ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਸਪਾਲ ਸਿੰਘ ਦੇ ਪਰਿਵਾਰ ਨੂੰ ਨਿਆਂ ਲਈ ਫ਼ਰੀਦਕੋਟ ’ਚ ਜ਼ੋਰਦਾਰ ਰੋਸ ਮੁਜ਼ਾਹਰਾ

​​​​​​​ਜਸਪਾਲ ਸਿੰਘ ਦੇ ਪਰਿਵਾਰ ਨੂੰ ਨਿਆਂ ਲਈ ਫ਼ਰੀਦਕੋਟ ’ਚ ਜ਼ੋਰਦਾਰ ਰੋਸ ਮੁਜ਼ਾਹਰਾ

ਅੱਜ ਬੁੱਧਵਾਰ ਨੂੰ ਫ਼ਰੀਦਕੋਟ ਐੱਸਐੱਸਪੀ ਦਫ਼ਤਰ ਦੇ ਸਾਹਮਣੇ ਸੈਂਕੜੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਉਹ ਪੁਲਿਸ ਹਿਰਾਸਤ ’ਚ ਮਾਰੇ ਗਏ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਸਨ।

 

 

ਮੁਜ਼ਾਹਰਾਕਾਰੀਆਂ ਨੇ ਉੱਥੋਂ ਫ਼ਰੀਦਕੋਟ ਦੇ ਵਿਧਾਇਕ ਦੀ ਰਿਹਾਇਸ਼ਗਾਹ ਤੱਕ ਮਾਰਚ ਕੀਤਾ।

 

 

ਫ਼ਰੀਦਕੋਟ ਪੁਲਿਸ ਇਹ ਮੰਨ ਚੁੱਕੀ ਹੈ ਕਿ ਪਿਛਲੇ ਮਹੀਨੇ 18 ਮਈ ਨੂੰ ਹਿਰਾਸਤ ਵਿੱਚ ਲਏ ਜਿਸ ਨੌਜਵਾਨ ਦੀ ਮੌਤ ਹੋ ਗਈ ਸੀ, ਉਸ ਦੀ ਮ੍ਰਿਤਕ ਦੇਹ ਨੂੰ ਟਿਕਾਣੇ ਲਾਇਆ ਗਿਆ ਸੀ

ਮ੍ਰਿਤਕ ਜਸਪਾਲ ਸਿੰਘ ਦੀ ਫ਼ਾਈਲ ਫ਼ੋਟੋ

 

 

ਪੁਲਿਸ ਨੇ ਇਹ ਮੰਨਿਆ ਸੀ ਕਿ ਫ਼ਰੀਦਕੋਟ ਦੇ ਸੀਆਈਏ ਵਿੰਗ ਵਿੱਚ ਹਿਰਾਸਤ ਦੌਰਾਨ ਜਸਪਾਲ ਸਿੰਘ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ ਤੇ ਉਸ ਤੋਂ ਬਾਅਦ ਉਸ ਦੀ ਲਾਸ਼ ਕਾਰ ਵਿੱਚ ਲਿਜਾ ਕੇ ਉਸ ਨੂੰ ਟਿਕਾਣੇ ਲਾ ਦਿੱਤਾ ਗਿਆ ਸੀ। ਉਂਝ ਹਾਲੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਕਿਵੇਂ ਤੇ ਕਿੱਥੇ ਇਹ ਲਾਸ਼ ਖੁਰਦਬੁਰਦ ਕੀਤੀ ਸੀ

 

 

24 ਸਾਲਾਂ ਦਾ ਇਹ ਨੌਜਵਾਨ ਜਸਪਾਲ ਸਿੰਘ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋ ਗਈ ਸੀ। ਇਸ ਨੌਜਵਾਨ ਨੂੰ ਜਿਹੜੇ ਪੁਲਿਸ ਇੰਸਪੈਕਟਰ ਨਰਿੰਦਰ ਸਿੰਘ ਨੇ ਹਿਰਾਸਤ ਲਿਆ ਸੀ, ਉਸ ਨੇ ਬੀਤੀ 19 ਮਈ ਨੂੰ ਖ਼ੁਦਕੁਸ਼ੀ ਕਰ ਲਈ ਸੀ

 

 

ਨੌਜਵਾਨ ਜਸਪਾਲ ਸਿੰਘ ਨੂੰ ਬੀਤੀ 18 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਦੀ ਮੌਤ ਹਿਰਾਸਤ ਦੌਰਾਨ ਹੀ ਹੋ ਗਈ ਸੀ ਤੇ ਪੁਲਿਸ ਨੇ ਕਥਿਤ ਤੌਰ ਉੱਤੇ ਉਸ ਨੂੰ ਟਿਕਾਣੇ ਲਾ ਦਿੱਤਾ ਸੀ

 

 

ਅਗਲੇ ਹੀ ਦਿਨ ਨਰਿੰਦਰ ਸਿੰਘ ਨੇ ਏਕੇ–47 ਰਾਈਫ਼ਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ

ਇੰਸਪੈਕਟਰ ਨਰਿੰਦਰ ਸਿੰਘ, ਜਿਸ ਨੇ 19 ਮਈ ਨੂੰ ਖ਼ੁਦਕੁਸ਼ੀ ਕਰ ਲਈ ਸੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest in Faridkot for the justice to the family of Jaspal Singh