ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਭਰ 'ਚ ਲੱਗੀਆਂ ਕੌਮੀ ਲੋਕ ਅਦਾਲਤਾਂ 'ਚ 22,040 ਕੇਸਾਂ ਦਾ ਨਿਪਟਾਰਾ

ਅਦਾਲਤਾਂ ਵਿੱਚ ਲੰਬਿਤ ਪਏ ਮਾਮਲਿਆਂ ਜਾਂ ਉਹ ਮਾਮਲੇ ਜੋ ਮੁਕੱਦਮੇਬਾਜ਼ੀ ਅਧੀਨ ਹਨ, ਨੂੰ ਨਿਪਟਾਉਣ ਦੇ ਉਦੇਸ਼ ਨਾਲ ਪੰਜਾਬ ਰਾਜ ਕਾਨੂੰਨੀ ਸੇੇਵਾਵਾਂ ਅਥਾਰਟੀ (ਪੀ.ਐਸ.ਐਲ.ਐਸ.ਏ.) ਦੀ ਸਰਪ੍ਰਸਤੀ ਹੇਠ ਪੰਜਾਬ ਭਰ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।

 

ਇਸ ਕੌਮੀ ਲੋਕ ਅਦਾਲਤ ਦੌਰਾਨ ਸੂਬੇ ਭਰ ਵਿੱਚ ਕੁੱਲ 271 ਬੈਂਚਾਂ ਦਾ ਗਠਨ ਕੀਤਾ ਅਤੇ ਕੁੱਲ 22,040 ਕੇਸ ਆਪਸੀ ਸਲਾਹ ਸਮਝੌਤੇ ਨਾਲ ਨਿਪਟਾਏ ਗਏ ਅਤੇ 688,38,27,987 ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏੇ।

 

ਇਸ ਲੋਕ ਅਦਾਲਤ ਤੋਂ ਵਧੀਆ ਨਤੀਜੇ ਪ੍ਰਾਪਤ ਕਰਨ ਦੇ ਮੰਤਵ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਕੇਸ਼ ਕੁਮਾਰ ਜੈਨ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਵੱਲੋਂ ਸਮੂਹ ਬੈਂਚਾਂ ਦਾ ਨਿੱਜੀ ਤੌਰ ਉੱਤੇ ਨਿਰੀਖਣ ਕੀਤਾ ਗਿਆ। ਇਹ ਜਾਣਕਾਰੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇੱਕ ਬੁਲਾਰੇ ਨੇ ਦਿੱਤੀ।

 

ਬੁਲਾਰੇ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਕੇਸ਼ ਕੁਮਾਰ ਜੈਨ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਵੱਲੋ ਜਲੰਧਰ ਅਤੇ ਲੁਧਿਆਣਾ ਵਿੱਚ ਗਠਿਤ ਲੋਕ ਅਦਾਲਤ ਬੈਂਚਾਂ ਦਾ ਨਿੱਜੀ ਤੌਰ ਉੱਤੇ ਦੌਰਾ ਕਰਦੇ ਹੋਏ ਲੋਕਾਂ ਦੇ ਝਗੜਿਆਂ ਦੇ ਤਰੁੰਤ ਨਿਪਟਾਰੇ ਲਈ ਜ਼ੋਰ ਦਿੱਤਾ ਗਿਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSLSA ORGANIZES NATIONAL LOK ADALAT THROUGHOUT THE STATE OF PUNJAB