ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSPCL ਦਾ ਵਧੀਕ ਜੇਈ ਬਿਜਲੀ-ਮੀਟਰ ਹੌਲੀ ਕਰਨ ਦਾ ਦੇ ਰਿਹਾ ਸੀ ਲਾਲਚ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੀ.ਐਸ.ਪੀ.ਸੀ.ਐਲ ਸਬ-ਡਵੀਜ਼ਨ ਵੈੋਸਟ ਟੈਕਨੀਕਲ, ਪੀ.ਐਸ.ਪੀ.ਸੀ.ਐਲ ਪਟਿਆਲਾ ਵਿਖੇ ਤਾਇਨਾਤ ਵਧੀਕ ਜੇ. ਈ. ਅਵਤਾਰ ਸਿੰਘ ਨੂੰ 10,000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ।

 

ਜਾਣਕਾਰੀ ਮੁਤਾਬਕ ਉਕਤ ਵਧੀਕ ਜੇ.ਈ ਨੂੰ ਜਗਦੀਪ ਸਿੰਘ, ਵਾਸੀ ਰਾਮ ਨਗਰ ਪਟਿਆਲਾ ਦੀ ਸ਼ਿਕਾਇਤ ਉੱਤੇ 10,000 ਰੁਪਏ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। 

 

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਵਧੀਕ ਜੇ.ਈ ਵਲੋਂ ਉਸ ਦੇ ਘਰ ਦੇ ਬਿਜਲੀ ਦੇ ਮੀਟਰ ਦੀ ਰਫਤਾਰ ਘੱਟ ਕਰਕੇ ਬਿਜਲੀ ਦੀ ਖਪਤ ਘਟ ਦਰਸ਼ਾਉਣ ਬਦਲੇ 10,000 ਰੁਪਏ  ਦੀ ਮੰਗ ਹੈ।

 

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਵਧੀਕ ਜੇ.ਈ  ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।

 

ਉਕਤ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੇ ਦੇ ਥਾਣਾ ਪਟਿਆਲਾ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSPCL Additional JE was demanding bribe