ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪੱਖਪਾਤੀ ਚੋਣ-ਸਟਾਫ਼` ਵਿਰੁੱਧ ਸੰਗਰੂਰ ਡੀਸੀ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ

‘ਪੱਖਪਾਤੀ ਚੋਣ-ਸਟਾਫ਼` ਵਿਰੁੱਧ ਸੰਗਰੂਰ ਡੀਸੀ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ

ਪਿੰਡ ਕੁੰਬੜਵਾਲ `ਚ ਪੰਚਾਇਤ ਚੋਣਾਂ ਦੌਰਾਨ ਹਾਰੇ ਉਮੀਦਵਾਰ ਗੁਰਪ੍ਰੀਤ ਕੌਰ ਦੇ ਹਮਾਇਤੀਆਂ ਨੇ ਅੱਜ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਬੀਬੀ ਗੁਰਪ੍ਰੀਤ ਕੌਰ ਇਸ ਪਿੰਡ `ਚ ਬੀਬੀ ਰਮਨਦੀਪ ਕੌਰ ਤੋਂ ਹਾਰ ਗਏ ਸਨ।


100 ਤੋਂ ਵੀ ਵੱਧ ਰੋਸ ਮੁਜ਼ਾਹਰਾਕਾਰੀਆਂ ਨੇ ਕਾਂਗਰਸ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਧਰਨਾ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਚੋਣ-ਸਟਾਫ਼ ਆਪਣੀ ਡਿਊਅੀ ਦੌਰਾਨ ਕਥਿਤ ਤੌਰ `ਤੇ ਪੱਖਪਾਤੀ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਬਾਅਦ `ਚ ਡਿਪਟੀ ਕਮਿਸ਼ਨਰ ਨੂੰ ਇੱਕ ਯਾਦ-ਪੱਤਰ (ਮੈਮੋਰੈਂਡਮ) ਦਿੱਤਾ ਤੇ ਪਿੰਡ ਕੁੰਬੜਵਾਲ `ਚ ਪੰਚਾਇਤ ਚੋਣਾਂ ਮੁੜ ਕਰਵਾਉਣ ਦੀ ਮੰਗ ਕੀਤੀ।


ਇੱਕ ਰੋਸ ਮੁਜ਼ਾਹਰਾਕਾਰੀ ਲਕਸ਼ਮਣ ਸਿੰਘ ਨੇ ਕਿਹਾ ਕਿ ਇਹ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਦਾਅਵਾ ਕੀਤਾ ਕਿ - ‘ਸਾਰਾ ਪਿੰਡ ਇਸ ਗੱਲ ਦਾ ਗਵਾਹ ਹੈ ਕਿ ਗੁਰਪ੍ਰੀਤ ਕੌਰ ਜਿੱਤ ਸਕਦੇ ਸਨ, ਜੇ ਕਿਤੇ ਚੋਣ-ਸਟਾਫ਼ ਪੱਖਪਾਤੀ ਨਾ ਹੁੰਦਾ। ਅਸੀਂ ਪਿੰਡ `ਚ ਸਿਆਸੀ ਦਬਾਅ ਤੋਂ ਬਗ਼ੈਰ ਆਜ਼ਾਦਾਨਾ ਤੇ ਸੁਰੱਖਿਅਤ ਮਾਹੌਲ `ਚ ਮੁੜ ਵੋਟਾਂ ਪਵਾਉਣ ਦੀ ਮੰਗ ਕਰਦੇ ਹਾਂ।`


ਡਿਪਟੀ ਕਮਿਸ਼ਨਰ ਘਨਸਿ਼ਆਮ ਥੋਰੀ ਨੇ ਕਿਹਾ ਕਿ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਕਿਸੇ ਵੀ ਪੋਲਿੰਗ ਸਟੇਸ਼ਨ ਜਾਂ ਪਿੰਡ `ਚ ਮੁੜ ਵੋਟਾਂ ਨਹੀਂ ਪੈਣਗੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest demonstration before Sangrur DC Office