰਘ ਜੌਹਲ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ , ਸੰਤ ਹਾਕਮ ਸਿੰਘ ਗੰਡੇਵਾਲ, ਨਗਰ ਕੌਸਲ ਪ੍ਰਧਾਨ ਰਿਪਦੁਮਨ ਸਿੰਘ ਢਿਲੋਂ, ਹਰਪ੍ਰੀਤ ਸਿੰਘ ਢੀਂਡਸਾ, ਸ੍ਰੀ ਰਾਜਿੰਦਰ ਦੀਪਾ ਸੁਨਾਮ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਸੰਘਰੇੜੀ, ਭੁਪਿੰਦਰ ਸਿੰਘ ਭਲਵਾਨ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ, ਬੀਬੀ ਸੁਨੀਤਾ ਸ਼ਰਮਾ, ਹੈਪੀ ਗਾਗਾ, ਜਸਪਾਲ ਸਿੰਘ ਦੇਹਲਾ ਚੇਅਰਮੈਨ, ਮਾ ਹਰਬੰਸ ਸਿੰਘ ਸੇਰਪੁਰ, ਹਾਕਮ ਸਿੰਘ ਮਹਿਲਾ, ਸੁਖਵਿੰਦਰ ਸਿੰਘ ਸੰਧੜਾ, ਅਮਰਜੀਤ ਸਿੰਘ ਬਡਰੁੱਖਾਂ , ਜਤਿੰਦਰ ਸਿੰਘ ਸੋਨੀ ਮੰਡੇਰ, ਚਮਕੌਰ ਸਿੰਘ ਬਾਦਲਗੜ੍ਹ, ਸਤਗੁਰ ਸਿੰਘ ਨਮੋਲ, ਜਥੇ. ਚੰਦ ਸਿੰਘ ਚੱਠਾ, ਜਥੇ. ਹਰਦੇਵ ਸਿੰਘ ਸੇਹਕੇ, ਜਥੇ.ਬਲਦੇਵ ਸਿੰਘ  ਤੇ ਹੋਰ ਪਾਰਟੀ ਆਗੂ ਵੀ ਮੌਜੂਦ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest by SAD in Sangrur