ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਰੋਹ: ਬਾਦਲਾਂ ਦੇ ਪਿੰਡ `ਚ ਕਾਂਗਰਸੀ ਨੇ ਹਰਾਇਆ ਅਕਾਲੀ ਉਮੀਦਵਾਰ

ਲੋਕ ਰੋਹ: ਬਾਦਲਾਂ ਦੇ ਪਿੰਡ `ਚ ਕਾਂਗਰਸੀ ਨੇ ਹਰਾਇਆ ਅਕਾਲੀ ਉਮੀਦਵਾਰ। ਤਸਵੀਰ: ਡੇਲੀ ਸਿੱਖ ਅਪਡੇਟਸ

ਕਾਂਗਰਸ ਦੇ ਉਮੀਦਵਾਰ ਜਬਰਜੰਗ ਸਿੰਘ ਪਿੰਡ ਬਾਦਲ ਤੋਂ ਚੋਣ ਜਿੱਤ ਗਏ ਹਨ। ਇਸ ਪਿੰਡ ਦੀ ਚੋਣ ਦਾ ਨਤੀਜਾ ਇਸ ਲਈ ਅਹਿਮ ਹੈ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਖ਼ੁਦ ਇਸੇ ਪਿੰਡ ਦੇ ਵਸਨੀਕ ਹਨ।


ਸ੍ਰੀ ਜਬਰਜੰਗ ਸਿੰਘ ਨੇ ਬਾਦਲਾਂ ਦੇ ਰਿਸ਼ਤੇਦਾਰ ਅਤੇ ਅਕਾਲੀ ਉਮੀਦਵਾਰ ਉਦੇ ਸਿੰਘ ਢਿਲੋਂ ਨੂੰ 376 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।


ਪਿੰਡ ਬਾਦਲ ਦੇ ਚੋਣ ਨਤੀਜੇ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਾਂਗਰਸ ਦੇ ਜਿ਼ਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਦਰਅਸਲ, ਪਿੰਡਾਂ `ਚ ਬਾਦਲਾਂ ਖਿ਼ਲਾਫ਼ ਇਸ ਵੇਲੇ ਬਹੁਤ ਜਿ਼ਆਦਾ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਅਸਰ ਯਕੀਨੀ ਤੌਰ `ਤੇ ਲੋਕ ਸਭਾ ਚੋਣਾਂ `ਤੇ ਵੀ ਜ਼ਰੂਰ ਪਵੇਗਾ। ਕਾਂਗਰਸੀ ਆਗੂ ਅਜਿਹੇ ਚੋਣ ਫ਼ਤਵੇ ਲਈ ਜਨਤਾ ਦਾ ਧੰਨਵਾਦ ਕੀਤਾ।


ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਪਿੰਡ ਸ਼ੇਰੇਵਾਲਾ ਦੇ ਵਸਨੀਕਾਂ ਨੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਨੂੰ ਪਿੰਡ ਦੇ ਪੋਲਿੰਗ ਬੂਥ ਵਿੱਚ ਦਾਖ਼ਲ ਨਾ ਹੋਣ ਦਿੱਤਾ।


ਜਿ਼ਲ੍ਹੇ ਦੇ ਪਿੰਡਾਂ ਲੱਖੇਵਾਲੀ, ਭੀਤੀਵਾਲਾ, ਕੋਟਲੀ ਸਾਂਗਰ `ਚ ਝੜਪਾਂ ਹੋਣ ਦੀ ਵੀ ਖ਼ਬਰ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Public Anger Congress defeats SAD in V Badal