ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਵਰਸਿਟੀ ਵਿਦਿਆਰਥੀ ਕੌਂਸਲ ਦੇ ਨਵੇਂ ਅਹੁਦੇਦਾਰਾਂ ਲਿਆ ਹਲਫ਼

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ` ਕੌਂਸਲ (PUCSC) ਦੇ ਨਵੇਂ ਚੁਣੇ ਗਏ ਅਹੁਦੇਦਾਰ ਹਲਫ਼ ਲੈਣ ਤੋਂ ਬਾਅਦ

--  ਕੌਂਸਲ `ਚ ਹੁਣ ‘ਸੋਈ` (SOI) ਦੀ ਬਹੁ-ਗਿਣਤੀ

 

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ` ਕੌਂਸਲ (PUCSC) ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅੱਜ ਸ਼ੁੱਕਰਵਾਰ ਨੂੰ ਫਿ਼ਜਿ਼ਕਸ ਆਡੀਟੋਰੀਅਮ [Physics Auditorium] `ਚ ਸਹੁੰ ਚੁੱਕੀ। ਇਸ ਮੌਕੇ ਵਿਦਿਆਰਥੀ ਭਲਾਈ ਨਾਲ ਸਬੰਧਤ ਮਾਮਲਿਆਂ ਦੇ ਡੀਨ (Dean, Students' Welfare - Men) ਇਮਾਨੂਏਲ ਨਾਹਰ, ਵਿਦਿਆਰਥਣਾਂ ਦੀ ਭਲਾਈ ਨਾਲ ਸਬੰਧਤ ਮਾਮਲਿਆਂ ਦੇ ਡੀਨ (Dean, Students' Welfare - Women) ਨੀਨਾ ਕਪਲਾਸ਼ ਤੇ ਵਿਦਿਆਰਥੀਆਂ ਦੀ ਭਲਾਈ ਬਾਰੇ ਐਸੋਸੀਏਟ ਡੀਨ (Associate Dean Students' Welfare) ਰੰਜਨ ਕੁਮਾਰ ਵੀ ਮੌਜੂਦ ਸਨ।


ਵਿਦਿਆਰਥੀ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ (President) ਕਨੂਪ੍ਰਿਆ, ਮੀਤ ਪ੍ਰਧਾਨ (Vice President) ਦਲੇਰ ਸਿੰਘ, ਸਕੱਤਰ (Secretary) ਅਮਰਿੰਦਰ ਸਿੰਘ, ਸੰਯੁਕਤ ਸਕੱਤਰ (Joint Secretary) ਵਿਪੁਲ ਅਤਰੇ ਦੇ ਨਾਲ ਪੰਜ ਕਾਰਜਕਾਰਨੀ ਮੈਂਬਰਾਂ (Executive Members) ਵਿਨੀ ਕੌਰ, ਰਮਨਪ੍ਰੀਤ ਕੌਰ, ਵੈਭਵ ਮਹਾਜਨ, ਆਨੰਦ ਕੁਮਾਰ ਤੇ ਵ੍ਰਿੰਦਾ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਦਾ ਹਲਫ਼ ਲਿਆ।


ਇਸ ਮੌਕੇ ਵਿਭਾਗ ਤੇ ਕਲਾਸਾਂ ਦੇ ਪ੍ਰਤੀਨਿਧਾਂ ਨੇ ਵੀ ਸਹੁੰ ਚੁੱਕੀ। ਅੱਜ ਸ਼ਾਮੀਂ 3:30 ਵਜੇ ਹੋਏ ਸਹੁੰ-ਚੁਕਾਈ ਸਮਾਰੋਹ ਵਿੱਚ ਕੁੱਲ 124 ਵਿਭਾਗੀ ਪ੍ਰਤੀਨਿਧਾਂ ਵਿੱਚੋਂ ਸਿਰਫ਼ 10 ਹੀ ਪੁੱਜ ਸਕੇ।


ਸਾਰੇ ਡੀਨਜ਼ ਨੇ ਵਿਦਿਆਰਥੀਆਂ ਦੇ ਇਨ੍ਹਾਂ ਨੁਮਾਇੰਦਿਆਂ ਨੂੰ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਨੂੰ ਵਿਦਿਆਰਥੀਆਂ ਲਈ ਕੰਮ ਕਰ ਕੇ ਆਪਣੀਆਂ ਜਿ਼ੰਮੇਵਾਰੀਆਂ ਦੀ ਸ਼ੁਰੂਆਤ ਕਰਨ ਦੀ ਸਲਾਹ ਦਿੱਤੀ। ਇਨ੍ਹਾਂ ਅਹੁਦੇਦਾਰਾਂ ਨੇ ਫਿਰ ਸਟੂਡੈਂਟ ਸੈਂਟਰ `ਚ ਸਥਿਤ ਯੂਨੀਵਰਸਿਟੀ ਕੌਂਸਲ ਦੇ ਦਫ਼ਤਰ `ਚ ਵੀ ਲਿਜਾਂਦਾ ਗਿਆ।


ਇਸ ਤੋਂ ਪਹਿਲਾਂ ਕਾਰਜਕਾਰਨੀ ਕੌਂਸਲ ਦੇ ਮੈਂਬਰਾਂ ਦੀ ਚੋਣ ਫਿ਼ਜਿ਼ਕਸ ਆਡੀਟੋਰੀਅਮ `ਚ ਹੋਈ। ਕੁੱਲ 16 ਉਮੀਦਵਾਰਾਂ ਵਿੱਚੋਂ ਪੰਜ ਮੈਂਬਰਾਂ ਦੀ ਚੋਣ ਕਰਨ ਲਈ 124 ਵਿੱਚੋਂ 105 ਪ੍ਰਤੀਨਿਧ ਮੌਜੂਦ ਸਨ।


ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ਾਰਮਾਸਿਊਟੀਕਲ ਸਾਇੰਸਜ਼ (University Institute of Pharmaceutical Sciences) ਦੇ ਵਿਨੀ ਕੌਰ ਨੂੰ 55 ਵੋਟਾਂ ਮਿਲੀਆਂ, ਫਿ਼ਜਿ਼ਕਸ ਵਿਭਾਗ (Department of Physics) ਦੇ ਰਮਨਪ੍ਰੀਤ ਕੌਰ ਨੂੰ 39, ਡਿਫ਼ੈਂਸ ਤੇ ਨੈਸ਼ਨਲ ਸਕਿਓਰਿਟੀ ਸਟੱਡੀਜ਼ ਵਿਭਾਗ (Department of Defence and National Security Studies) ਦੇ ਵੈਭਵ ਮਹਾਜਨ ਨੂੰ 35, ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (University Institute of Engineering & Technology) ਦੇ ਆਨੰਦ ਕੁਮਾਰ ਨੁੰ 34 ਅਤੇ ਫਿ਼ਜਿ਼ਕਸ ਵਿਭਾਗ (Department of Physics) ਦੇ ਵ੍ਰਿੰਦਾ ਨੂੰ 33 ਵੋਟਾਂ ਮਿਲੀਆਂ।


ਰਮਨਪ੍ਰੀਤ ਤੇ ਆਨੰਦ ਕੁਮਾਰ ‘ਸੋਈ` (ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਇੰਡੀਆ - SOI) ਨਾਲ ਸਬੰਧਤ ਹਨ, ਜਦ ਕਿ ਵੈਭਵ ਮਹਾਜਨ ‘ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ` (ਐੱਨਐੱਸਯੂਆਈ - NSUI), ਵਿਨੀ ‘ਪੰਜਾਬ ਯੂਨੀਵਰਸਿਟੀ ਸਟੂਡੈਂਟਸ` ਯੂਨੀਅਨ` (ਪੀਯੂਐੱਸਯੂ - PUSU) ਅਤੇ ਵ੍ਰਿੰਦਾ ਸਟੂਡੈਂਟਸ ਫ਼ੈਡਰੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਐੱਸਐੱਫ਼ਪੀਯੂ - SFPU) ਨਾਲ ਸਬੰਧਤ ਹਨ।


‘ਸੋਈ` (SOI) ਗੱਠਜੋੜ ਨੇ ਮੀਤ ਪ੍ਰਧਾਨ ਤੇ ਸਕੱਤਰ ਦੇ ਅਹੁਦੇ ਜਿੱਤੇ ਹਨ ਅਤੇ ਹੁਣ ਕਾਰਜਕਾਰਨੀ `ਚ ਵੀ ਉਸ ਦੀਆਂ ਦੋ ਸੀਟਾਂ ਹੋ ਗਈਆਂ ਹਨ। ਇੰਝ ਕੌਂਸਲ ਵਿੱਚ ਹੁਣ ‘ਸੋਈ` (SOI)ਦੀ ਬਹੁ-ਗਿਣਤੀ ਹੋ ਗਈ ਹੈ; ਜਦ ਕਿ ਐੱਨਐੱਸਯੂਆਈ (NSUI) ਦਾ ਸੰਯੁਕਤ ਸਕੱਤਰ ਤੇ ਇੱਕ ਕਾਰਜਕਾਰਨੀ ਮੈਂਬਰ ਹੈ ਤੇ ਉਹ ‘ਸੋਈ` (SOI) ਤੋਂ ਬਾਅਦ ਦੂਜੇ ਨੰਬਰ `ਤੇ ਹੈ।


ਇਸ ਦੌਰਾਨ ‘ਸਟੂਡੈਂਟਸ ਫ਼ਾਰ ਸੁਸਾਇਟੀ` (ਐੱਸਐੱਫ਼ਐੱਸ - SFS) ਨੇ ਵਿਭਾਗੀ ਪ੍ਰਤੀਨਿਧਾਂ ਦੀ ਚੋਣ ਲਈ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਕੀਤੀ ਸੀ। ਸ਼ੁੱਕਰਵਾਰ ਨੂੰ ਕੌਂਸਲ ਦੀ ਚੋਣ 'ਚ ਕੋਈ ਆਜ਼ਾਦ ਉਮੀਦਵਾਰ ਨਹੀਂ ਚੁਣਿਆ ਗਿਆ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PU Students Council office bearers take oath