ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਰਨਾਕਾਰੀ ਅਧਿਆਪਕਾਵਾਂ ਨੇ ਮਹਿੰਦੀ ਨਾਲ ਲਿਖਿਆ ‘ਪੰਜਾਬ ਸਰਕਾਰ ਮੁਰਦਾਬਾਦ`

ਧਰਨਾਕਾਰੀ ਅਧਿਆਪਕਾਵਾਂ ਨੇ ਮਹਿੰਦੀ ਨਾਲ ਲਿਖਿਆ ‘ਪੰਜਾਬ ਸਰਕਾਰ ਮੁਰਦਾਬਾਦ`

ਪਟਿਆਲਾ ਦੀਆਂ ਕਈ ਮਹਿਲਾ ਅਧਿਆਪਕਾਂ ਨੇ ਅੱਜ ਕਰਵਾ-ਚੌਥ ਮੌਕੇ ਰੋਸ ਵਜੋਂ ਆਪਣੇ ਹੱਥਾਂ `ਤੇ ਮਹਿੰਦੀ ਨਾਲ ‘‘ਪੰਜਾਬ ਸਰਕਾਰ ਮੁਰਦਾਬਾਦ`` ਲਿਖਵਾਇਆ ਹੈ। ਇਹ ਧਰਨਾਕਾਰੀ ਅਧਿਆਪਕ ਤੇ ਅਧਿਆਪਕਾਵਾਂ ਇਸ ਵੇਲੇ ਤਨਖ਼ਾਹ `ਚ ਬਿਨਾ ਕਿਸੇ ਕਟੌਤੀ ਦੇ ਰੈਗੂਲਰ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਇਹ ਰੋਸ ਪ੍ਰਦਰਸ਼ਨ ਅੱਜ ਸਨਿੱਚਰਵਾਰ ਨੂੰ 21ਵੇਂ ਦਿਨ `ਚ ਦਾਖ਼ਲ ਹੋ ਗਿਆ।


ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਹਲਕੇ ਪਟਿਆਲਾ `ਚ ਪੱਕਾ ਧਰਨਾ ਲਾਇਆ ਹੋਇਆ ਹੈ। ਸਰਵ ਸਿ਼ਖ਼ਸ਼ਾ ਅਭਿਆਨ ਅਧਿਆਪਕ ਅਨੂ ਨੇ ਇਸ ਮੌਕੇ ਦੱਸਿਆ,‘ਕਰਵਾ ਚੌਥ ਆਮ ਤੌਰ `ਤੇ ਪਤੀਆਂ ਦੀ ਲੰਮੀ ਉਮਰ ਤੇ ਸਲਾਮਤੀ ਲਈ ਰੱਖਿਆ ਜਾਂਦਾ ਹੈ ਪਰ ਐਤਕੀਂ ਅਸੀਂ ਇਹ ਵਰਤ ਆਪਣੇ ਪੇਅ-ਸਕੇਲਾਂ ਤੇ ਨੌਕਰੀਆਂ ਦੀ ਸੁਰੱਖਿਆ ਲਈ ਰੱਖਿਆ ਹੈ।`


ਬਰਨਾਲਾ ਦੀ ਇੱਕ ਅਧਿਆਪਕਾ ਨਵਜੋਤ ਕੌਰ ਨੇ ਦੱਸਿਆ,‘ਕਰਵਾ ਚੌਥ ਮੌਕੇ ਪੰਜਾਬ ਸਰਕਾਰ ਪ੍ਰਤੀ ਰੋਸ ਪ੍ਰਗਟਾਉਣ ਦਾ ਇਹ ਵੀ ਇੱਕ ਤਰੀਕਾ ਹੈ।` ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਨੌਕਰੀਆਂ ਰੈਗੂਲਰ ਹੋਣ ਤੋਂ ਪਹਿਲਾਂ ਦੇ ਪ੍ਰੋਬੇਸ਼ਨ ਸਮੇਂ ਲਈ ਅਧਿਆਪਕਾਂ ਦੀ ਮਾਸਿਕ ਤਨਖ਼ਾਹ 15,000 ਰੁਪਏ ਤੈਅ ਕਰ ਦਿੱਤੀ ਗਈ ਹੈ। ‘ਤਨਖ਼ਾਹਾਂ `ਚ ਇੰਨੀ ਵੱਡੀ ਕਟੋਤੀ ਨਾਲ ਘਰਾਂ ਦਾ ਗੁਜ਼ਾਰਾ ਕਿਵੇਂ ਚੱਲੇਗਾ? ਸਰਕਾਰ ਨੂੰ ਰੈਗੂਲਰ ਕੀਤੇ ਜਾਣ ਵਾਲੇ ਅਧਿਆਪਕਾਂ ਦੀਆਂ ਤਨਖ਼ਾਹਾਂ 15,000 ਰੁਪਏ ਪ੍ਰਤੀ ਮਹੀਨਾ ਰੱਖਣ ਦਾ ਫ਼ੈਸਲਾ ਹਰ ਹਾਲਤ `ਚ ਵਾਪਸ ਲੈਣਾ ਹੋਵੇਗਾ। ਸਾਨੂੰ ਪੂਰਾ ਤਨਖ਼ਾਹ-ਸਕੇਲ ਚਾਹੀਦਾ ਹੈ।`


ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਓਐੱਸਡੀ ਸੰਦੀਪ ਸੰਧੂ ਬੀਤੀ 23 ਅਕਤੂਬਰ ਨੂੰ ਧਰਨਾਕਾਰੀ ਅਧਿਆਪਕਾਂ ਤੇ ਅਧਿਆਪਕਾਵਾਂ ਨੂੰ ਮਿਲੇ ਸਨ। ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਉਹ ਉਨ੍ਹਾਂ ਮੁੱਦਿਆਂ ਦੇ ਹੱਲ ਲਈ ਆਉਂਦੀ 5 ਨਵੰਬਰ ਨੁੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਇਸ ਵੇਲੇ ਠੇਕਾ-ਆਧਾਰਤ ਅਧਿਆਪਕਾਂ ਨੂੰ 42,300 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲ ਰਹੀ ਹੈ।


ਬੀਤੀ 3 ਅਕਤੂਬਰ ਨੂੰ ਪੰਜਾਬ ਕੈਬਿਨੇਟ ਨੇ ਸਰਵ ਸਿ਼ਖਸ਼ਾ ਅਭਿਆਨ ਤੇ ਰਾਸ਼ਟਰੀ ਮਾਧਿਅਮਦ ਸਿ਼ਖ਼ਸ਼ਾ ਅਭਿਆਨ (ਰਮਸਾ) ਅਧੀਨ ਭਰਤੀ ਕੀਤੇ 8,886 ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਫ਼ੈਸਲਾ ਲਿਆ ਸੀ। ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤਾ ਸੀ ਕਿ ਜਿਹੜੇ ਅਧਿਆਪਕਾਂ ਦੀਆਂ ਸੇਵਾਵਾਂ ਰੇਗੂਲਰ ਕੀਤੀਆਂ ਜਾ ਰਹੀਆਂ ਹਨ, ਸਕੂਲ ਸਿੱਖਿਆ ਵਿਭਾਗ ਉਨ੍ਹਾਂ ਨੁੰ ਤਿੰਨ ਵਰ੍ਹਿਆਂ ਲਈ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਵੇਗਾ।   

ਧਰਨਾਕਾਰੀ ਅਧਿਆਪਕਾਵਾਂ ਨੇ ਮਹਿੰਦੀ ਨਾਲ ਲਿਖਿਆ ‘ਪੰਜਾਬ ਸਰਕਾਰ ਮੁਰਦਾਬਾਦ`
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:protesting teachers write with henna Punjab Govt Murdabad