ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਅੱਜ CM ਦੀ ਅਗਵਾਈ ’ਚ ਹੋਵੇਗਾ CAA ਵਿਰੁੱਧ ਰੋਸ ਮੁਜ਼ਾਹਰਾ

ਲੁਧਿਆਣਾ ’ਚ ਅੱਜ CM ਦੀ ਅਗਵਾਈ ’ਚ ਹੋਵੇਗਾ CAA ਵਿਰੁੱਧ ਰੋਸ ਮੁਜ਼ਾਹਰਾ

ਅੱਜ ਲੁਧਿਆਣਾ ’ਚ ਸਵੇਰੇ 11 ਵਜੇ ਪੰਜਾਬ ਕਾਂਗਰਸ ਵੱਲੋਂ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਵਿਰੁੱਧ ਇੱਕ ਵੱਡਾ ਰੋਸ ਮੁਜ਼ਾਹਰਾ ਹੋਣ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਸ ਦੀ ਅਗਵਾਈ ਖ਼ੁਦ ਪੰਜਾਬ ਦੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ ਕਰਨਗੇ।

 

 

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪਾਰਟੀ ਦੇ ਕੇਂਦਰੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੂਬੇ ਦੇ ਮੰਤਰੀ ਤੇ ਵਿਧਾਇਕ ਮੌਜੂਦ ਰਹਿਣਗੇ।

 

 

ਇਹ ਰੋਸ ਮਾਰਚ ਦਰੇਸੀ ਗ੍ਰਾਊਂਡ ਤੋਂ ਸ਼ੁਰੂ ਹੋ ਕੇ ਮਾਤਾ ਰਾਣੀ ਚੌਕ ਤੱਕ ਜਾਵੇਗਾ। ਪੰਜਾਬ ਦੇ ਸਾਰੇ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਕਾਂਗਰਸੀ ਕਾਰਕੁੰਨਾਂ ਨੂੰ ਵੀ ਵੱਡੀ ਗਿਣਤੀ ’ਚ ਅੱਜ ਲੁਧਿਆਣਾ ਪੁੱਜਣ ਲਈ ਕਿਹਾ ਗਿਆ ਹੈ।

 

 

ਇਸ ਲਈ ਅੱਜ ਇਸ ਰੋਸ ਮਾਰਚ ਕਾਰਨ ਲੁਧਿਆਣਾ ’ਚ ਕੁਝ ਸੜਕਾਂ ਉੱਤੇ ਆਵਾਜਾਈ ’ਚ ਵਿਘਨ ਪਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਪੰਜਾਬ ਵਿੱਚ CAA ਲਾਗੂ ਨਹੀਂ ਕਰਨਗੇ। ਆਪਣੇ ਉਸ ਐਲਾਨ ਦੀ ਅੱਜ ਉਹ ਰੋਸ ਮਾਰਚ ਤੇ ਪ੍ਰਦਰਸ਼ਨ ਰਾਹੀਂ ਇੱਕ ਤਰ੍ਹਾਂ ਪੁਸ਼ਟੀ ਹੀ ਕਰਨਗੇ।

 

 

ਕੈਪਟਨ ਅਮਰਿੰਦਰ ਸਿੰਘ ਦਾ ਮੰਨਣਾ ਹੈ ਕਿ CAA ਭਾਰਤ ਦੀ ਜਮਹੂਰੀ ਭਾਵਨਾ ਦੇ ਉਲਟ ਹੈ। ਇਸੇ ਲਈ ਉਹ ਇਸ ਦਾ ਵਿਰੋਧ ਕਰਦੇ ਹਨ। ਉਹੀ NRC ਨੂੰ ਵੀ ਗ਼ਲਤ ਮੰਨਦੇ ਹਨ। ਇਸੇ ਲਈ ਉਹ ਪੰਜਾਬ ’ਚ ਇਸ ਨੂੰ ਲਾਗੂ ਨਹੀਂ ਕਰਨਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest Demonstration against CAA in Ludhiana today Captain to lead