ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਲੀ ਵੇਚ ਮਾਲਾਮਾਲ ਹੋ ਰਿਹਾ ਬਿਜਲੀ ਨਿਗਮ, ਪੰਜਾਬ ਬਣਿਆ ਨੰਬਰ ਇੱਕ ਸੂਬਾ

ਪੰਜਾਬ ਬਣਿਆ ਨੰਬਰ ਇੱਕ ਸੂਬਾ

ਪੰਜਾਬ ਸਤੰਬਰ ਵਿੱਚ ਕੌਮੀ ਗਰਿੱਡ ਨੂੰ ਬਿਜਲੀ ਵੇਚਣ ਦੇ ਮਾਮਲੇ ਵਿੱਚ ਨੰਬਰ 1 ਬਣ ਕੇ ਉਭਰਿਆ ਹੈ। ਪੰਜਾਾਬ ਨੇ 744 ਮਿਲੀਅਨ ਯੂਨਿਟਾਂ ਵੇਚ ਕੇ ਕੁੱਲ 426 ਕਰੋੜ ਰੁਪਏ ਦੀ ਕਮਾਈ ਕੀਤੀ, ਜੋ ਕਿ ਬਾਕੀ ਰਾਜਾਂ ਵਿੱਚ ਸਭ ਤੋਂ ਵੱਧ ਹੈ।

 

ਪੀ ਐਸ ਪੀ ਸੀ ਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ  "ਇਹ ਪਹਿਲੀ ਵਾਰ ਹੈ ਕਿ ਪੀ ਐਸ ਪੀ ਸੀ ਐਲ ਨੇ ਇੱਕ ਮਹੀਨੇ ਵਿੱਚ 426 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ। ਅਸੀਂ ਪੰਜਾਬ ਦੇ ਘਰੇਲੂ ਖਪਤਕਾਰਾਂ 'ਤੇ ਕੋਈ ਪਾਵਰ ਕੱਟ ਵੀ ਨਹੀਂ ਲਗਾਇਆ, ਇਸ ਤਰ੍ਹਾਂ ਇਕ ਨਵਾਂ ਮੀਲ ਪੱਥਰ ਕਾਇਮ ਕੀਤਾ ਗਿਆ ਹੈ। ਬਿਜਲੀ ₹ 5.73 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਗਈ ਸੀ।

 

ਪਿਛਲੇ ਪੰਜ ਸਾਲਾਂ ਤੋਂ ਪਾਵਰ ਸਰਪਲਸ ਹੋਣ ਦੇ ਬਾਵਜੂਦ, ਇਸ ਸਾਲ ਪਹਿਲੀ ਵਾਰ ਹੈ ਕਿ ਪੀ ਐਸ ਪੀ ਸੀ ਐਲ ਕੌਮੀ ਗਰਿੱਡ ਨੂੰ ਬਿਹਤਰ ਢੰਗ ਨਾਲ ਬਿਜਲੀ ਵੇਚਣ ਦੇ ਯੋਗ ਹੋਇਆ ਹੈ। ਨਿਗਮ ਨਿੱਜੀ ਪਲਾਂਟਾਂ ਉੱਤੇ ਸਾਲਾਨਾ 2,700 ਕਰੋੜ ਰੁਪਏ ਖਰਚ ਕਰਦਾ ਹੈ ਭਾਵੇਂ ਪਰ ਉਨ੍ਹਾਂ ਤੋਂ ਕੋਈ ਬਿਜਲੀ ਪੈਦਾ ਕੀਤੀ ਜਾਵੇ ਜਾ ਨਾ ਕੀਤੀ ਜਾਵੇ।

 

ਪੀ ਐਸ ਪੀ ਸੀ ਐਲ ਨੇ ਪਿਛਲੇ ਵਿੱਤੀ ਵਰ੍ਹੇ 446 ਕਰੋੜ ਰੁਪਏ ਦੀ ਬਿਜਲੀ ਵੇਚੀ ਸੀ, ਤੇ ਇਸ ਸਾਲ ਹੁਣ ਤੱਕ ਕਰੀਬ 600 ਕਰੋੜ ਰੁਪਏ ਦੀ ਬਿਜਲੀ ਵੇਚੀ ਜਾ ਚੁੱਕੀ ਹੈ।

 

ਨਿਗਮ ਸਰਦੀਆਂ ਦੇ  ਮਹੀਨਿਆਂ ਦੌਰਾਨ ਵੱਧ ਤੋਂ ਵੱਧ ਬਿਜਲੀ ਵੇਚਦਾ ਹੈ ਜੋ ਕਿ ਨੇੜੇ ਆ ਰਹੇ ਹਨ।  ਪੀਐਸਪੀਸੀਐਲ ਨੂੰ ਸਰਦੀਆਂ ਵਿੱਚ 1,000 ਕਰੋੜ ਰੁਪਏ ਤੋਂ ਵਧੇਰੇ  ਦੀ ਬਿਜਲੀ ਵੇਚਣ ਦੀ ਸੰਭਾਵਨਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pspcl is selling most power in india punjab is number one power seller