ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਿਸ ਹਿਰਾਸਤ 'ਚ ਜਸਪਾਲ ਸਿੰਘ ਦੀ ਮੌਤ ਤੇ ਧੂਰੀ ਬਲਾਤਕਾਰ ਕਾਂਡ ਵਿਰੁੱਧ ਰੋਸ ਮਾਰਚ ਕੱਢਿਆ  

1 / 2ਪੁਲਿਸ ਹਿਰਾਸਤ 'ਚ ਜਸਪਾਲ ਸਿੰਘ ਦੀ ਮੌਤ ਤੇ ਧੂਰੀ ਬਲਾਤਕਾਰ ਕਾਂਡ ਵਿਰੁੱਧ ਰੋਸ ਮਾਰਚ ਕੱਢਿਆ

2 / 2ਪੁਲਿਸ ਹਿਰਾਸਤ 'ਚ ਜਸਪਾਲ ਸਿੰਘ ਦੀ ਮੌਤ ਤੇ ਧੂਰੀ ਬਲਾਤਕਾਰ ਕਾਂਡ ਵਿਰੁੱਧ ਰੋਸ ਮਾਰਚ ਕੱਢਿਆ।

PreviousNext

ਅੱਜ ਵੱਖ-ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨਾਂ ਨੇ ਨੈਣਾ ਦੇਵੀ ਮੰਦਰ ਪਾਰਕ ਵਿੱਚ ਇੱਕਠੇ ਹੋ ਕੇ ਫ਼ਰੀਦਕੋਟ ਪੁਲਿਸ ਦੀ ਹਿਰਾਸਤ ਵਿੱਚ ਮਾਰੇ ਨੌਜਵਾਨ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, ਧੂਰੀ ਵਿਖੇ ਵਾਪਰੇ ਬਲਾਤਕਾਰ ਕਾਂਡ ਦੇ ਕੇਸ ਲਈ ਫਾਸਟ ਟਰੈਕ ਅਦਾਲਤ ਬਣਾਉਣ ਤੇ ਇਸ ਸਕੂਲ ਨੂੰ ਬੰਦ ਕਰਕੇ ਪ੍ਰਸ਼ਾਸਨ ਨੂੰ ਦੇਣ ਵਰਗੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਅੰਦਰ ਵਿਸ਼ਾਲ ਮਾਰਚ ਕੀਤਾ ਗਿਆ।

 

ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਲੋਕਾਂ ਤੇ ਹੁਕਮਰਾਨਾਂ ਅੰਦਰ ਟਕਰਾਅ ਵੱਧ ਰਿਹਾ ਹੈ। ਸਰਕਾਰਾਂ ਪੂੰਜੀਪਤੀਆਂ ਦੀ ਸ਼ਹਿ ਉੱਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਕੰਮ ਰਹੀਆਂ ਹਨ। 

 

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਗੁਰਿੰਦਰ ਸਿੰਘ ਨੇ ਫ਼ਰੀਦਕੋਟ ਵਿਖੇ ਹੋਏ ਕਤਲ ਲਈ ਪੁਲਿਸ ਤੇ ਸਿਆਸੀ ਗੱਠਜੋੜ ਨੂੰ ਜ਼ਿੰਮੇਵਾਰ ਕਿਹਾ। 

 

ਇਸ ਤੋਂ ਇਲਾਵਾ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਦਾਤਾ ਸਿੰਘ, ਪੀਐਸਯੂ ਦੇ ਜ਼ਿਲ੍ਹਾ ਆਗੂ ਨਰਿੰਦਰ ਸਿੰਘ ਬੁਰਜ, ਰਮਨ ਕਾਲਾਗੜ੍ਹ, ਬਿੱਕਰ ਸਿੰਘ, ਤਰਕਸ਼ੀਲ ਆਗੂ ਪਰਮਵੇਦ, ਜਗਸੀਰ ਸਿੰਘ, ਸੁਖਦੇਵ ਸ਼ਰਮਾ, ਜਸਵਿੰਦਰ ਸਿੰਘ, ਸਵਰਨਜੀਤ ਸਿੰਘ ਨੇ ਵੀ ਇੱਕਠ ਨੂੰ ਸੰਬੋਧਨ ਕੀਤਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:protest rally against Jaspal Singh and Dhuri rape case