ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PTU ਦੇ ਵਿਦਿਆਰਥੀਆਂ ਨੇ ਵੱਡੇ ਪੱਧਰ `ਤੇ ਜਮ੍ਹਾ ਕਰਵਾਏ ਜਾਅਲੀ ਦਸਤਾਵੇਜ਼

PTU ਦੇ ਵਿਦਿਆਰਥੀਆਂ ਨੇ ਵੱਡੇ ਪੱਧਰ `ਤੇ ਜਮ੍ਹਾ ਕਰਵਾਏ ਜਾਅਲੀ ਦਸਤਾਵੇਜ਼

‘ਵਰਲਡ ਐਜੂਕੇਸ਼ਨ ਸਰਵਿਸੇਜ਼` (WES) ਨੇ ਹੁਣ ‘ਇੰਦਰ ਕੁਮਾਰ ਗੁਜਰਾਲ-ਪੰਜਾਬ ਟੈਕਨੀਕਲ ਯੂਨੀਵਰਸਿਟੀ` (ਪੀਟੀਯੂ - PTU) ਦੇ ਵਿਦਿਆਰਥੀਆਂ ਦੀਆਂ ਡਿਗਰੀਆਂ ਚੈੱਕ ਕਰ ਕੇ ਉਨ੍ਹਾਂ ਦੀ ਪੁਸ਼ਟੀ ਕਰਨ ਤੋਂ ਹੁਣ ਸਾਫ਼ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ `ਚ ਜਮ੍ਹਾ ਕਰਵਾਏ ਜਿ਼ਆਦਾਤਰ ਸਰਟੀਫਿ਼ਕੇਟ ਤੇ ਡਿਗਰੀਆਂ ਜਾਅਲੀ ਹਨ। ਇਹ ‘ਵਰਲਡ ਐਜੂਕੇਸ਼ਨ ਸਰਵਿਸੇਜ਼` ਕੌਮਾਂਤਰੀ ਤੇ ਪ੍ਰਵਾਸੀ ਵਿਦਿਆਰਥੀਆਂ ਦੇ ਸਰਟੀਫਿ਼ਕੇਟਾਂ ਦੀ ਚੈਕਿੰਗ ਕਰਵਾ ਕੇ ਉਨ੍ਹਾਂ ਦੀ ਪੁਸ਼ਟੀ ਕਰਦੀ ਹੈ। ਹੁਣ ਜਦੋਂ ਇੇ ਪ੍ਰਾਈਵੇਟ ਏਜੰਸੀ ਨੇ ਆਪਣਾ ਇਹ ਕੰਮ ਰੋਕ ਦਿੱਤਾ ਹੈ, ਤਾਂ ਵਿਦਿਆਰਥੀਆਂ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਫ਼ਰਮ ਦਾ ਦਾਅਵਾ ਹੈ ਕਿ ਅਜਿਹਾ ਫ਼ੈਸਲਾ ਇਸ ਲਈ ਲੈਣਾ ਪਿਆ ਕਿਉਂਕਿ ਜਾਅਲੀ ਦਸਤਾਵੇਜ਼ ਜਮ੍ਹਾ ਕਰਵਾਏ ਜਾਣ ਦੀਆਂ ਘਟਨਾਵਾਂ `ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਫ਼ਰਮ ਦੇ ਨੀਤੀਗਤ ਸੰਚਾਰ ਮਾਮਲਿਆਂ ਦੇ ਡਾਇਰੈਕਟਰ ਐਸ਼ਲੇਅ ਕ੍ਰੈਡੋਕ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਇੱਕ ਅਜਿਹੇ ਵਿਦਿਆਰਥੀ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਕਰਦੀ ਹੈ, ਜਿਹੜੇ ਅਮਰੀਕਾ ਜਾਂ ਕੈਨੇਡਾ ਜਾ ਕੇ ਉਚੇਰੀ ਸਿੱਖਿਆ ਹਾਸਲ ਕਰਨਾ ਚਾਹ ਰਹੇ ਹਨ।


ਇਸ ਦਾ ਪਤਾ ਉਦੋਂ ਲੱਗਾ, ਜਦੋਂ ਵਿਦਿਆਰਥੀਆਂ ਨੇ ਸਿ਼ਕਾਇਤ ਕੀਤੀ ਕਿ ਉਨ੍ਹਾਂ ਵੱਲੋਂ 100 ਤੋਂ 115 ਡਾਲਰ ਤੱਕ (ਲਗਭਗ 8,000 ਰੁਪਏ) ਦੀ ਫ਼ੀਸ ਵੀ ਜਮ੍ਹਾ ਕਰਵਾ ਦਿੱਤੀ ਹੈ ਪਰ ਫਿਰ ਵੀ ਉਨ੍ਹਾਂ ਦੇ ਸਰਟੀਫਿ਼ਕੇਟਾਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ।


ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਪੰਜਾਬ ਦੇ 250 ਤੋਂ ਵੱਧ ਕਾਲਜ ਜੁੜੇ ਹੋਏ ਹਨ ਤੇ ਡੇਢ ਲੱਖ ਵਿਦਿਆਰਥੀ ਉਨ੍ਹਾਂ `ਚ ਸਿੱਖਿਆ ਹਾਸਲ ਕਰ ਰਹੇ ਹਨ। ਰੋਜ਼ਾਨਾ 60 ਵਿਦਿਆਰਥੀ ਇਸ ਏਜੰਸੀ ਦੀਆਂ ਸੇਵਾਵਾਂ ਦਾ ਲਾਭ ਉਠਾਉਂਦੇ ਰਹੇ ਹਨ।


ਇਸ ਦੌਰਾਨ ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਸਰਟੀਫਿ਼ਕੇਟਾਂ ਦੀ ਪੁਸ਼ਟੀ ਦਾ ਕੰਮ ਅਗਲੇ 10 ਤੋਂ 15 ਦਿਨਾਂ ਅੰਦਰ ਮੁੜ ਸ਼ੁਰੂ ਹੋ ਜਾਵੇਗਾ। ਹੁਣ ਇੱਕ ਵਧੇਰੇ ਸੁਰੱਖਿਅਤ ਆਨਲਾਈਨ ਪੋਰਟਲ ਦੀ ਵਰਤੋਂ ਕੀਤੀ ਜਾਵੇਗੀ। ਜਦੋਂ ਉਨ੍ਹਾਂ ਤੋਂ ਜਾਅਲੀ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ‘ਵਰਲਡ ਐਜੂਕੇਸ਼ਨ ਸਰਵਿਸੇਜ਼` (WES) ਨੇ ਉਨ੍ਹਾਂ ਨੁੰ ਅਜਿਹੀ ਕਿਸੇ ਸਮੱਸਿਆ ਤੋਂ ਹਾਲੇ ਤੱਕ ਜਾਣੂ ਨਹੀਂ ਕਰਵਾਇਆ।


ਵਾਈਸ ਚਾਂਸਲਰ ਡਾ. ਅਜੇ ਕੁਮਾਰ ਸ਼ਰਮਾ ਇਸ ਮਾਮਲੇ `ਤੇ ਕਿਸੇ ਤਰ੍ਹਾਂ ਦੀ ਟਿੱਪਣੀ ਲਈ ਉਪਲਬਧ ਨਹੀਂ ਹੋ ਸਕੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PTU students submitted forged documents in a bulk