ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਇਹ ਤਿੰਨ ਸਰਹੱਦੀ ਪਿੰਡ ਐਲਾਨੇ ਗਏ 'ਨਸ਼ਾ ਮੁਕਤ'

'ਨਸ਼ਾ ਮੁਕਤ'

ਪਾਕਿਸਤਾਨੀ ਸਰਹੱਦ ਤੋਂ 4-6 ਕਿਲੋਮੀਟਰ ਦੂਰ ਤਿੰਨ ਪਿੰਡਾਂ ਕਲੰਜਰ ਉਤਾੜ, ਮਾਨਾਵਾ, ਮਸਤਗੜ੍ਹ ਨੂੰ  ਜ਼ਿਲ੍ਹਾ ਪ੍ਰਸ਼ਾਸਨ ਨੇ 'ਨਸ਼ਾ ਮੁਕਤ ' ਕਰਾਰ ਦਿੱਤਾ ਹੈ।  ਡਿਪਟੀ ਕਮਿਸ਼ਨਰ (ਡੀ.ਸੀ.) ਪਰਦੀਪ ਕੁਮਾਰ ਸਭਰਵਾਲ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ 'ਨਸ਼ਾ ਮੁਕਤ' ਘੋਸ਼ਿਤ ਕਰਨ ਦਾ ਮਕਸਦ ਦੂਜੇ ਪਿੰਡਾਂ ਨੂੰ ਵੀ ਨਸ਼ਿਆਂ ਖ਼ਿਲਾਫ਼ ਕ਼ਦਮ ਉਠਾਉਣ ਲਈ ਉਤਸ਼ਾਹਿਤ ਕਰਨਾ ਹੈ।

 

ਤਿੰਨਾਂ ਪਿੰਡਾਂ ਨੂੰ 'ਨਸ਼ਾ ਮੁਕਤ' ਘੋਸ਼ਿਤ ਕਰਨ ਲਈ ਤਿੰਨ ਪ੍ਰੋਗਰਾਮ ਆਯੋਜਤ ਕੀਤੇ ਗਏ।  ਡੀ.ਸੀ. ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਕੁਝ ਲੋਕ ਨਸ਼ੀਲੇ ਪਦਾਰਥ ਲੈਂਦੇ ਸਨ, ਪਰ ਉਨ੍ਹਾਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਅਧਿਕਾਰੀਆਂ ਨੇ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਮਨਾਇਆ। ਹੁਣ, ਇਹਨਾਂ ਤਿੰਨਾਂ ਪਿੰਡਾਂ 'ਚ ਕੋਈ ਵੀ ਨਸ਼ੇ ਨਹੀਂ ਲੈ ਰਿਹਾ।

 

 ਪੁਲਿਸ ਕੋਲ ਆਈ ਸੀਆਈਡੀ ਦੀ ਰਿਪੋਰਟ ਅਤੇ  ਪਿੰਡਾਂ ਦੀਆਂ ਪੰਚਾਇਤਾਂ ਦੇ ਮਤਿਆਂ ਤੋਂ ਬਾਅਦ ਇਨ੍ਹਾਂ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ ਹੈ। ਪਰ ਸ਼ਰਾਬ ਪੀਣ ਦੇ ਆਦੀ ਲੋਕਾਂ ਨੂੰ ਨਸ਼ਾ ਕਰਨ ਵਾਲਿਆਂ ਦੀ ਸੂਚੀ ਚ ਬਾਹਰ ਰੱਖਿਆ ਗਿਆ।

 

ਪੁਲਿਸ ਨੇ ਜ਼ਿਲ੍ਹੇ ਦੇ ਦਸ ਹੋਰ ਪਿੰਡਾਂ ਦੀ ਸ਼ਨਾਖਤ ਕੀਤੀ ਹੈ। ਜਿਨ੍ਹਾਂ ਨੂੰ ਨਸ਼ਾ ਮੁਕਤ ਐਲਾਨ ਕਰਨ ਤੋਂ ਪਹਿਲਾਂ ਸਰਵੇਖਣ ਕੀਤਾ ਜਾਵੇਗਾ।  ਡੀਐਸਪੀ ਸੁਲੱਖਣ ਸਿੰਘ ਮਾਨ ਨੇ ਕਿਹਾ ਕਿ ਮਸਤਗੜ੍ਹ  ਪਿੰਡ ਦੇ ਤਿੰਨ ਨਸ਼ਾ ਤਸਕਰ ਹੁਣ ਜੇਲ੍ਹ ਵਿੱਚ ਹਨ। ਉਨ੍ਹਾਂ ਕਿਹਾ, "ਇਸ ਤੋਂ ਇਲਾਵਾ ਕੁਝ ਨਸ਼ੇ ਦੇ ਸ਼ਿਕਾਰ ਸਨ ਜਿਨ੍ਹਾਂ ਦਾ ਇਲਾਜ ਕੀਤਾ ਗਿਆ ਹੈ।"

 

ਹਾਲਾਂਕਿ ਕਲੰਜਰ ਉਤਾੜ, ਮਾਨਾਵਾ ਦੇ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਪਹਿਲਾਂ ਤੋਂ ਹੀ ਨਸ਼ਾ ਮੁਕਤ ਸਨ। ਪਰ ਉਨ੍ਹਾਂ ਨੂੰ ਸ਼ਨੀਵਾਰ ਨੂੰ ਸਰਕਾਰੀ ਘੋਸ਼ਣਾ ਪੱਤਰ ਮਿਲਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pubjab police declared three villages free from the drugs