ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਵਰਸਿਟੀ ਈਵਨਿੰਗ ਸਟੱਡੀਜ਼ ਵਿਭਾਗ ਨੂੰ ਵੀ ਮਿਲੀ ਪਹਿਲੀ ਮਹਿਲਾ ਪ੍ਰਧਾਨ - ਆਰਤੀ

ਪੰਜਾਬ `ਵਰਸਿਟੀ ਈਵਨਿੰਗ ਸਟੱਡੀਜ਼ ਵਿਭਾਗ ਨੂੰ ਵੀ ਮਿਲੀ ਪਹਿਲੀ ਮਹਿਲਾ ਪ੍ਰਧਾਨ - ਆਰਤੀ

ਪੰਜਾਬ ਯੂਨੀਵਰਸਿਟੀ ਦੇ ਈਵਨਿੰਗ ਸਟੱਡੀਜ਼ ਵਿਭਾਗ ਨੂੰ ਵੀ ਇਸ ਵਾਰ ਦੀਆਂ ਚੋਣਾਂ `ਚ ਆਰਤੀ (19) ਦੇ ਰੂਪ ਵਿੱਚ ਮਹਿਲਾ ਪ੍ਰਧਾਨ ਮਿਲ ਗਈ ਹੈ। ਇਹ ਚੋਣਾਂ ਵੀਰਵਾਰ ਨੂੰ ਹੋਈਆਂ ਸਨ। ਐੱਨਐੱਸਯੂਆਈ ਦੇ ਉਮੀਦਵਾਰ ਆਰਤੀ ਹੁਣ ਇਸ ਵਿਭਾਗ ਦੇ ਪਹਿਲੀ ਮਹਿਲਾ ਪ੍ਰਧਾਨ ਬਣ ਗਏ ਹਨ।


ਈਵਨਿੰਗ ਸਟੱਡੀਜ਼ ਵਿਭਾਗ ਦੇ ਚਾਰ ਅਹੁਦੇਦਾਰ ਚੁਣਨ ਲਈ ਵੱਖਰੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ। ਇਹ ਚੋਣਾਂ ਇਸ ਵਿਭਾਗ `ਚ 1990 ਤੋਂ ਕਰਵਾਈਆਂ ਜਾ ਰਹੀਆਂ ਹਨ ਤੇ ਪ੍ਰਧਾਨ ਦੇ ਅਹੁਦੇ ਲਈ ਪਹਿਲੀ ਵਾਰ ਇੱਕ ਕੁੜੀ ਦੀ ਚੋਣ ਹੋਈ ਹੈ।


ਆਰਤੀ ਮਲਟੀ ਡਿਸਿਪਲਿਨਰੀ ਰਿਸਰਚ ਸੈਂਟਰ ਦੇ ਈਵਨਿੰਗ ਸਟੱਡੀਜ਼ ਵਿਭਾਗ ਵਿੱਚ ਬੀਏ ਦੀ ਵਿਦਿਆਰਥਣ ਹੈ। ਉਸ ਨੇ ਆਪਣੇ ਨੇੜਲੇ ਵਿਰੋਧੀ ਸੋਈ ਦੇ ਉਮੀਦਵਾਰ ਆਕਾਸ਼ ਨੂੰ 13 ਵੋਟਾਂ ਦੇ ਫ਼ਰਕ ਨਾਲ ਹਰਾਇਆ।


ਆਰਤੀ ਆਪਣੇ ਵਿਭਾਗ ਦੀਆਂ ਸਾਰੀਆਂ ਕੁੜੀਆਂ ਨੂੰ ਹੋਸਟਲ ਦੇ ਕਮਰੇ ਦਿਵਾਉਣ ਲਈ ਕੰਮ ਕਰਨ ਦੀ ਚਾਹਵਾਨ ਹੈ ਕਿਉਂਕਿ ਕੋਰਸ ਦੀਆਂ ਕਲਾਸਾਂ ਰਾਤੀਂ 9 ਵਜੇ ਤੱਕ ਚੱਲਦੀਆਂ ਹਨ। ਇਸ ਦੇ ਨਾਲ ਹੀ ਉਹ ਚਾਹੁੰਦੀ ਹੈ ਕਿ ਕੋਰਸ `ਚ ਸੀਟਾਂ ਦੀ ਗਿਣਤੀ ਵਧਾਈ ਜਾਵੇ।


ਵਿਭਾਗ ਵਿੱਚ 1,200 ਦੇ ਲਗਭਗ ਵਿਦਿਆਰਥੀ ਹਨ ਤੇ ਵੀਰਵਾਰ ਨੁੰ ਉਨ੍ਹਾਂ `ਚੋਂ 80 ਫ਼ੀ ਸਦੀ ਨੇ ਵੋਟਾਂ ਪਾਈਆਂ ਸਨ। ਵਿਭਾਗ ਵਿੱਚ ਕੌਂਸਲ ਨੂੰ ਆਪਣੀਆਂ ਸਾਲਾਨਾ ਗਤੀਵਿਧੀਆਂ ਲਈ ਚਾਰ ਲੱਖ ਰੁਪਏ ਮਿਲਦੇ ਹਨ। ਇਹ ਕੌਂਸਲ ਹਰ ਸਾਲ ਦੋ ਮੁੱਖ ਸਮਾਰੋਹ ਕਰਵਾਉਂਦੀ ਹੈ - ਜਿਨ੍ਹਾਂ `ਚੋਂ ਇੱਕ ਸਮਾਰੋਹ ਨਵੇਂ (ਫ਼ੈ੍ਰਸ਼ਰਜ਼) ਲਈ ਤੇ ਦੂਜਾ ਵਿਦਾਈ ਪਾਰਟੀ ਦੇ ਰੂਪ ਵਿੱਚ ਹੁੰਦਾ ਹੈ।


ਵਿਭਾਗ ਦੇ ਚੇਅਰਪਰਸਨ ਗੁਰਪਾਲ ਸੰਧੂ ਨੇ ਪਹਿਲੀ ਮਹਿਲਾ ਪ੍ਰਧਾਨ ਚੁਣੇ ਜਾਣ `ਤੇ ਖ਼ੁਸ਼ੀ ਪ੍ਰਗਟਾਉਂਦਿਆਂ ਆਖਿਆ ਕਿ ਉਹ ਸਾਰੇ ਉਸ ਦਾ ਸਮਰਥਨ ਕਰਨਗੇ। ‘ਇਹ ਵਧੀਆ ਗੱਲ ਹੈ ਕਿ ਹੁਣ ਔਰਤਾਂ ਆਗੂ ਬਣ ਕੇ ਅੱਗੇ ਆ ਰਹੀਆਂ ਹਨ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PU University Evening Studies Dept also got its 1st woman Prez