ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ 11ਵੀਂ-12ਵੀਂ ਦੇ ਵਿਦਿਆਰਥੀ ਤੇ ਅਧਿਆਪਕ ਨਿਰਾਸ਼

ਪੰਜਾਬ ਦੇ 11ਵੀਂ-12ਵੀਂ ਦੇ ਵਿਦਿਆਰਥੀ ਤੇ ਅਧਿਆਪਕ ਨਿਰਾਸ਼

--  ਮੁੱਦਾ ਇਤਿਹਾਸ ਵਿਸ਼ੇ ਦੀਆਂ ਪੁਸਤਕਾਂ ਨਾਲ ਜੁੜੇ ਵਿਵਾਦ ਦਾ

 

ਹੁਣ ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਹੋਣ `ਚ ਸਿਰਫ਼ ਤਿੰਨ ਮਹੀਨੇ ਬਾਕੀ ਰਹਿ ਗਏ ਹਨ; ਅਜਿਹੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਤਿਹਾਸ ਵਿਸ਼ੇ ਦੀਆਂ ਪਾਠ-ਪੁਸਤਕਾਂ ਨੂੰ ਹੀ ਆਧਾਰ ਬਣਾ ਕੇ ਰੱਖਣ ਤੇ ਉਨ੍ਹਾਂ ਤੋਂ ਹੀ ਪੜ੍ਹਾਈ ਕਰਨ। ਇਸ ਤੋਂ ਵਿਦਿਆਰਥੀਆਂ ਤੇ ਅਧਿਆਪਕਾਂ `ਚ ਨਿਰਾਸ਼ਾ ਫੈਲ ਗਈ ਹੈ। ਦਰਅਸਲ, ਉਨ੍ਹਾਂ ਨੂੰ ਬਹੁਤ ਹੀ ਸੀਮਤ ਸਮੇਂ ਅੰਦਰ 12ਵੀਂ ਜਮਾਤ ਲਈ 22 ਅਧਿਆਇ ਤੇ 11ਵੀਂ ਜਮਾਤ ਲਈ 21 ਅਧਿਆਇ ਕਵਰ ਕਰਨੇ ਹੋਣਗੇ।


11ਵੀਂ ਤੇ 12ਵੀਂ ਜਮਾਤ ਵਿੱਚ ਇਤਿਹਾਸ ਇੱਕ ਚੋਣਵਾਂ ਵਿਸ਼ਾ ਹੈ ਤੇ ਦੋਵੇਂ ਕਲਾਸਾਂ ਵਿੱਚ ਹਰ ਸਾਲ ਲਗਭਗ ਦੋ ਲੱਖ ਦੇ ਲਗਭਗ ਵਿਦਿਆਰਥੀ ਇਹ ਵਿਸ਼ਾ ਚੁਣਦੇ ਹਨ।


ਲੁਧਿਆਣਾ ਦੇ ਜਵਾਹਰ ਨਗਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ `ਚ ਇਤਿਹਾਸ ਦੇ ਲੈਕਚਰਾਰ ਮਨਵੀਰ ਕੌਰ ਨੇ ਕਿਹਾ,‘ਜੁਲਾਈ ਮਹੀਨੇ, ਇਤਿਹਾਸ ਦੇ ਅਧਿਆਪਕਾਂ ਨੇ ਬੋਰਡ ਨੂੰ ਲਿਖਿਆ ਸੀ ਕਿ ਉਨ੍ਹਾਂ ਨੂੰ ਪੁਰਾਣੀਆਂ ਪਾਠ-ਪੁਸਤਕਾਂ ਦੇ ਆਧਾਰ `ਤੇ ਪੜ੍ਹਨ ਦਿੱਤਾ ਜਾਵੇ ਪਰ ਬੋਰਡ ਨੇ 12ਵੀਂ ਜਮਾਤ ਦੇ ਪੰਜ ਨਵੇਂ ਅਧਿਆਇ ਆਪਣੀ ਵੈੱਬਸਾਈਟ `ਤੇ ਅਪਲੋਡ ਕੀਤੇ ਸਨ ਤੇ ਅਧਿਆਪਕਾਂ ਨੂੰ਼ ਹਦਾਇਤ ਕੀਤੀ ਗਈ ਸੀ ਕਿ ਉਹ ਇਨ੍ਹਾਂ ਸਬਕਾਂ ਦੇ ਪ੍ਰਿੰਟ-ਆਊਟ ਲੈ ਲੈਣ।`


ਬੀਤੇ ਅਪ੍ਰੈਲ ਮਹੀਨੇ, ਬੋਰਡ ਨੇ ਇਨ੍ਹਾਂ ਦੋਵੇਂ ਜਮਾਤਾਂ ਲਈ ਇਤਿਹਾਸ ਦਾ ਸਿਲੇਬਸ ਮੁੜ ਤਿਆਰ ਕੀਤਾ ਸੀ ਤੇ ਬਹੁਤ ਹੀ ਵਿਸ਼ਾਗਤ ਪਹੁੰਚ ਅਪਣਾਉਂਦਿਆਂ ਉਸੇ ਮੁਤਾਬਕ ਅਧਿਆਇ ਇੱਕ-ਦੂਜੇ `ਚ ਰਲ਼ਾ ਦਿੱਤੇ ਸਨ।


ਹੋਰ ਜਿੰਨੇ ਵੀ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਜਦੋਂ ਇਸ ਮੁੱਦੇ `ਤੇ ਗੱਲਬਾਤ ਕੀਤੀ ਗਈ, ਤਾਂ ਉਨ੍ਰਾਂ ਸਾਰਿਆਂ ਨੇ ਇਸ ਮਾਮਲੇ `ਚ ਨਿਰਾਸ਼ਾ ਹੀ ਪ੍ਰਗਟਾਈ। ਅਧਿਆਪਕਾਂ ਦਾ ਇਹੋ ਕਹਿਣਾ ਹੈ ਕਿ ਜੇ ਉਨ੍ਹਾਂ ਨੇ ਇਹ ਸਾਰੇ ਅਧਿਆਇ ਬੱਚਿਆਂ ਨੂੰ ਪੜ੍ਹਾ ਵੀ ਦਿੱਤਾ, ਤਾਂ ਉਨ੍ਹਾਂ ਨੂੰ ‘ਰਿਵੀਜ਼ਨ` (ਦੁਹਰਾਉਣ) ਦਾ ਵਕਤ ਨਹੀਂ ਮਿਲੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab 11th 12th Students disappointed