ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​50ਵੇਂ ਵਰ੍ਹੇ PSEB ਨੂੰ ਕਰਨਾ ਪੈ ਰਿਹੈ ਧਨ ਦੀ ਵੱਡੀ ਕਿੱਲਤ ਦਾ ਸਾਹਮਣਾ

​​​​​​​50ਵੇਂ ਵਰ੍ਹੇ PSEB ਨੂੰ ਕਰਨਾ ਪੈ ਰਿਹੈ ਧਨ ਦੀ ਵੱਡੀ ਕਿੱਲਤ ਦਾ ਸਾਹਮਣਾ

ਹੁਣ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੂੰ ਸਥਾਪਤ ਹੋਇਆਂ 50 ਵਰ੍ਹੇ ਬੀਤ ਚੁੱਕੇ ਹਨ ਤੇ ਅਜਿਹੇ ਵੇਲੇ ਬੋਰਡ ਨੂੰ ਧਨ ਦੀ ਬਹੁਤ ਜ਼ਿਆਦਾ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੋਰਡ ਦੇ 265 ਕਰੋੜ ਰੁਪਏ ਦਾ ਭੁਗਤਾਨ ਰੁਕਿਆ ਹੋਇਆ ਹੈ।

 

 

ਸਮਾਜਕ ਨਿਆਂ, ਸਸ਼ੱਕਤੀਕਰਨ ਤੇ ਘੱਟ–ਗਿਣਤੀਆਂ ਬਾਰੇ ਵਿਭਾਗ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 265 ਕਰੋੜ ਰੁਪਏ ਬਕਾਇਆ ਦੇਣੇ ਹਨ। ਦਰਅਸਲ ਇਹ ਰਕਮ ਇੱਕ ਸਾਲ ਦੌਰਾਨ ਸਪਲਾਈ ਕੀਤੀਆਂ ਪਾਠ–ਪੁਸਤਕਾਂ ਦੀ ਹੈ।

 

 

ਇਹ ਕਿਤਾਬਾਂ ਅਨੁਸੂਚਿਤ ਜਾਤਾਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਸਕੂਲੀ–ਬੱਚਿਆਂ ਨੂੰ ਮੁਫ਼ਤ ਵੰਡੀਆਂ ਗਈਆਂ ਸਨ। ਇਸ ਉੱਤੇ ਸਰਕਾਰੀ ਵਿਭਾਗ ਨੇ ਸਬਸਿਡੀ ਦਾ ਭੁਗਤਾਨ ਬੋਰਡ ਨੂੰ ਹਾਲੇ ਕਰਨਾ ਹੈ।

 

 

ਖ਼ੁਦਮੁਖ਼ਤਿਆਰ ਬੋਰਡ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲੈਂਦਾ ਹੈ। ਉਹੀ ਪਾਠਕ੍ਰਮ ਤਿਆਰ ਕਰਦਾ ਹੈ ਤੇ ਪਾਠ–ਪੁਸਤਕਾਂ ਵੀ ਛਾਪਦਾ ਹੈ। ਵਿਦਿਆਰਥੀਆਂ ਨੂੰ ਵੰਡੀਆਂ ਜਾਣ ਵਾਲੀਆਂ ਪੁਸਤਕਾਂ ਦਾ ਸਾਰਾ ਖ਼ਰਚਾ ਸਮਾਜਕ ਨਿਆਂ ਤੇ ਸਿੱਖਿਆ ਵਿਭਾਗਾਂ ਨੇ ਮਿਲ ਕੇ ਦੇਣਾ ਹੁੰਦਾ ਹੈ।

 

 

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2014–15 ਦੌਰਾਨ ਪਾਠ–ਪੁਸਤਕਾਂ ਦੀ ਮੁਫ਼ਤ ਸਪਲਾਈ ਦੇ 201 ਕਰੋੜ ਰੁਪਏ ਲੈਣੇ ਹਨ ਤੇ ਫਿਰ ਉਸ ਨੇ 1992 ਤੋਂ ਲੈ ਕੇ 2018 ਤੱਕ ਦੇ ਸਾਲਾਂ ਦੌਰਾਨ ਕੁਝ ਚੋਣਵੇਂ ਵਰਗਾਂ ਨੂੰ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਾਫ਼ ਕੀਤੀਆਂ ਫ਼ੀਸਾਂ ਦੇ 65 ਕਰੋੜ ਰੁਪਏ ਵੀ ਲੈਣੇ ਹਨ।

 

 

ਫ਼ੰਡਾਂ ਦੀ ਘਾਟ ਦੇ ਚੱਲਦਿਆਂ ਬੋਰਡ ਨੂੰ ਆਪਣੇ 1800 ਕਾਮਿਆਂ ਤੇ ਸੇਵਾ–ਮੁਕਤ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੀਆਂ ਅਦਾਇਗੀਆਂ ਰੋਕਣੀਆਂ ਪੈਂਦੀਆਂ ਹਨ।

 

 

ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਕਿਹਾ ਹੈ ਕਿ ਉਹ ਇਹ ਮਾਮਲਾ ਕਈ ਵਾਰ ਸਮਾਜਕ ਨਿਆਂ ਵਿਭਾਗ ਤੇ ਕਈ ਹੋਰ ਸਰਕਾਰੀ ਅਧਿਕਾਰੀਆਂ ਕੋਲ ਉਠਾ ਚੁੱਕੇ ਹਨ।

 

 

ਉੱਧਰ ਵਿੱਤ ਵਿਭਾਗ ਨੇ ਬੀਤੀ 24 ਜੂਨ ਨੂੰ 50 ਕਰੋੜ ਰੁਪਏ ਜਾਰੀ ਕਰਨ ਦੀ ਹਦਾਇਤ ਕੀਤੀ ਸੀ ਪਰ ਬੋਰਡ ਨੂੰ ਹਾਲੇ ਤੱਕ ਇਹ ਰਕਮ ਨਹੀਂ ਮਿਲੀ ਹੈ। ਉੱਧਰ ਨਿਆਂ ਵਿਭਾਗ ਦਾ ਕਹਿਣਾ ਹੈ ਕਿ ਕਿਤਾਬਾਂ ਦੀ ਅਦਾਇਗੀ ਦਾ ਮਾਮਲਾ ਤਾਂ ਸਕੂਲ ਸਿੱਖਿਆ ਵਿਭਾਗ ਹਵਾਲੇ ਕਰ ਦਿੱਤਾ ਗਿਆ ਸੀ।

 

 

ਇੱਥੇ ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1969 ’ਚ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSEB is facing financial crunch in its 50th year of establishment