ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ ਦੇ ਪੁਲਵਾਮਾ ਸ਼ਹੀਦ ਦੇ ਪਰਿਵਾਰ ਨੂੰ ਮੁਆਵਜ਼ੇ ਤੇ ਕਰਜ਼ਾ–ਮਾਫ਼ੀ ਦੀ ਉਡੀਕ

ਤਰਨ ਤਾਰਨ ਦੇ ਪੁਲਵਾਮਾ ਸ਼ਹੀਦ ਦੇ ਪਰਿਵਾਰ ਨੂੰ ਮੁਆਵਜ਼ੇ ਤੇ ਕਰਜ਼ਾ–ਮਾਫ਼ੀ ਦੀ ਉਡੀਕ

ਪਿਛਲੇ ਵਰ੍ਹੇ 14 ਫ਼ਰਵਰੀ ਨੂੰ ਤਰਨ ਤਾਰਨ ਲਾਗਲੇ ਪਿੰਡ ਗੰਡੀਵਿੰਡ ਦੇ ਸੁਖਜਿੰਦਰ ਸਿੰਘ (32) ਪੁਲਵਾਮਾ ਹਮਲੇ ’ਚ ਸ਼ਹੀਦ ਹੋ ਗਏ ਸਨ। ਉਹ ਸੀਆਰਪੀਐੱਫ਼ ਦੇ ਉਨ੍ਹਾਂ 42 ਸ਼ਹੀਦ ਜਵਾਨਾਂ ’ਚ ਸ਼ਾਮਲ ਸਨ, ਜਿਨ੍ਹਾਂ ਉੱਤੇ ਕਸ਼ਮੀਰ ਦੇ ਪੁਲਵਾਮਾ ’ਚ ਆਤਮਘਾਤੀ ਅੱਤਵਾਦੀ ਹਮਲਾ ਹੋਇਆ ਸੀ। ਸ਼ਹੀਦ ਸੁਖਜਿੰਦਰ ਸਿੰਘ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਤੇ ਉਹ ਆਪਣਾ ਕਰਜ਼ਾ ਮੁਆਫ਼ ਹੋਣ ਦੀ ਉਡੀਕ ਵੀ ਕਰ ਰਹੇ ਹਨ। ਇਹ ਮੁਆਵਜ਼ਾ ਦੇਣ ਤੇ ਕਰਜ਼ਾ–ਮੁਆਫ਼ੀ ਦੇ ਐਲਾਨ ਪੰਜਾਬ ਸਰਕਾਰ ਨੇ ਕੀਤੇ ਸਨ।

 

 

ਸ਼ਹੀਦ ਸੁਖਜਿੰਦਰ ਸਿੰਘ ਦੀ ਵਿਧਵਾ ਸਰਬਜੀਤ ਕੌਰ (28) ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਚਪੜਾਸੀ ਦੀ ਆਸਾਮੀ ਲਈ ਪੇਸ਼ਕਸ਼ ਕੀਤੀ ਸੀ ਪਰ ਉਹ ਇਸ ਲਈ ਤਿਆਰ ਨਹੀਂ ਹਨ।

 

 

ਸੁਖਜਿੰਦਰ ਸਿੰਘ ਸਾਲ 2003 ਦੌਰਾਨ ਸੀਆਰਪੀਐੱਫ਼ ’ਚ ਭਰਤੀ ਹੋਏ ਸਨ ਤੇ ਉਨ੍ਹਾਂ 2022 ’ਚ ਸੇਵਾ–ਮੁਕਤ ਹੋਣਾ ਸੀ ਅਤੇ ਫਿਰ ਉਨ੍ਹਾਂ ਆਪਣੀ ਪਤਨੀ ਤੇ ਪੁੱਤਰ ਨਾਲ ਕੈਨੇਡਾ ’ਚ ਜਾ ਕੇ ਸੈਟਲ ਹੋਣ ਦੀ ਯੋਜਨਾ ਬਣਾਈ ਹੋਈ ਸੀ।

ਸ਼ਹੀਦ ਸੁਖਜਿੰਦਰ ਸਿੰਘ

 

ਪਹਿਲੀ ਬਰਸੀ ਮੌਕੇ ਪਰਿਵਾਰ ਅੱਜ ਸ਼ਹੀਦ ਸੁਖਜਿੰਦਰ ਸਿੰਘ ਹੁਰਾਂ ਨੂੰ ਪੱਟੀ ਸਬ–ਡਿਵੀਜ਼ਨ ਦੇ ਜੱਦੀ ਪਿੰਡ ਗੰਡੀਵਿੰਡ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਚੇਤੇ ਕਰ ਰਿਹਾ ਹੈ।

 

 

ਸ਼ਹੀਦ ਸੁਖਜਿੰਦਰ ਸਿੰਘ ਦੇ 60 ਸਾਲਾ ਪਿਤਾ ਗੁਰਮੇਜ ਸਿੰਘ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਲਈ 12 ਲੱਖ ਰੁਪਏ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਤੇ ਪੰਜਾਬ ਦੇ ਮੰਤਰੀ ਨੇ ਉਨ੍ਹਾਂ ਨੂੰ 5 ਲੱਖ ਰੁਪਏ ਦਾ ਚੈੱਕ ਤਾਂ ਤੁਰੰਤ ਜਾਰੀ ਕਰ ਦਿੱਤਾ ਸੀ। ਪਰ ਬਾਕੀ ਦੀ ਰਕਮ ਹਾਲੇ ਤੱਕ ਜਾਰੀ ਨਹੀਂ ਹੋਈ।

 

 

ਇਸ ਤੋਂ ਇਲਾਵਾ ਸਰਕਾਰ ਨੇ ਉਨ੍ਹਾਂ ਦਾ ਢਾਈ ਲੱਖ ਰੁਪਏ ਦਾ ਕਿਸਾਨੀ ਕਰਜ਼ਾ ਵੀ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਪਾਸੇ ਵੀ ਕੁਝ ਨਹੀਂ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pulwama Martyr s family of Tarn Taran waiting for compensation and loan waiver