ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSPCL ਵੱਲੋਂ L&T ਦੇ ਨਾਭਾ ਬਿਜਲੀ ਪਲਾਂਟ ਨੂੰ ਨੋਟਿਸ

PSPCL ਵੱਲੋਂ L&T ਦੇ ਨਾਭਾ ਬਿਜਲੀ ਪਲਾਂਟ ਨੂੰ ਨੋਟਿਸ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਨੇ ਲਾਰਸੇਨ ਐਂਡ ਟੂਬਰੋ (L&T) ਦੇ ਨਾਭਾ ਪਾਵਰ ਪਲਾਂਟ (NPL) ਨੂੰ ‘ਬਿਜਲੀ ਖ਼ਰੀਦ ਸਮਝੌਤੇ’ (PPA) ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਹੈ ਚੇਤੇ ਰਹੇ ਕਿ L&T ਨੇ ਆਪਣਾ ਨਾਭਾ ਵਾਲਾ ਬਿਜਲੀ ਪਲਾਂਟ ਇਹ ਆਖ ਕੇ ਬੰਦ ਕਰ ਦਿੱਤਾ ਸੀ ਕਿ ਹੁਣ ਪ੍ਰਦੂਸ਼ਣ ਨਾਲ ਸਬੰਧਤ ਨਿਯਮ ਬਦਲ ਗਏ ਹਨ। ਇਸ ਬਿਜਲੀ ਪਲਾਂਟ ਦੀ ਸਮਰੱਥਾ 1,400 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ।

 

 

ਇਹ ਨੋਟਿਸ ਇੱਕ ਤਰ੍ਹਾਂ ‘ਬਿਜਲੀ ਖ਼ਰੀਦ ਸਮਝੌਤਾ’ ਰੱਦ ਕਰਨ ਵੱਲ ਪਹਿਲਾ ਕਦਮ ਹੈ; ਬਸ਼ਰਤੇ ਜੇ ਕੰਪਨੀ ਇੱਕ ਮਹੀਨੇ ਲਈ ਲਗਾਤਾਰ ਰਾਜ ਨੂੰ ਬਿਜਲੀ ਸਪਲਾਈ ਦੇਣ ਦੇ ਮਾਮਲੇ ’ਤੇ ਗ਼ਲਤੀ ਕਰਦੀ ਰਹੀ। ਉਸ ਤੋਂ ਬਾਅਦ PSPCL ਨੂੰ PPA ਬਾਰੇ ਨਵੇਂ ਸਿਰੇ ਤੋਂ ਗੱਲਬਾਤ ਕਰਨ ਤੇ ਉਸ ਨੂੰ ਰੱਦ ਕਰਨ ਤੱਕ ਦਾ ਅਧਿਕਾਰ ਹੈ।

 

 

ਨਾਭਾ ਦੇ ਬਿਜਲੀ ਪਲਾਂਟ ਦੀ ਉਸਾਰੀ 10,000 ਕਰੋੜ ਰੁਪਏ ਦੀ ਲਾਗਤ ਨਾਲ ਹੋਈ ਸੀ। PSPCL ਨੇ ਪਹਿਲੀ ਸੂਬੇ ਦੇ ਤਿੰਨ ਪ੍ਰਾਈਵੇਟ ਤਾਪ ਬਿਜਲੀ–ਘਰਾਂ ਵਿੱਚੋਂ ਕਿਸੇ ਨੂੰ ਅਜਿਹਾ ਨੋਟਿਸ ਜਾਰੀ ਕੀਤਾ ਹੈ। ਇਸ ਪਲਾਂਟ ਨੂੰ ਲੈ ਕੇ ਸਿਆਸਤ ਵੀ ਭਖਦੀ ਰਹੀ ਹੈ ਕਿਉਂਕਿ ਇਸ ਪਲਾਂਟ ਤੋਂ ਸੂਬੇ ਨੂੰ ਕੋਈ ਬਿਜਲੀ ਤਾਂ ਮਿਲਦੀ ਨਹੀਂ ਪਰ ਫਿਰ ਵੀ ਇਸ ਉੱਤੇ ਹਰ ਸਾਲ 2,700 ਕਰੋੜ ਰੁਪਏ ਖ਼ਰਚ ਜ਼ਰੂਰ ਕਰਨੇ ਪੈਂਦੇ ਹਨ।

 

 

ਕਾਂਗਰਸ ਪਾਰਟੀ ਨੇ ਆਪਣੇ ਮੈਨੀਫ਼ੈਸਟੋ ’ਚ ਪ੍ਰਾਈਵੇਟ ਪਲਾਂਟ ਦੇ ਬਿਜਲੀ ਖ਼ਰੀਦ ਸਮਝੋਤਿਆਂ ਦੀ ਸਮੀਖਿਆ ਕਰਨ ਦਾ ਵਾਅਦਾ ਵੀ ਕੀਤਾ ਸੀ। ਪ੍ਰਾਈਵੇਟ ਪਲਾਂਟ ਪਿੱਛੇ ਜਿਹੇ ਕੋਲ਼ਾ ਧੋਣ ਦੇ ਚਾਰਜਿਸ ਦਾ ਕੇਸ ਜਿੱਤੇ ਸਨ ਤੇ ਉਸ ਨਾਲ PSPCL ਨੂੰ 21 ਸਾਲਾਂ ਤੱਕ ਹਰ ਵਰ੍ਹੇ 500 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਰਹੇਗਾ।

 

 

ਨਾਭਾ ਦਾ ਪਾਵਰ ਲਿਾਂਟ 31 ਦਸੰਬਰ, 2019 ਨੂੰ ਬੰਦ ਹੋ ਗਿਆ ਹੈ। ਦਰਅਸਲ, ਇਹ ਪਲਾਂਟ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਬਾਰੇ ਜਾਰੀ ਦਿਸ਼ਾ–ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਅਸਮਰੱਥ ਰਿਹਾ ਸੀ। ਇਹ ਪਲਾਂਟ ਲੋੜੀਂਦੀਆਂ ਸ਼ਰਤਾਂ ਮੁਤਾਬਕ ‘ਫ਼ਿਊਏਲ ਗੈਸ ਡੀਸਲਫ਼ਰਾਈਜ਼ਰ’ (FGD) ਸਥਾਪਤ ਕਰਨ ਤੋਂ ਅਸਮਰੱਥ ਰਿਹਾ ਸੀ।

 

 

ਹੁਣ ਜਦੋਂ 1,400 ਮੈਗਾਵਾਟ ਬਿਜਲੀ ਬਣਨੀ ਅਚਾਨਕ ਬੰਦ ਹੋ ਗਈ ਹੈ; ਇਸੇ ਲਈ ਹਾਲੇ ਤਾਂ PSPCL ਨੇ ਆਪਣੇ ਹੋਰ ਪਲਾਂਟਾਂ ਤੋਂ ਬਿਜਲੀ ਦਾ ਇਹ ਘਾਟਾ ਪੂਰਾ ਕਰ ਲਿਆ ਹੈ ਅਤੇ ਪੰਜਾਬ ਤੋਂ ਬਾਹਰੋਂ ਵੀ ਬਿਜਲੀ ਖ਼ਰੀਦੀ ਹੈ। FGD ਸਥਾਪਤ ਕਰਨ ਵਿੱਚ ਛੇ ਮਹੀਨਿਆਂ ਤੋਂ ਇੱਕ ਸਾਲ ਤੱਕ ਦਾ ਸਮਾਂ ਲੱਗੇਗਾ; ਜਿਸ ਦਾ ਮਤਲਬ ਹੈ ਕਿ ਇੰਨਾ ਸਮਾਂ ਇਹ ਪਲਾਂਟ ਹੋਰ ਬਿਜਲੀ ਪੈਦਾ ਨਹੀਂ ਕਰ ਸਕੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSPCL issues Notice to L and T s Nabha Power Plant