ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋਰਨਾਂ ਰਾਜਾਂ ਨੂੰ ਵਾਧੂ ਬਿਜਲੀ ਵੇਚ ਕੇ ਧਨ ਕਮਾ ਰਿਹੈ ਪੀਐੱਸਪੀਸੀਐੱਲ

ਹੋਰਨਾਂ ਰਾਜਾਂ ਨੂੰ ਵਾਧੂ ਬਿਜਲੀ ਵੇਚ ਕੇ ਧਨ ਕਮਾ ਰਿਹੈ ਪੀਐੱਸਪੀਸੀਐੱਲ

ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ` (ਪੀਐੱਸਪੀਸੀਐੱਲ - ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ) ਅੱਜ-ਕੱਲ੍ਹ ਹੋਰਨਾਂ ਸੂਬਿਆਂ ਨੁੰ ਵਾਧੂ ਬਿਜਲੀ ਵੇਚ ਕੇ ਧਨ ਕਮਾ ਰਿਹਾ ਹੈ। ਦਰਅਸਲ, ਵਧੇਰੇ ਮੰਗ ਦੇ ਸਮੇਂ ਦੌਰਾਨ ਬਿਜਲੀ ਦੀ ਕੀਮਤ ਵੱਧ ਹੁੰਦੀ ਹੈ।


ਚਾਲੂ ਮਾਲੀ ਵਰ੍ਹੇ ਦੌਰਾਨ ਪੀਐੱਸਪੀਸੀਐੱਲ ਵੱਲੋਂ ਹੁਣ ਤੱਕ ਗ੍ਰਿੱਡ ਨੂੰ 230 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕਾ ਹੈ, ਜਦ ਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਇੰਨੇ ਹੀ ਸਮੇਂ ਤੱਕ ਇਸ ਨੇ ਸਿਰਫ਼ 70 ਕਰੋੜ ਰੁਪਏ ਦੀ ਬਿਜਲੀ ਵੇਚੀ ਸੀ।


ਹੁਣ ਬਰਸਾਤ ਦਾ ਮੌਸਮ ਲਗਭਗ ਖ਼ਤਮ ਹੋ ਚੁੱਕਾ ਹੈ, ਜਿਸ ਕਾਰਨ ਪਣ-ਬਿਜਲੀ ਘਰਾਂ `ਚ ਬਿਜਲੀ ਉਤਪਾਦਨ ਘਟ ਗਿਆ ਹੈ ਤੇ ਸੂਰਜੀ ਊਰਜਾ ਨਾਲ ਪੈਦਾ ਹੋਣ ਵਾਲੀ ਬਿਜਲੀ ਵਿੱਚ ਵੀ ਕਮੀ ਆਈ ਹੈ ਕਿਉਂਕਿ ਸਰਦੀਆਂ ਦੀ ਆਮਦ ਕਾਰਨ ਹੁਣ ਦਿਨ ਥੋੜ੍ਹੇ ਛੋਟੇ ਹੁੰਦੇ ਜਾ ਰਹੇ ਹਨ।


ਅਜਿਹੇ ਕੁਝ ਕਾਰਨਾਂ ਕਰਕੇ ਗਿੱਡ `ਚ ਸ਼ਾਮ ਵੇਲੇ ਬਿਜਲੀ ਦੀ ਮੰਗ ਕੁਝ ਵਧ ਜਾਂਦੀ ਹੈ ਅਤੇ ਅਜਿਹੇ ਸਮੇਂ ਲਈ ਕਾਰਪੋਰੇਸ਼ਨ ਨੂੰ ਹੁਣ 7 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਯੂਨਿਟ ਬਿਜਲੀ ਵੇਚਣ ਦਾ ਮੌਕਾ ਮਿਲ ਰਿਹਾ ਹੈ।


ਅੱਠ ਮਹੀਨਿਆਂ ਤੱਕ ਪੰਜਾਬ ਵਿੱਚ ਵਾਧੂ ਬਿਜਲੀ ਪੈਦਾ ਹੁੰਦੀ ਰਹੀ ਹੈ। ਸਿਰਫ਼ ਝੋਨੇ ਦੇ ਮੌਸਮ ਦੌਰਾਨ ਮੰਗ ਵਧਣ ਕਾਰਨ ਸੂਬੇ ਨੂੰ ਬਿਜਲੀ ਖ਼ਰੀਦਣ ਦੀ ਲੋੜ ਪਈ ਸੀ।


ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਵਧੇਰੇ ਮੰਗ ਦਾ ਸੀਜ਼ਨ ਤਾ ਖ਼ਤਮ ਹੋ ਚੁੱਕਾ ਹੈ ਇਸ ਲਈ ਹੁਣ ਉਨ੍ਹਾਂ ਦੀ ਇਹੋ ਕੋਸਿ਼ਸ਼ ਰਹੇਗੀ ਕਿ ਗ੍ਰਿੱਡ ਨੂੰ ਵੱਧ ਤੋਂ ਵੱਧ ਬਿਜਲੀ ਵੇਚੀ ਜਾਵੇ ਕਿਉਂਕਿ ਸਥਾਨਕ ਪੱਧਰ `ਤੇ ਬਿਜਲੀ ਦੀ ਮੰਗ 8,000 ਮੈਗਾਵਾਟ ਤੱਕ ਘਟ ਗਈ ਹੈ ਅਤੇ ਹਾਲੇ ਇਹ ਹੋਰ ਘਟਣੀ ਹੈ।


ਅਧਿਕਾਰੀ ਮੁਤਾਬਕ ਕੁਝ ਦੱਖਣੀ ਸੂਬੇ ਪੰਜਾਬ ਤੋਂ ਬਿਜਲੀ ਖ਼ਰੀਦ ਰਹੇ ਹਨ। ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਰਾਜਸਥਾਨ ਤੇ ਮੱਧ ਪ੍ਰਦੇਸ਼ ਵੀ ਬਿਜਲੀ ਖ਼ਰੀਦ ਰਹੇ ਹਨ ਤੇ ਇਹ ਪੰਜਾਬ ਲਈ ਵਧੀਆ ਮੌਕਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSPCL makes moolah by selling surplus electricity