ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਵਰਸਿਟੀ ’ਚ CSC ਵੋਟਾਂ ਦੀ ਗਿਣਤੀ ਜਾਰੀ

ਪੰਜਾਬ ’ਵਰਸਿਟੀ ’ਚ CSC ਵੋਟਾਂ ਦੀ ਗਿਣਤੀ ਜਾਰੀ

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ’ਸ ਕੌਂਸਲ (PUCSC) ਦੀ ਚੋਣ ਲਈ ਅੱਜ ਪਈਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਅਰਸ਼ਦੀਪ ਅਰਸ਼ੀ ਤੋਂ ਪ੍ਰਾਪਤ ਹੁਣ ਤੱਕ ਦੇ ਰੁਝਾਨਾਂ ਮੁਤਾਬਕ SFS ਨੂੰ 1132 ਵੋਟਾਂ ਮਿਲ ਚੁੱਕੀਆਂ ਹਨ, SOI ਨੂੰ 1222, ABVP ਨੂੰ 1095 ਅਤੇ NSUI ਨੂੰ 882 ਵੋਟਾਂ ਮਿਲ ਚੁੱਕੀਆਂ ਹਨ। ਪਿਛਲੇ ਗੇੜਾਂ ਦੌਰਾਨ ਪਿਛਲੇ ਸਾਲ ਦੀ ਜੇਤੂ SFS ਹੀ ਹਾਲੇ ਤੱਕ ਅੱਗੇ ਚੱਲ ਰਹੀ ਸੀ ਪਰ ਤਾਜ਼ਾ ਰੁਝਾਨ ਮੁਤਾਬਕ SOI ਅੱਗੇ ਚਲੀ ਗਈ ਹੈ।

 

 

ਪਿਛਲੇ ਵਰ੍ਹੇ SFS ਨੇ ਇਤਿਹਾਸ ਰਚਿਆ ਸੀ; ਜਦੋਂ ਉਸ ਦੀ ਉਮੀਦਵਾਰ ਕਨੂਪ੍ਰਿਆ ਨੇ ਪੰਜ ਮਰਦ ਉਮੀਦਵਾਰਾਂ ਨੂੰ ਪਛਾੜ ਕੇ ਇਹ ਚੋਣ ਜਿੱਤੀ ਸੀ ਤੇ ਉਹ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੇ ਇਹਿਤਾਸ ਵਿੱਚ ਪਹਿਲੀ ਮਹਿਲਾ ਪ੍ਰਧਾਨ ਬਣੇ ਸਨ।

 

 

ਇਸ ਵਾਰ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ 18 ਉਮੀਦਵਾਰ ਮੈਦਾਨ ’ਚ ਹਨ।

 

 

ਅੱਜ ਵੋਟਾਂ ਦੀ ਪ੍ਰਕਿਰਿਆ ਕੁੱਲ ਮਿਲਾ ਕੇ ਸ਼ਾਂਤੀਪੂਰਨ ਹੀ ਰਹੀ ਪਰ ਬੀਐੱਸਸੀ (ਜਿਓਲੌਜੀ) ਤੀਜੇ ਵਰ੍ਹੇ ਦਾ ਵਿਦਿਆਰਥੀ ਮਹਿੰਦਰ ਸਿੰਘ ਇੱਕ ਝੜਪ ਦੌਰਾਨ ਜ਼ਖ਼ਮੀ ਹੋ ਗਿਆ।

 

 

ਦੋਸ਼ ਲਾਇਆ ਰਿਹਾ ਹੈ ਕਿ ਇਸ ਕੁੱਟਮਾਰ ਪਿੱਛੇ ਕਥਿਤ ਤੌਰ ’ਤੇ SOI ਦੀ ਚੰਡੀਗੜ੍ਹ ਇਕਾਈ ਦੇ ਇੰਚਾਰਜ ਇਕਬਾਲ ਪ੍ਰੀਤ ਤੱਖਰ (ਪ੍ਰਿੰਸ) ਅਤੇ ਸੀਨੀਅਰ ਆਗੂ ਰਸ਼ਪਾਲ ਹਾਕੂਵਾਲਾ ਵਾਲਾ ਹਨ।

 

 

ਪਿਛਲੇ ਵਰ੍ਹੇ ਦੇ PUCSC ਦੇ ਮੀਤ ਪ੍ਰਧਾਨ ਦਲੇਰ ਸਿੰਘ ਨੇ ਇਸ ਝਗੜੇ ਦੀਆਂ ਤਸਵੀਰਾਂ ਵੀ ਖਿੱਚੀਆਂ।

 

 

ਵੋਟਿੰਗ ਅੱਜ ਸਵੇਰੇ 9:00 ਵਜੇ ਸ਼ੁਰੂ ਹੋਈ; ਜੋ ਦੋ ਘੰਟੇ ਜਾਰੀ ਰਹੀ। ਆਰਟਸ ਬਲਾੱਕ ਵਿੱਚ ਵੋਟਾਂ ਪਾਉਣ ਦਾ ਕੰਮ ਮੰਦਾ ਹੀ ਰਿਹਾ ਪਰ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਤੇ ਤਕਨਾਲੋਜੀ ਬਲਾਕ ਵਿੱਚ ਕਾਫ਼ੀ ਵੋਟਾਂ ਪਈਆਂ। ਕੁਝ ਵਿਭਾਗਾਂ ਵਿੱਚ ਵੋਟਾਂ ਦੌਰਾਨ ਬਹਿਸਬਾਜ਼ੀ ਵੀ ਹੁੰਦੀ ਵੇਖੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUCSC votes counting continuing in Punjab Varsity