ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਨੂਪ੍ਰਿਆ ਨੂੰ ਮੁਬਾਰਕਾਂ ਦੇਣ ਪੁੱਜੇ `ਵਰਸਿਟੀ ਕੌਂਸਲ ਦੇ ਪਹਿਲੇ ਪ੍ਰਧਾਨ

ਕਨੂਪ੍ਰਿਆ ਨੂੰ ਮੁਬਾਰਕਾਂ ਦੇਣ ਪੁੱਜੇ `ਵਰਸਿਟੀ ਕੌਂਸਲ ਦੇ ਪਹਿਲੇ ਪ੍ਰਧਾਨ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ` ਕੌਂਸਲ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਸਹੁੰ ਚੁੱਕੀ। ਇਸ ਮੌਕੇ ਯੂਨੀਵਰਸਿਟੀ ਦੀ ਇਸ ਵਿਦਿਆਰਥੀ ਕੌਂਸਲ ਦੇ ਪਹਿਲੇ ਪ੍ਰਧਾਨ ਸ੍ਰੀ ਨਗਿੰਦਰ ਸਿੰਘ (ਜੋ 45 ਵਰ੍ਹੇ ਪਹਿਲਾਂ 1973 `ਚ ਪ੍ਰਧਾਨ ਬਣੇ ਸਨ) ਉਚੇਚੇ ਤੌਰ `ਤੇ ਪੁੱਜੇ ਹੋਏ ਸਨ। ਉਨ੍ਹਾਂ ਖ਼ਾਸ ਤੌਰ `ਤੇ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਕਨੂਪ੍ਰਿਆ ਨੂੰ ਮੁਬਾਰਕਬਾਦ ਦਿੱਤੀ।


ਸ੍ਰੀ ਨਗਿੰਦਰ ਹੁਣ ਇੱਕ ਕਾਰੋਬਾਰੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਨੂਪ੍ਰਿਆ ਬਾਰੇ ਖ਼ਬਰਾਂ ਪੜ੍ਹੀਆਂ ਤੇ ਸੁਣੀਆਂ ਸਨ। ‘ਮੈਂ ਕਿਉਂਕਿ ਵਿਦਿਆਰਥੀ ਕੌਂਸਲ ਦਾ ਪਹਿਲਾ ਮਰਦ ਪ੍ਰਧਾਨ ਰਿਹਾ ਹਾਂ, ਇਸੇ ਲਈ ਮੈਂ ਮਹਿਸੂਸ ਕੀਤਾ ਕਿ ਪਹਿਲੀ ਮਹਿਲਾ ਪ੍ਰਧਾਨ ਨੂੰ ਮੈਨੂੰ ਖ਼ੁਦ ਜਾ ਕੇ ਮੁਬਾਰਕਬਾਦ ਦੇਣੀ ਚਾਹੀਦੀ ਹੈ।`


ਸ੍ਰੀ ਨਗਿੰਦਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਤੋਂ ਬਾਇਓਕੈਮਿਸਟ੍ਰੀ ਵਿਸ਼ੇ `ਚ ਗ੍ਰੈਜੂਏਸ਼ਨ, ਫਿਰ ਪੋਸਟ-ਗ੍ਰੈਜੂਏਸ਼ਨ ਅਤੇ ਪੀ-ਐੱਚ.ਡੀ. ਕੀਤੀ ਹੈ। ਉਹ 1976 ਤੋਂ ਲੈ ਕੇ 1980 ਤੱਕ ਸੈਨੇਟ ਦੇ ਮੈਂਬਰ ਵੀ ਰਹੇ ਹਨ।


ਸ੍ਰੀ ਨਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵੇਲੇ ਯੂਨੀਵਰਸਿਟੀ `ਚ ਇਹ ਮੁੱਦਾ ਉਠਾਇਆ ਸੀ ਕਿ ਇੱਕ ਵਿਦਿਆਰਥੀ ਵੀ ਪ੍ਰਧਾਨ ਹੋਣਾ ਚਾਹੀਦਾ ਹੈ ਤੇ ਵਿਦਿਆਰਥੀ ਕੌਂਸਲ ਬਣਾਉਣ ਲਈ ਸੰਘਰਸ਼ ਕੀਤਾ ਸੀ ਤੇ ਫਿਰ ਵਿਦਿਆਰਥੀ ਕੇਂਦਰ ਕਾਇਮ ਹੋਇਆ ਸੀ। ਫਿਰ ਤਿੰਨ ਸਾਲ ਹੋਰ ਲਗਾਤਾਰ ਸਿੱਧੀਆਂ ਚੋਣਾਂ ਕਰਵਾਉਣ ਲਈ ਜੂਝਣਾ ਪਿਆ ਸੀ।


ਉਨ੍ਹਾਂ ਦੱਸਿਆ ਕਿ ਉਨ੍ਹਾਂ ਦਿਨਾਂ `ਚ ਵਿਦਿਆਰਥੀ ਕੌਂਸਲ ਕੁਝ ਲੋੜਵੰਦ ਵਿਦਿਆਰਥੀਆਂ ਦੀਆਂ ਫ਼ੀਸਾਂ ਵੀ ਅਦਾ ਕਰਦੀ ਸੀ।


ਇਸ ਸਹੁੰ-ਚੁਕਾਈ ਸਮਾਰੋਹ ਦੌਰਾਨ ਕਨੂਪ੍ਰਿਆ ਦੇ ਮਾਪੇ ਵੀ ਮੌਜੂਦ ਸਨ; ਉਨ੍ਹਾਂ ਵੀ ਇਸ ਗੱਲ `ਤੇ ਖ਼ੁਸ਼ੀ ਪ੍ਰਗਟਾਈ ਕਿ ਸ੍ਰੀ ਨਗਿੰਦਰ ਸਿੰਘ ਖ਼ਾਸ ਤੌਰ `ਤੇ ਕਨੂਪ੍ਰਿਆ ਨੂੰ ਵਧਾਈਆਂ ਦੇਣ ਲਈ ਪੁੱਜੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PU first student president congratulates Kanupriya