ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਈ ਬਿਜਲੀ ਕੰਪਨੀਆਂ ਦੇ 2,133 ਕਰੋੜ ਰੁਪਏ ਨਹੀਂ ਦੇ ਰਿਹਾ PSPCL

ਕਈ ਬਿਜਲੀ ਕੰਪਨੀਆਂ ਦੇ 2,133 ਕਰੋੜ ਰੁਪਏ ਨਹੀਂ ਦੇ ਰਿਹਾ PSPCL

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਕਿਉਂਕਿ ਕਿਸਾਨਾਂ ਨੂੰ ਬਿਜਲੀ ਮੁਫ਼ਤ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਬਦਲੇ ਪੰਜਾਬ ਸਰਕਾਰ ਤੋਂ ਉਸ ਨੂੰ ਸਬਸਿਡੀ ਦੀ ਰਕਮ ਮੁਹੱਈਆ ਕਰਵਾਈ ਜਾਂਦੀ ਹੈ। ਇਹ ਰਕਮ ਹੁਣ ਵਧ ਕੇ 5,500 ਕਰੋੜ ਰੁਪਏ ਤੱਕ ਪੁੱਜ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਉਸ ਦਾ ਭੁਗਤਾਨ ਹੀ ਨਹੀਂ ਕੀਤਾ ਜਾ ਰਿਹਾ। ਇਸੇ ਲਈ PSPCL ਹੁਣ ਬਹੁਤ ਡੂੰਘੇ ਵਿੱਤੀ ਸੰਕਟ ਵਿੱਚ ਫਸ ਗਿਆ ਹੈ। ਉਸ ਨੇ ਵੱਖੋ–ਵੱਖਰੀਆਂ ਬਿਜਲੀ ਕੰਪਨੀਆਂ ਦੇ 2,133 ਕਰੋੜ ਰੁਪਏ ਵੀ ਦੇਣੇ ਹਨ।

 

 

ਇਸੇ ਲਈ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਨੇ PSPCL ਦੀਆਂ ਬੈਂਕ ਗਰੰਟੀਆਂ ਕੈਸ਼ ਕਰਵਾਉਣ ਦੀ ਧਮਕੀ ਦੇ ਦਿੱਤੀ ਹੈ। NTPC ਨੇ ਸਪੱਸ਼ਟ ਆਖ ਦਿੱਤਾ ਹੈ ਕਿ ਜੇ ਅੱਜ ਭਾਵ ਬੁੱਧਵਾਰ ਤੱਕ ਉਸ ਨੇ 138 ਕਰੋੜ ਰੁਪਏ ਦਾ ਭੁਗਤਾਨ ਨਾ ਕੀਤਾ, ਤਾਂ ਇਹ ਗਰੰਟੀਆਂ ਕੈਸ਼ ਕਰਵਾ ਲਈਆਂ ਜਾਣਗੀਆਂ।

 

 

PSPCL ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਜਿਹੜੀਆਂ ਕੰਪਨੀਆਂ ਤੋਂ ਬਿਜਲੀ ਖ਼ਰੀਦੀ ਗਈ ਹੈ, ਉਨ੍ਹਾਂ ਦੇ ਤਾਂ 2,133 ਕਰੋੜ ਰੁਪਏ PSPCL ਨੇ ਦੇਣੇ ਹੀ ਹਨ, ਇਸ ਦੇ ਨਾਲ ਹੀ ਕੋਲੇ ਦੀ ਖ਼ਰੀਦ ਦਾ 110 ਕਰੋੜ ਰੁਪਏ ਦਾ ਬਿਲ ਵੀ ਹਾਲੇ ਅਦਾਇਗੀ ਲਈ ਪਿਆ ਹੈ।  200 ਕਰੋੜ ਰੁਪਏ ਦੇ ਟ੍ਰਾਂਸਮਿਸ਼ਨ ਦੇ ਖ਼ਰਚੇ ਵੱਖਰੇ ਪਏ ਹਨ।
 

 

ਅਧਿਕਾਰੀ ਨੇ ਅੱਗੇ ਕਿਹਾ,‘ਜੇ ਅਸੀਂ ਕਿਤੇ ਬਿਜਲੀ ਕੰਪਨੀਆਂ ਦਾ ਭੁਗਤਾਨ ਨਾ ਕਰ ਸਕੇ, ਤਾਂ ਵੱਡਾ ਸੰਕਟ ਵੀ ਪੈਦਾ ਹੋ ਸਕਦਾ ਹੈ। ਬਿਲਾਂ ਦਾ ਭੁਗਤਾਨ ਨਾ ਹੋਣ ਕਾਰਨ ਕੰਪਨੀਆਂ ਬਿਜਲੀ ਸਪਲਾਈ ਬੰਦ ਕਰ ਸਕਦੀਆਂ ਹਨ। NTPC ਤਾਂ ਪਹਿਲਾਂ ਹੀ ਬੈਂਕ ਗਰੰਟੀਆਂ ਕੈਸ਼ ਕਰਵਾਉਣ ਦੀ ਧਮਕੀ ਦੇ ਚੁੱਕਾ ਹੈ। ਪਹਿਲਾਂ ਅਜਿਹਾ ਕਦੇ ਨਹੀਂ ਵਾਪਰਿਆ।’

 

 

PSPCL ਨੇ ਸਾਲ 2019–2020 ਲਈ ਪੰਜਾਬ ਸਰਕਾਰ ਤੋਂ ਕੁੱਲ 14,972 ਕਰੋੜ ਰੁਪਏ ਦੀ ਸਬਸਿਡੀ ਲੈਣੀ ਹੈ। ਹੁਣ ਤੱਕ ਸਰਕਾਰ ਨੇ ਸਿਰਫ਼ 5,669 ਕਰੋੜ ਰੁਪਏ ਅਦਾ ਕੀਤੇ ਹਨ; ਜਿਸ ਕਾਰਨ PSPCL ਇੱਕ ਵੱਡੇ ਵਿੱਤੀ ਸੰਕਟ ਵਿੱਚ ਫਸ ਗਿਆ ਹੈ।

 

 

ਕਾਂਗਰਸ ਨੇ ਕਿਉਂਕਿ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਕਿਸਾਨਾਂ, ਗ਼ਰੀਬੀ ਰੇਖਾਂ ਤੋਂ ਹੇਠਾਂ ਦੇ ਪਰਿਵਾਰਾਂ, ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦੇ ਪਰਿਵਾਰਾਂ ਦੇ ਨਾਲ–ਨਾਲ ਉਦਯੋਗਾਂ ਨੂੰ ਸਬਸਿਡੀ–ਯੁਕਤ ਬਿਜਲੀ ਦੇਣਾ ਜਾਰੀ ਰੱਖਿਆ ਜਾਵੇਗਾ; ਜਿਸ ਲਈ ਅਸੂਲੀ ਤੌਰ ’ਤੇ ਸਬਸਿਡੀ ਦੀ ਰਕਮ ਸਰਕਾਰ ਨੂੰ ਹਰ ਮਹੀਨੇ ਅਗਾਊਂ ਅਦਾ ਕਰਨੀ ਚਾਹੀਦੀ ਹੈ ਪਰ ਅਜਿਹਾ ਹੋ ਨਹੀਂ ਰਿਹਾ।

 

 

ਪੰਜਾਬ ਸਰਕਾਰ ਵੱਲੋਂ ਅਦਾ ਕੀਤੀ ਰਕਮ ਵਿੱਚੋਂ ਸਿਰਫ਼ 2,844 ਕਰੋੜ ਰੁਪਏ ਹੀ ਨਕਦ ਦਿੱਤੇ ਗਏ ਹਨ, ਬਾਕੀ ਦੇ ਉਦੇ ਬੌਂਡਜ਼ ਦੇ ਵਿਆਜ ਤੇ ਬੁਨਿਆਦੀ ਢਾਂਚਾ ਵਿਕਾਸ ਫ਼ੀਸ ਦੇ ਨਾਂਅ ਉੱਤੇ ਐਡਜਸਟ ਕਰ ਦਿੱਤੇ ਗਏ ਹਨ।

 

 

ਇਸ ਦੌਰਾਨ PSPCL ਦੇ ਚੇਅਰਮੈਨ–ਕਮ–ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਪਹਿਲੀ ਦਸੰਬਰ ਨੂੰ ਅਸੀਂ 3,117 ਕਰੋੜ ਰੁਪਏ ਦਾ ਭੁਗਤਾਨ ਕਰਨਾ ਸੀ। ਇਸ ਤੋਂ ਇਲਾਵਾ ਖ਼ਰੀਦ ਬਿਲਾਂ ਉੱਤੇ ਸਾਨੂੰ 16 ਫ਼ੀ ਸਦੀ ਵਿਆਜ ਵੱਖਰਾ ਅਦਾ ਕਰਨਾ ਪਵੇਗਾ। ਇਹ PSPCL ਲਈ ਇੱਕ ਵੱਡਾ ਧੱਕਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSPCL owes Rs 2133 Crore to Various Power Companies