ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ਸਟੂਡੈਂਟ ਕੌਂਸਲ ਨੂੰ ’ਵਰਸਿਟੀ ਆਡੀਟੋਰੀਅਮ ਹੁਣ ਨਹੀਂ ਮਿਲੇਗਾ ਮੁਫ਼ਤ

ਕਨੂਪ੍ਰਿਆ, ਪ੍ਰਧਾਨ PUCSC

ਵਾਈਸ ਚਾਂਸਲਰ ਰਾਜ ਕੁਮਾਰ ਵੱਲੋਂ ਗਠਤ ਪੰਜਾਬ ਯੂਨੀਵਰਸਿਟੀ ਦੀ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਵੱਲੋਂ ਕਰਵਾਏ ਜਾਣ ਵਾਲੇ ਸਮਾਰੋਹਾਂ ਲਈ ਯੂਨੀਵਰਸਿਟੀ ਆਡੀਟੋਰੀਅਮ (ਲਾੱਅ ਆਡੀਟੋਰੀਅਮ) ਹੁਣ ਮੁਫ਼ਤ ਨਹੀਂ ਦਿੱਤਾ ਜਾਣਾ ਚਾਹੀਦਾ। ਕਮੇਟੀ ਦੀ ਸਿਫ਼ਾਰਸ਼ ਮੁਤਾਬਕ ਕੌਂਸਲ ਤੋਂ ਕੁਝ ਖ਼ਾਸ ਫ਼ੀਸ ਜ਼ਰੂਰ ਵਸੂਲ ਕੀਤੀ ਜਾਵੇ ਤੇ 5,000 ਰੁਪਏ ਦੀ ਸਕਿਓਰਿਟੀ ਵੀ ਜ਼ਰੂਰ ਜਮ੍ਹਾ ਕਰਵਾਈ ਜਾਵੇ, ਜੋ ਸਮਾਰੋਹ ਤੋਂ ਬਾਅਦ ਵਾਪਸੀਯੋਗ ਹੋਵੇ।

 

 

ਕਮੇਟੀ ਦੀ ਮੀਟਿੰਗ ਦੀ ਇਸ ਕਾਰਵਾਈ ਉੱਤੇ ਆਉਂਦੀ 18 ਫ਼ਰਵਰੀ ਨੂੰ ਸਿੰਡੀਕੇਟ ਦੀ ਮੀਟਿੰਗ ਵਿੱਚ ਵਿਚਾਰ–ਵਟਾਂਦਰਾ ਹੋਵੇਗਾ। ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਸੰਜੇ ਕੌਸ਼ਿਕ ਤੇ ਡੀਨ ਸਟੂਡੈਂਟਸ ਵੈਲਫ਼ੇਅਰ (ਪੁਰਸ਼), ਇਮਾਨੂਏਲ ਨਾਹਰ, ਡੀਨ ਸਟੂਡੈਂਟਸ’ ਵੈਲਫ਼ੇਅਰ (ਮਹਿਲਾਵਾਂ), ਨੀਨਾ ਕਪਲਾਸ਼, ਪ੍ਰਵਾਨ ਕੁਮਾਰ ਕੰਵਲਪ੍ਰੀਤ ਕੌਰ ਤੇ PUCSC ਦੇ ਸਕੱਤਰ ਅਮਰਿੰਦਰ ਸਿੰਘ ਮੌਜੂਦ ਸਨ। ਰੰਜਨ ਕੁਮਾਰ ਤੇ ਅਸਿਸਟੈਂਟ ਰਜਿਸਟਾਰ, ਡੀਐੱਸਡਬਲਿਊ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਸਨ।

 

 

ਸਟੂਡੈਂਟ ਕੌਂਸਲ ਲਗਾਤਾਰ ਇਹ ਮੰਗ ਕਰਦੀ ਆ ਰਹੀ ਹੈ ਕਿ ਕੈਂਪਸ ਵਿੱਚ ਆਡੀਟੋਰੀਅਮਜ਼ ਵਿਦਿਆਰਥੀਆਂ ਜਾਂ ਹੋਰ ਅਧਿਆਪਨ ਵਿਭਾਗਾਂ ਵੱਲੋਂ ਕਰਵਾਏ ਜਾਣ ਵਾਲੇ ਸਮਾਰੋਹਾਂ ਲਈ ਮੁਫ਼ਤ ਉਪਲਬਧ ਹੋਣੇ ਚਾਹੀਦੇ ਹਨ।

 

 

ਮੀਟਿੰਗ ਦੀ ਕਾਰਵਾਈ ਵਿੱਚ ਇਹ ਵਰਨਣ ਹੈ ਕਿ ਸ੍ਰੀ ਨਾਹਰ ਨੇ ਕਮੇਟੀ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਪੀਯੂਸੀਐੱਸਸੀ ਨੇ ਸਦਾ ਆਡੀਟੋਰੀਅਮ ਵਿੱਚ ਕੌਂਸਲ ਦੇ ਸਮਾਰੋਹ ਬਿਲਕੁਲ ਮੁਫ਼ਤ ਕਰਵਾਉਣ ਦੀ ਮੰਗ ਰੱਖੀ ਹੈ। ਵੱਖੋ–ਵੱਖਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੀ PUCSC ਰਾਹੀਂ ਇਹ ਸਮਾਰੋਹ ਮੁਫ਼ਤ ਕਰਵਾਉਣ ਦੀਆਂ ਬੇਨਤੀਆਂ ਕੀਤੀਆਂ ਹਨ।

 

 

ਕਮੇਟੀ ਨੇ ਫਿਰ ਸਰਬਸੰਮਤੀ ਨਾਲ ਸਿਫ਼ਾਰਸ਼ ਕੀਤੀ ਕਿ PUCSC ਦੀਆਂ ਸਭਿਆਚਾਰਕ ਤੇ ਅਕਾਦਮਿਕ ਗਤੀਵਿਧੀਆਂ ਲਈ ਕੁਝ ਚਾਰਜਿਸ ਜ਼ਰੂਰ ਵਸੂਲ ਕੀਤੇ ਜਾਇਆ ਕਰਨ। ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ PUCSC ਤੋਂ ਆਡੀਟੋਰੀਅਮ ਦਾ ਕਿਰਾਇਆ ਨਹੀਂ ਵਸੂਲਣਾ ਚਾਹੀਦਾ। ਉਂਝ ਉਨ੍ਹਾਂ ਨੂੰ ਰੋਜ਼ਾਨਾ ਆਧਾਰ ਉੱਤੇ ਹੋਰ ਖ਼ਰਚੇ ਦੇਣੇ ਹੋਣਗੇ; ਜਿਵੇਂ 200 ਰੁਪਏ ਜੈਨਰੇਟਰ ਲਈ (ਜੇ ਉਸ ਨੂੰ ਵਰਤਿਆ ਗਿਆ ਹੈ), 500 ਰੁਪਏ ਬਿਜਲੀ ਲਈ, 3000 ਰੁਪਏ ਏਸੀ ਲਈ (ਜੇ ਵਰਤਿਆ ਗਿਆ ਹੈ), ਕੰਮਕਾਜੀ ਦਿਨ ਵੇਲੇ ਸ਼ਾਮੀਂ ਪੰਜ ਵਜੇ ਤੋਂ ਬਾਅਦ ਡਿਊਟੀ ਉੱਤੇ ਮੌਜੂਦ ਸਫ਼ਾਈ–ਸੇਵਕ ਦਾ ਮਿਹਨਤਾਨਾ 250 ਰੁਪਏ ਤੇ ਛੁੱਟੀਆਂ ਵਾਲੇ ਦਿਨ ਇਹ ਮਿਹਨਤਾਨਾ 500 ਰੁਪਏ, ਕੰਮਕਾਜੀ ਦਿਨ ਵੇਲੇ ਸ਼ਾਮੀਂ ਪੰਜ ਵਜੇ ਤੋਂ ਬਾਅਦ ਡਿਊਟੀ ਉੱਤੇ ਮੌਜੂਦ ਬਹੁ–ਉਦੇਸ਼ੀ ਸੁਪਰਵਾਈਜ਼ਰ ਦਾ ਮਿਹਨਤਾਨਾ 250 ਰੁਪਏ ਤੇ ਛੁੱਟੀਆਂ ਵਾਲੇ ਦਿਨ ਇਹ ਮਿਹਨਤਾਨਾ 500 ਰੁਪਏ।  5,000 ਰੁਪਏ ਸਕਿਓਰਿਟੀ ਚਾਰਜਿਸ ਹੋਣਗੇ, ਜੋ ਵਾਪਸੀਯੋਗ ਹੋਣਗੇ। ਇਸ ਤੋਂ ਇਲਾਵਾ ਅਜਿਹੇ ਸਮਾਰੋਹ ਕਰਵਾਉਣ ਲਈ ਡੀਐੱਸਡਬਲਿਊ ਤੋਂ 7 ਦਿਨ ਪਹਿਲਾਂ ਮਨਜ਼ੂਰੀ ਵੀ ਲੈਣ ਦੀ ਸਿਫ਼ਾਰਸ਼ ਕੀਤੀ ਗਈ ਹੈ।

 

 

ਇਸ ਦੌਰਾਨ PUCSC ਦੇ ਪ੍ਰਧਾਨ ਕਨੂਪ੍ਰਿਆ ਨੇ ਕਿਹਾ ਕਿ ਅਜਿਹਾ ਅੜਿੱਕਾ ਇਸ ਲਈ ਡਾਹਿਆ ਜਾ ਰਿਹਾ ਹੈ ਕਿ ਵਿਦਿਆਰਥੀ ਕੋਈ ਬੁੱਧੀਜੀਵੀਆਂ ਦੇ ਸਮਾਰੋਹ ਨਾ ਕਰਵਾਉਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUCSC will not get Auditorium Free