ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਜਣ ਕੁਮਾਰ ਨੂੰ ਸਜ਼ਾ - ਕਮਜ਼ੋਰਾਂ `ਤੇ ਜ਼ੁਲਮ ਢਾਹੁਣ ਵਾਲਿਆਂ ਲਈ ਚੇਤਾਵਨੀ: ਬਾਜਵਾ

ਸੱਜਣ ਕੁਮਾਰ ਨੂੰ ਸਜ਼ਾ - ਕਮਜ਼ੋਰਾਂ `ਤੇ ਜ਼ੁਲਮ ਢਾਹੁਣ ਵਾਲਿਆਂ ਲਈ ਚੇਤਾਵਨੀ: ਬਾਜਵਾ

ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸੱਜਣ ਕੁਮਾਰ ਨੂੰ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਇੱਕ ਮਾਮਲੇ `ਚ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ ਦਾ ਸੁਆਗਤ ਕੀਤਾ ਹੈ।


ਸ੍ਰੀ ਬਾਜਵਾ ਨੇ ਅੱਜ ਜਾਰੀ ਇੱਕ ਬਿਆਨ `ਚ ਕਿਹਾ ਕਿ ਉਹ ਇਸ ਦੁਖਾਂਤ ਦੇ ਪੀਡਤਾਂ ਲਈ ਸਦਾ ਨਿਆਂ ਦੀ ਮੰਗ ਕਰਦੇ ਰਹੇ ਹਨ। ਇਹ ਫ਼ੈਸਲਾ ਦੇਸ਼ ਦੇ ਉਨ੍ਹਾਂ ਸਾਰੇ ਅਨਸਰਾਂ ਲਈ ਇੱਕ ਚੇਤਾਵਨੀ ਹੈ ਕਿ ਜਿਹੜੇ ਗ਼ਰੀਬਾਂ, ਕਮਜ਼ੋਰਾਂ ਤੇ ਘੱਟ-ਗਿਣਤੀਆਂ ਨੂੰ ਬਿਨਾ ਮਤਲਬ ਹਿੰਸਾ ਦੇ ਸਿ਼ਕਾਰ ਬਣਾਉਂਦੇ ਹਨ ਕਿਉਂਕਿ ਇਨਸਾਫ਼ ਦੇ ਲੰਮੇ ਹੱਥਾਂ ਤੋਂ ਕੋਈ ਬਚ ਨਹੀਂ ਸਕਦਾ।


ਕਾਂਗਰਸੀ ਆਗੂ ਨੇ ਕਿਹਾ ਕਿ ਇਸ ਛਿਣ `ਤੇ ਸਿਆਸਤਬਾਜ਼ੀ ਨਹੀਂ ਕਰਨੀ ਚਾਹੀਦੀ ਤੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punishment to Sajjan a warning for the cruel to weak Bajwa