ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ਦੇ ਸ਼ਹੀਦ ਕੁਲਵਿੰਦਰ ਦਾ ਨਵੰਬਰ ’ਚ ਹੋਣਾ ਸੀ ਵਿਆਹ

ਪੁਲਵਾਮਾ ਦੇ ਸ਼ਹੀਦ ਕੁਲਵਿੰਦਰ ਦਾ ਨਵੰਬਰ ’ਚ ਹੋਣਾ ਸੀ ਵਿਆਹ

ਬੀਤੇ ਕੱਲ੍ਹ ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ਵਿਚ ਜਿਲ੍ਹਾ ਰੂਪਨਗਰ (ਰੋਪੜ) ਦੇ ਪਿੰਡ ਰੌਲੀ ਦਾ ਸੀਆਰਪੀਐਫ ਨੌਜਵਾਨ ਕੁਲਵਿੰਦਰ ਸਿੰਘ ਦੇਸ਼ ਲਈ ਸ਼ਹੀਦ ਹੋ ਗਿਆ। ਇਸ ਖਬ਼ਰ ਦੇ ਮਿਲਦਿਆਂ ਹੀ ਇਲਾਕੇ ਵਿਚ ਸੋਗ ਫੈਲ ਗਿਆ।

 

ਇਸ ਸਬੰਧੀ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ 2014 ਵਿਚ ਸੈਨਾ ਵਿਚ ਭਰਤੀ ਹੋਇਆ ਸੀ।  ਉਨ੍ਹਾਂ ਦੱਸਿਆ ਕਿ ਕੱਲ੍ਹ ਹਮਲੇ ਤੋਂ ਬਾਅਦ ਉਸਦੀ ਯੂਨਿਟ ਦੇ ਜਵਾਨ ਨੇ ਫੋਨ ਕੀਤਾ ਸੀ, ਪ੍ਰੰਤੂ ਉਸ ਨੇ ਵੀ ਸਹੀ ਢੰਗ ਨਾਲ ਨਹੀਂ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਸ਼ਾਮ ਨੂੰ ਮੋਬਾਇਲ ਉਤੇ ਲਿਸਟ ਆਈ ਤਾਂ ਉਨ੍ਹਾਂ ਪਤਾ ਲੱਗਿਆ।

 

ਉਨ੍ਹਾਂ ਦੱਸਿਆ ਕਿ 24 ਦਸੰਬਰ 1992 ਨੂੰ ਜਨਮ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਮੰਗਣੀ ਹੋਏ ਸਨ ਨਵੰਬਰ ਵਿਚ ਉਨ੍ਹਾਂ ਦਾ ਵਿਆਹ ਰੱਖਿਆ ਗਿਆ ਸੀ।  

ਉਨ੍ਹਾਂ ਦੁੱਖ ਮਨ ਨਾਲ ਕਿਹਾ ਕਿ ਉਹ ਹੁਣ ਖਾਲੀ ਝੋਲੀ ਹੋ ਗਿਆ, ਮੈਂ ਲੁੱਟ ਗਿਆ ਹਾਂ, ਮੇਰਾ ਇਕੱਲਾ ਹੀ ਪੁੱਤਰ ਸੀ।  ਸ਼ਹੀਦ ਦੇ ਪਿਤਾ ਨੇ ਕਿਹਾ ਕਿ ਮੈਂ ਫਾਖਰ ਹੈ ਕਿ ਮੇਰੇ ਪੁੱਤਰ ਨੇ ਦੇਸ਼ ਲਈ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਮਰਿਆ ਨਹੀਂ, ਸ਼ਹੀਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama martyr Kulwinder to be married in November