ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਨਾਨਗਰ 'ਚ ਪੁਲਵਾਮਾ ਸ਼ਹੀਦ ਦਾ ਪਰਿਵਾਰ ਡਾਢਾ ਨਿਰਾਸ਼

ਦੀਨਾਨਗਰ 'ਚ ਰਹਿੰਦੇ ਪੁਲਵਾਮਾ ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸ੍ਰੀ ਸਤਪਾਲ ਅਟਾਰੀ ਅਤੇ ਛੋਟਾ ਪੁੱਤਰ ਲਖਵਿਸ਼

ਪਿਛਲੇ ਵਰ੍ਹੇ 14 ਫ਼ਰਵਰੀ ਨੂੰ ਗੁਰਦਾਸਪੁਰ ਲਾਗਲੇ ਸ਼ਹਿਰ ਦੀਨਾਨਗਰ ਦੇ ਮਨਿੰਦਰ ਸਿੰਘ (30) ਪੁਲਵਾਮਾ ਹਮਲੇ ’ਚ ਸ਼ਹੀਦ ਹੋ ਗਏ ਸਨ। ਉਹ ਸੀਆਰਪੀਐੱਫ਼ ਦੇ ਉਨ੍ਹਾਂ 44 ਜਵਾਨਾਂ ’ਚ ਸ਼ਾਮਲ ਸਨ, ਜਿਹੜੇ ਪੂਰਾ ਇੱਕ ਸਾਲ ਪਹਿਲਾਂ ਕਸ਼ਮੀਰ ਦੇ ਪੁਲਵਾਮਾ ’ਚ ਆਤਮਘਾਤੀ ਅੱਤਵਾਦੀ ਹਮਲੇ ਦੌਰਾਨ ਸ਼ਹਾਦਤ ਪਾ ਗਏ ਸਨ। ਮਨਿੰਦਰ ਸਿੰਘ ਦਾ ਪਰਿਵਾਰ ਹੁਣ ਨਿਰਾਸ਼ ਹੈ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ।

 

 

ਮਨਿੰਦਰ ਦੇ ਭੋਗ ਦੀ ਰਸਮ ਵੇਲੇ ਪਿਤਾ ਸੱਤਪਾਲ ਅਟਾਰੀ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਛੋਟੇ ਪੁੱਤਰ ਲਖਵਿਸ਼ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇ। ਲਖਵਿਸ਼ ਵੀ ਤਦ CRPF ’ਚ ਸੀ; ਤਾਂ ਜੋ ਉਹ ਦੀਨਾਨਗਰ ’ਚ ਰਹਿ ਕੇ ਹੀ ਉਨ੍ਹਾਂ ਦੀ ਦੇਖਭਾਲ ਕਰ ਸਕੇ। ਸ੍ਰੀ ਸਤਪਾਲ ਅਤਰੀ ਹੁਣ ਆਪਣੇ ਪੁੱਤਰ ਲਖਵਿਸ਼ ਨਾਲ ਹੀ ਰਹਿ ਰਹੇ ਹਨ।

 

 

ਮਨਿੰਦਰ ਆਪਣੀ ਸ਼ਹਾਦਤ ਵੇਲੇ ਸੀਆਰਪੀਐੱਫ਼ ਦੀ 75ਵੀਂ ਬਟਾਲੀਅਨ ਸਮੇਤ ਜੰਮੂ–ਕਸ਼ਮੀਰ ਦੇ ਸ੍ਰੀਨਗਰ ਵਿਖੇ ਤਾਇਨਾਤ ਸੀ। ਦੀਨਾਨਗਰ ਤੋਂ ਵਿਧਾਇਕਾ ਤੇ ਸੂਬੇ ਦੇ ਸਮਾਜਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਤਦ ਵਾਅਦਾ ਕੀਤਾ ਸੀ ਕਿ ਸ੍ਰੀ ਸਤਪਾਲ ਅਟਾਰੀ ਦੀ ਮੰਗ ਪੂਰੀ ਕੀਤੀ ਜਾਵੇਗੀ। ਉਦੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਸਨ।

ਪੁਲਵਾਮਾ ਸ਼ਹੀਦ ਮਨਿੰਦਰ ਸਿੰਘ

 

ਲਖਵਿਸ਼ (26) ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀ ਬਦਲੀ ਆਸਾਮ ਤੋਂ ਫ਼ਤਿਹਗੜ੍ਹ ਸਾਹਿਬ ਕਰ ਦਿੱਤੀ ਗਈ ਸੀ। ਪਰ ਪਿਤਾ ਕਾਫ਼ੀ ਨਿਰਾਸ਼ ਸਨ ਤੇ ਗੰਭੀਰ ਰੂਪ ਵਿੱਚ ਬੀਮਾਰ ਵੀ ਹੋ ਗਏ ਸਨ। ਇਸੇ ਲਈ ਪਿਛਲੇ ਵਰ੍ਹੇ ਜੁਲਾਈ ’ਚ ਉਨ੍ਹਾਂ ਸੀਆਰਪੀਐੱਫ਼ ਤੋਂ ਅਸਤੀਫ਼ਾ ਦੇ ਦਿੱਤਾ ਸੀ।

 

 

ਉਨ੍ਹਾਂ ਦੱਸਿਆ ਕਿ ਉਹ ਤਿੰਨ ਵਾਰ ਮੁੱਖ ਮੰਤਰੀ ਦੇ ਦਫ਼ਤਰ ਜਾ ਆਏ ਹਨ ਪਰ ਉਨ੍ਹਾਂ ਨੂੰ ਕਦੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ।

 

 

ਸ੍ਰੀ ਸਤਪਾਲ ਅਟਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਦੇਹਾਂਤ 10 ਸਾਲ ਪਹਿਲਾਂ ਹੋ ਗਿਆ ਸੀ ਤੇ ਉਨ੍ਹਾਂ ਦੀਆਂ ਤਿੰਨੇ ਧੀਆਂ ਵਿਆਹੀਆਂ ਹੋਈਆਂ ਹਨ ਤੇ ਆਪੋ–ਆਪਣੇ ਸਹੁਰੇ ਪਰਿਵਾਰਾਂ ਨਾਲ ਰਹਿ ਰਹੀਆਂ ਹਨ।

 

 

ਲਖਵਿਸ਼ ਨੇ ਦੱਸਿਆ ਕਿ ਭੋਗ ਦੀ ਰਸਮ ਮੌਕੇ ਦੀਨਾਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂਅ ਸ਼ਹੀਦ ਮਨਿੰਦਰ ਸਿੰਘ ਦੇ ਨਾਂਅ ਉੱਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਉਸ ਐਲਾਨ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama Martyr s Family from Gurdaspur deadly disappointed