ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੁਵਕ ਸੇਵਾਵਾਂ ਵਿਭਾਗ ਨੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ

ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਐਸ.ਏ.ਐਸ. ਨਗਰ ਵੱਲੋਂ ਨੌਜਵਾਨਾਂ ਦੀਆਂ ਭੱਖਦੀਆਂ ਸਮੱਸਿਆਵਾਂ ਨਸ਼ਿਆਂ ਅਤੇ ਐਚ.ਆਈ.ਵੀ./ਏਡਜ਼ ਵੱਧਣ ਕਾਰਨ, ਇਨ੍ਹਾਂ ਦੇ ਹੱਲ, ਨੌਜਵਾਨਾਂ ਨੂੰ ਵੱਖ-ਵੱਖ ਵਿਕਾਸਸ਼ੀਲ ਕਾਰਜਾਂ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਰਤਨ ਪ੍ਰੋਫੈਸ਼ਨਲ ਕਾਲਜ ਵਿਖੇ ਰੈੱਡ ਰੀਬਨ ਕਲੱਬਾਂ ਦੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਵੱਖ ਵੱਖ ਕਾਲਜਾਂ ਤੋਂ ਨੌਜਵਾਨਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।

 

ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਪੰਜਾਬ ਤੋਂ ਸਹਾਇਕ ਡਾਇਰੈਕਟਰ ਸ੍ਰੀ ਯਾਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਜੀਵਨ ਦੀ ਸਹੀ ਸੇਧ ਦੇਣ ਲਈ ਇਹੋ ਜਿਹੀਆਂ ਵਰਕਸ਼ਾਪਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ। 

 

ਸੁਰਿੰਦਰ ਕੁਮਾਰ ਨੇ ਸਵੈ ਇੱਛਾ ਨਾਲ ਖ਼ੂਨਦਾਨ ਕਰਨ ਬਾਰੇ ਭਾਸ਼ਣ ਦਿੰਦਿਆਂ ਖੂਨਦਾਨ ਕਰਨ ਦੇ ਫਾਇਦੇ ਦੱਸ ਕੇ ਵਲੰਟੀਅਰਾਂ ਨੂੰ ਖੂਨਦਾਨ ਲਈ ਪ੍ਰੇਰਿਆ।

 

ਕਾਲਜ ਪਿ੍ਰੰਸੀਪਲ ਡਾ. ਹਰਜੀਤ ਕੌਰ ਸਰਾਂ ਅਤੇ ਡਾ. ਅਵਿਨਾਸ਼ ਕੌਰ ਨੇ ਵਲੰਟੀਅਰਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਲਾਂਡਰਾਂ, ਸਰਕਾਰੀ ਕਾਲਜ ਮੋਹਾਲੀ ਅਤੇ ਖ਼ਾਲਸਾ ਕਾਲਜ ਮੋਹਾਲੀ ਦੇ ਵਲੰਟੀਅਰਾਂ ਨੇ ਨਸ਼ਿਆਂ ਅਤੇ ਐਚ.ਆਈ.ਵੀ..ਏਡਜ਼ ਵਿਰੁੱਧ ਜਾਗਰੂਕਤਾ ਭਾਸ਼ਣ ਅਤੇ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ।

 

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਐਸ.ਏ.ਐਸ. ਨਗਰ ਸ੍ਰੀਮਤੀ ਰੁਪਿੰਦਰ ਕੌਰ ਨੇ ਨਸ਼ਿਆਂ ਦਾ ਰੁਝਾਨ ਵਧਣ ਦੇ ਕਾਰਨ ਅਤੇ ਰੋਕਥਾਮ ਬਾਰੇ ਵਿਸਥਾਰ ਪੂਰਵਕ ਦੱਸਿਆ। 

 

ਇਸ ਤੋਂ ਇਲਾਵਾ ਵੱਖ ਵੱਖ ਕਾਲਜਾਂ ਤੋਂ ਡਾ. ਕੰਵਲ ਸੰਜੀਵ, ਨਿਸ਼ਾ ਸ਼ਰਮਾ, ਮੁਨਿਸ਼ਾ, ਸੀਮਾ ਮਲਿਕ, ਪੂਨਮ ਰਾਣੀ, ਸਤੀਸ਼ ਕੁਮਾਰ, ਗੁਰਦੀਪ ਕੌਰ, ਗੁਰਵਿੰਦਰ ਕੌਰ, ਯੂਥ ਕਲੱਬ ਪ੍ਰਧਾਨ ਦਿਲਸ਼ਾਦ ਅਤੇ ਸੁਮਿਤ ਕੁਮਾਰ ਆਦਿ ਹਾਜ਼ਰ ਹੋਏ। ਭਾਸ਼ਣ ਅਤੇ ਨੁੱਕੜ ਨਾਟਕ ਟੀਮਾਂ ਨੂੰ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: public awareness programme through district level workshops