ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਤਿਹਵੀਰ ਦੀ ਮੌਤ ਵਿਰੁੱਧ ਕਈ ਥਾਈਂ ਜਾਮ, ਕੱਲ੍ਹ ਨੂੰ ਸੰਗਰੂਰ ਬੰਦ ਦਾ ਐਲਾਨ

ਫਤਿਹਵੀਰ ਦੀ ਮੌਤ ਵਿਰੁੱਧ ਕਈ ਥਾਈਂ ਜਾਮ, ਕੱਲ੍ਹ ਨੂੰ ਸੰਗਰੂਰ ਬੰਦ ਦਾ ਐਲਾਨ

ਬੋਰਵੈਲ ’ਚਿ ਡਿੱਗੇ ਦੋ ਸਾਲਾ ਫਤਿਹਵੀਰ ਸਿੰਘ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਪੰਜਾਬ ਭਰ ਵਿਚ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ।  ਜਿਉਂ ਹੀ ਲੋਕਾਂ ਨੂੰ ਫਤਿਹਵੀਰ ਦੀ ਮੌਤ ਦਾ ਪਤਾ ਲੱਗਿਆ ਤਾਂ ਲੋਕ ਵੱਖ ਵੱਖ ਥਾਵਾਂ ਉਤੇ ਇਕੱਠੇ ਹੋਣੇ ਸ਼ੁਰੂ ਹੋਏ। ਸਰਕਾਰ, ਪ੍ਰਸ਼ਾਸਨ ਦੀ ਨਾਕਾਮੀ ਕਾਰਨ ਫੇਲ੍ਹ ਹੋਏ ਸਾਰੇ ਸਰਕਾਰੀ ਤੰਤਰ ਵਿਰੁਧ ਲੋਕਾਂ ਵੱਲੋਂ ਸੰਗਰੂਰ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਉਤੇ ਜਾਮ ਲਗਾਏ ਗਏ।

ਫਤਿਹਵੀਰ ਦੀ ਮੌਤ ਵਿਰੁੱਧ ਕਈ ਥਾਈਂ ਜਾਮ, ਕੱਲ੍ਹ ਨੂੰ ਸੰਗਰੂਰ ਬੰਦ ਦਾ ਐਲਾਨ

ਮਿਲੀ ਜਾਣਕਾਰੀ ਅਨੁਸਾਰ  ਸੁਨਾਮ ਵਿਖੇ ਆਈਟੀ ਚੌਂਕ ਉਤੇ ਜਾਮ ਲਗਾ ਦਿੱਤਾ।  ਰੋਸ ਵਜੋਂ ਸੁਨਾਮ ਸ਼ਹਿਰ ਨੂੰ ਬੰਦ ਕੀਤਾ ਗਿਆ।

ਫਤਿਹਵੀਰ ਦੀ ਮੌਤ ਵਿਰੁੱਧ ਕਈ ਥਾਈਂ ਜਾਮ, ਕੱਲ੍ਹ ਨੂੰ ਸੰਗਰੂਰ ਬੰਦ ਦਾ ਐਲਾਨ

ਸੰਗਰੂਰ ਦੀਆਂ ਵੱਖ ਵੱਖ ਜਨਤਕ, ਜਮਹੂਰੀ ਅਤੇ ਵਪਾਰਕ ਜਥੇਬੰਦੀਆਂ ਵੱਲੋਂ ਕੱਲ੍ਹ 12 ਜੂਨ ਨੂੰ ਸੰਗਰੂਰ ਦੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਅੱਜ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਵਿਚ ਫਤਿਹਵੀਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਫੈਸਲਾ ਕੀਤਾ ਗਿਆ ਪ੍ਰਸ਼ਾਸਨ ਅਤੇ ਸਰਕਾਰ ਵਿਰੁਧ ਸੰਗਰੂਰ ਨੂੰ ਬੰਦ ਰੱਖਿਆ ਜਾਵੇਗਾ।

ਫਤਿਹਵੀਰ ਦੀ ਮੌਤ ਵਿਰੁੱਧ ਕਈ ਥਾਈਂ ਜਾਮ, ਕੱਲ੍ਹ ਨੂੰ ਸੰਗਰੂਰ ਬੰਦ ਦਾ ਐਲਾਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest in Sangrur and Sunam against Fatehwar death