ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰ ਵਿਚ ਡਿੱਗੇ 2 ਸਾਲਾ ਫਤਿਹਵੀਰ ਸਿੰਘ ਨੂੰ ਪ੍ਰਸ਼ਾਸਨ ਦੇ ਫੇਲ੍ਹ ਹੋਣ ਕਰਕੇ 110 ਘੰਟੇ ਦਾ ਸਮਾਂ ਬੀਤੇ ਜਾਣ ਬਾਅਦ ਬਾਹਰ ਕੱਢਿਆ ਗਿਆ। ਅੱਜ ਸਵੇਰੇ ਫਤਿਹਵੀਰ ਨੂੰ ਬਾਹਰ ਕੱਢੇ ਜਾਣ ਬਾਅਦ ਪੀਜੀਆਈ (PGI) ਚੰਡੀਗੜ੍ਹ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਫਤਿਹਵੀਰ ਦਾ ਪੀਜੀਆਈ ਵਿਚ ਪੋਸਟਮਾਰਟਮ ਕੀਤਾ ਜਾਣਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਫਤਿਹਵੀਰ ਦੀ ਮੌਤ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਇਹ ਕਿਸੇ ਜੇਕਰ ਕਿਸੇ ਰਾਜਨੀਤੀਵਾਨ ਦਾ ਬੱਚਾ ਡਿੱਗਿਆ ਹੁੰਦਾ ਤਾਂ ਸਰਕਾਰ ਨੇ ਉਸੇ ਦਿਨ ਹੀ ਕੱਢ ਲਿਆ ਹੁੰਦਾ। ਚੰਡੀਗੜ੍ਹ ਵਿਚ ਵੱਡੀ ਗਿਣਤੀ ਇਕੱਠੇ ਹੋਏ ਲੋਕਾਂ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਦੇ ਨਾਲ ਨਾਲ ਜ਼ਿਲ੍ਹਾ ਮੋਹਾਲੀ ਦੀ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ।