ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PSSSB ਨੇ ਸੁਪਰਵਾਈਜ਼ਰਾਂ ਦੀਆਂ 94 ਅਸਾਮੀਆਂ ਦਾ ਨਤੀਜਾ ਐਲਾਨਿਆ

ਜੇਲ੍ਹ ਵਿਭਾਗ ਵਿੱਚ ਵੀਡੀਓ ਕਾਨਫਰੰਸ ਸੰਚਾਲਕਾਂ ਦੀਆਂ 06 ਅਸਾਮੀਆਂ ਦੇ ਨਤੀਜੇ ਵੀ ਐਲਾਨੇ 

ਜੂਨੀਅਰ ਡਰਾਫਟਸਮੈਨ ਦੀਆਂ 440 ਅਤੇ ਸਹਾਇਕ ਜੇਲ ਸੁਪਰਡੈਂਟ ਦੀਆਂ 35 ਅਸਾਮੀਆਂ ਭਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ- ਰਮਨ ਬਹਿਲ

 

ਤਾਲਾਬੰਦੀ ਕਾਰਨ ਅਤੇ ਵੱਖ-ਵੱਖ ਅਦਾਰਿਆਂ ਦੇ ਬਕਾਇਦਾ ਕੰਮਕਾਜ ਵਿੱਚ ਆਈ ਆਮ ਗਿਰਾਵਟ ਦੇ ਬਾਵਜੂਦ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀ ਐਸ ਐਸ ਐਸ ਬੀ), ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਵੱਖ-ਵੱਖ ਅਹੁਦਿਆਂ 'ਤੇ ਨਤੀਜੇ ਐਲਾਨ ਕੇ ਬਹੁਤ ਸਾਰੇ ਪਰਿਵਾਰਾਂ ਨੂੰ ਉਮੀਦ ਅਤੇ ਖੁਸ਼ੀ ਦੇ ਰਿਹਾ ਹੈ।

 

ਸ੍ਰੀ ਰਮਨ ਬਹਿਲ ਦੀ ਪ੍ਰਧਾਨਗੀ ਹੇਠ 28 ਮਈ ਨੂੰ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਪੀ.ਐਸ.ਐਸ.ਐਸ.ਬੀ. ਦੇ ਮੈਂਬਰਾਂ ਨੇ ਸੂਬੇ ਦੇ ਸਮਾਜਿਕ ਸੁਰੱਖਿਆ ਵਿਭਾਗ ਵਿੱਚ ਸੁਪਰਵਾਈਜ਼ਰਾਂ ਦੀਆਂ 94 ਅਸਾਮੀਆਂ ਦਾ ਨਤੀਜਾ ਐਲਾਨਿਆ। 

 

ਸ੍ਰੀ ਬਹਿਲ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੇ ਨਾਂ ਸਬੰਧੀ ਸਿਫਾਰਸ਼ਾਂ ਸਬੰਧਤ ਵਿਭਾਗ ਨੂੰ ਭੇਜੀਆਂ ਜਾ ਰਹੀਆਂ ਹਨ। ਮੀਟਿੰਗ ਵਿੱਚ ਜੇਲ੍ਹ ਵਿਭਾਗ ਵਿੱਚ ਵੀਡੀਓ ਕਾਨਫਰੰਸ ਸੰਚਾਲਕਾਂ ਦੀਆਂ 06 ਅਸਾਮੀਆਂ ਦਾ ਨਤੀਜਾ ਵੀ ਐਲਾਨੇ ਗਏ ਅਤੇ ਸਬੰਧਤ ਵਿਭਾਗ ਨੂੰ ਸ਼ਾਰਟ ਲਿਸਟ ਕੀਤੇ ਉਮੀਦਵਾਰਾਂ ਤੋਂ ਲੋੜੀਂਦੇ ਦਸਤਾਵੇਜ਼ ਹਾਸਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ।

 

ਜ਼ਿਕਰਯੋਗ ਹੈ ਕਿ ਮਹੀਨੇ ਦੇ ਸ਼ੁਰੂ ਵਿੱਚ, ਬੋਰਡ ਨੇ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਲਈ ਨਤੀਜਾ ਐਲਾਨੇ ਹਨ।

 

ਸ੍ਰੀ ਬਹਿਲ ਨੇ ਕਿਹਾ ਬੋਰਡ ਦੇ ਮੈਂਬਰਾਂ ਨੇ ਵੱਖ-ਵੱਖ ਵਿਭਾਗਾਂ ਵਿੱਚ ਜੂਨੀਅਰ ਡਰਾਫਟਸਮੈਨ ਦੀਆਂ 440 ਅਤੇ ਸਹਾਇਕ ਜੇਲ੍ਹ ਸੁਪਰਡੈਂਟ ਦੀਆਂ 35 ਅਸਾਮੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਸਬੰਧੀ ਉਮੀਦਵਾਰਾਂ ਤੋਂ ਅਰਜ਼ੀਆਂ ਮੰਗਣ ਲਈ ਇੱਕ ਇਸ਼ਤਿਹਾਰ ਛੇਤੀ ਹੀ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਲੋੜੀਂਦੀ ਲਿਖਤ ਪ੍ਰੀਖਿਆ ਕਰਵਾਉਣ ਤੋਂ ਬਾਅਦ ਯੋਗ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਅਧਾਰ 'ਤੇ ਕੀਤੀ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PSSSB announces result 94 posts of Supervisors in Social Security Department