ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਪੰਜਾਬ ’ਚ ਰੋਸ ਮੁਜ਼ਾਹਰੇ

ਦਿੱਲੀ ’ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਪੰਜਾਬ ’ਚ ਰੋਸ ਮੁਜ਼ਾਹਰੇ

ਕੱਲ੍ਹ ਦਿੱਲੀ ਦੇ ਤੁਗ਼ਲਕਾਬਾਦ ਇਲਾਕੇ ਵਿੱਚ ਗੁਰੂ ਰਵਿਦਾਸ ਮੰਦਰ ਢਾਹੁਣ ਵਿਰੁੱਧ ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਜਾਣ ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਹਨ। ਅੱਜ ਕਈ ਥਾਵਾਂ ਉੱਤੇ ਸੜਕਾਂ ਰੋਕੀਆਂ ਗਈਆਂ ਤੇ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਆਮ ਲੋਕਾਂ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਲੁਧਿਆਣਾ ’ਚ ਰੋਸ ਮੁਜ਼ਾਹਰਾਕਾਰੀਆਂ ਨੇ ਰਾਸ਼ਟਰੀ ਰਾਜਮਾਰਗ ਨੰਬਰ 1 ਉੱਤੇ ਜਲੰਧਰ ਬਾਈਪਾਸ ਲਾਗੇ 4 ਘੰਟੇ ਆਵਾਜਾਈ ਰੋਕੀ। ਸੈਂਕੜੇ ਵਾਹਨ ਸੜਕਾਂ ਦੇ ਇਸ ਜਾਮ ਵਿੱਚ ਫਸ ਗਏ।

ਦਿੱਲੀ ’ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਪੰਜਾਬ ’ਚ ਰੋਸ ਮੁਜ਼ਾਹਰੇ

ਰੋਸ ਪ੍ਰਦਰਸ਼ਨਕਾਰੀਆਂ ਨੇ ਸਵੇਰੇ 10 ਵਜੇ ਤੋਂ ਆਵਾਜਾਈ ਰੋਕਣੀ ਸ਼ੁਰੂ ਕਰ ਦਿੱਤੀ ਤੇ ਇਹ ਸਿਲਸਿਲਾ ਦੁਪਹਿਰ ਦੋ ਵਜੇ ਤੱਕ ਜਾਰੀ ਰਿਹਾ।

ਦਿੱਲੀ ’ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਪੰਜਾਬ ’ਚ ਰੋਸ ਮੁਜ਼ਾਹਰੇ

ਉੱਧਰ ਜਲੰਧਰ ’ਚ ਹੁਸ਼ਿਆਰਪੁਰ ਜਾਣ ਵਾਲੀ ਸੜਕ ਉੱਤੇ ਆਵਾਜਾਈ ਰੋਕੀ ਗਈ। ਆਮ ਲੋਕਾਂ ਵਿੱਚ ਜ਼ਬਰਦਸਤ ਰੋਹ ਵੇਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪੋ–ਆਪਣੇ ਪ੍ਰਸ਼ਾਸਨਾਂ ਨੂੰ ਮੰਗ–ਪੱਤਰ ਵੀ ਦਿੱਤੇ।

ਦਿੱਲੀ ’ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਪੰਜਾਬ ’ਚ ਰੋਸ ਮੁਜ਼ਾਹਰੇ

ਉੱਧਰ ਪਠਾਨਕੋਟ ਤੋਂ ਵੀ ਆਵਾਜਾਈ ਜਾਮ ਕਰਨ ਦੀਆਂ ਖ਼ਬਰਾਂ ਤੇ ਤਸਵੀਰਾਂ ਮਿਲੀਆਂ ਹਨ।

ਦਿੱਲੀ ’ਚ ਰਵਿਦਾਸ ਮੰਦਰ ਢਾਹੁਣ ਵਿਰੁੱਧ ਪੰਜਾਬ ’ਚ ਰੋਸ ਮੁਜ਼ਾਹਰੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests in Punjab against Delhi Ravidass Temple demolition