ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SGPC ਦੇ ਰਾਗੀ ਸਿੰਘਾਂ ਬਾਰੇ PSGPC ਦਾ ਅੰਤਿਮ ਫ਼ੈਸਲਾ 6 ਜਨਵਰੀ ਨੂੰ

SGPC ਦੇ ਰਾਗੀ ਸਿੰਘਾਂ ਬਾਰੇ PSGPC ਦਾ ਅੰਤਿਮ ਫ਼ੈਸਲਾ 6 ਜਨਵਰੀ ਨੂੰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੀਰਤਨ ਕਰਨ ਲਈ ਭੇਜੇ ਜਾਣ ਵਾਲੇ ਰਾਗੀ ਸਿੰਘ ਜੱਥਿਆਂ ਬਾਰੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਆਉਂਦੀ 6 ਜਨਵਰੀ ਨੂੰ ਕੋਈ ਅੰਤਿਮ ਫ਼ੈਸਲਾ ਲਵੇਗੀ।

 

 

ਉਸ ਦਿਨ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ PSGPC ਦੇ ਪ੍ਰਧਾਨ ਭਾਈ ਸਤਵੰਤ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਵੇਗੀ; ਜਿਸ ਵਿੱਚ ਔਕਾਫ਼ ਬੋਰਡ ਦੇ ਸੀਨੀਅਰ ਮੈਂਬਰਾਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦਰਅਸਲ, ਜਦ ਤੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਹੈ, ਭਾਰਤ ਤੋਂ ਇੱਥੇ ਪੁੱਜਣ ਵਾਲੇ ਸਿੱਖ ਜੱਥੇ ਕੀਰਤਨ ਕਰਨਾ ਸ਼ੁਰੂ ਕਰ ਦਿੰਦੇ ਹਲ।

 

 

ਇਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਰਾਗੀ ਸਿੰਘ ਜੱਥੇ ਸ਼ਾਮਲ ਹਨ। ਬੀਤੇ ਦਿਨੀਂ ਆਏ ਕੀਰਤਨੀ ਜੱਥੇ ਨੇ 12 ਤੋਂ 22 ਦਸੰਬਰ ਤੱਕ ਰੋਜ਼ਾਨਾ ਉੱਥੇ ਕੀਰਤਨ ਕੀਤਾ, ਤਾਂ ਇਹ ਮਾਮਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਗੋਚਰੇ ਲਿਆਂਦਾ ਗਿਆ। ਤਦ ਉਸ ਨੇ 23 ਦਸੰਬਰ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇਨ੍ਹਾਂ ਜੱਥਿਆਂ ਦੇ ਕੀਰਤਨ ਕਰਨ ਉੱਤੇ ਰੋਕ ਲਾ ਦਿੱਤੀ।

 

 

ਹੁਣ SGPC ਨੇ PSGPC ਦੇ ਪ੍ਰਧਾਨ ਭਾਈ ਸਤਵੰਤ ਸਿੰਘ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੀਰਤਨ ਕਰਨ ਲਈ ਭੇਜੇ ਜਾਣ ਵਾਲੇ ਰਾਗੀ ਸਿੰਘਾਂ ਤੇ 10 ਲਾਂਗਰੀਆਂ ਲਈ 10 ਦਿਨਾਂ ਦਾ ਵੀਜ਼ਾ ਤੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ; ਤਾਂ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਗੁਰਬਾਣੀ ਦਾ ਕੀਰਤਨ ਗੁਰ–ਮਰਿਆਦਾ ਅਨੁਸਾਰ ਕੀਤਾ ਜਾ ਸਕੇ।

 

 

ਇਸ ਬਾਰੇ 6 ਜਨਵਰੀ ਨੂੰ ਸੱਦੀ ਮੀਟਿੰਗ ਦੀ ਪੁਸ਼ਟੀ ਕਰਦਿਆਂ ਭਾਈ ਸਤਵੰਤ ਸਿੰਘ ਨੇ ਦੱਸਿਆ ਕਿ ਦਰਅਸਲ, SGPC ਨੇ ਬਿਨਾ ਕਿਸੇ ਪ੍ਰਵਾਨਗੀ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੀਰਤਨੀ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਕੋਈ ਚਿੱਠੀ–ਪੱਤਰੀ ਵੀ ਨਹੀਂ ਕੀਤੀ ਗਈ।

 

 

ਉਨ੍ਹਾਂ ਦੱਸਿਆ ਕਿ ਹੁਣ 6 ਜਨਵਰੀ ਨੂੰ ਫ਼ੈਸਲਾ ਲਿਆ ਜਾਵੇਗਾ ਕਿ SGPC ਦੇ ਇਸ ਪ੍ਰਸਤਾਵ ਨੂੰ ਪ੍ਰਵਾਨ ਕਰਨਾ ਹੈ ਜਾਂ ਨਹੀਂ। PSGPC ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਲੰਗਰ ਤੇ ਹੋਰ ਇੰਤਜ਼ਾਮ ਲਈ 150 ਜਣਿਆਂ ਦੀ ਇੱਕ ਵੱਡੀ ਟੀਮ ਤਾਇਨਾਤ ਕੀਤੀ ਹੋਈ ਹੈ। ਫਿਰ ਵੀ 6 ਜਨਵਰੀ ਨੂੰ ਹੋ ਰਹੀ PSGPC ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ SGPC ਦੀ ਚਿੱਠੀ ਉੱਤੇ ਚਰਚਾ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSGPC s final Decision on 6th January about SGPC s Ragi Singhs