ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ 24 ਆਈਏਐੱਸ ਤੇ 33 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ `ਚ 24 ਆਈਏਐੱਸ ਤੇ 33 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ `ਚ 24 ਆਈਏਐੱਸ ਤੇ 33 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਕਾਹਨ ਸਿੰਘ ਪੰਨੂੰ ਨੂੰ ਤਬਦੀਲ ਕਰ ਕੇ ਖੇਤੀਬਾੜੀ ਤੇ ਭੋਂ ਸੁਰੱਖਿਆ ਮਾਮਲਿਆਂ ਦਾ ਸਕੱਤਰ ਲਾਇਆ ਗਿਆ ਹੈ। ਦੀਪਿੰਦਰ ਸਿੰਘ ਨੂੰ ਚੋਣ ਸਕੱਤਰ, ਹਰਜੀਤ ਸਿੰਘ ਨੂੰ ਗੁਰਦੁਆਰਾ ਚੋਣਾਂ ਪੰਜਾਬ ਦਾ ਕਮਿਸ਼ਨਰ, ਮਹਿੰਦਰ ਪਾਲ ਅਰੋੜਾ ਨੂੰ ਉੱਚ ਸਿੱਖਿਆ ਤੇ ਭਾਸ਼ਾਵਾਂ ਦਾ ਵਿਸ਼ੇਸ਼ ਸਕੱਤਰ, ਮਨਾਸ਼ਵੀ ਕੁਮਾਰ ਨੂੰ ਮਾਲ ਤੇ ਮੁੜ-ਵਸੇਬਾ ਮਾਮਲਿਆਂ ਦਾ ਵਿਸ਼ੇਸ਼ ਸਕੱਤਰ, ਕਵਿਤਾ ਸਿੰਘ ਨੂੰ ਸਮਾਜਕ ਸੁਰੱਖਿਆ ਤੇ ਮਹਿਲਾ ਅਤੇ ਬਾਲ ਵਿਕਾਸ ਡਾਇਰੈਕਟਰ, ਅਰੁਣ ਸੇਖੜੀ ਨੂੰ ਤਾਲਮੇਲ ਸਕੱਤਰ ਨਿਯੁਕਤ ਕੀਤਾ ਗਿਆ ਹੈ।


ਸਰਕਾਰ ਵੱਲੋਂ ਜਾਰੀ ਸੂਚੀ ਮੁਤਾਬਕ ਬਸੰਤ ਗਰਗ ਨੂੰ ਮਾਲ ਤੇ ਮੁੜ-ਵਸੇਬਾ ਮਾਮਲਿਆਂ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇੰਝ ਹੀ ਦੀਪਰਵ ਲਾਕੜਾ ਨੂੰ ਜਲੰਧਰ ਨਗਰ ਨਿਗਮ ਦਾ ਕਮਿਸ਼ਨਰ, ਜਸਵਿੰਦਰ ਕੌਰ ਸਿੱਧੂ ਨੂੰ ਕੰਟਰੋਲ ਪ੍ਰਿੰਟਿੰਗ ਤੇ ਸਟੇਸ਼ਨਰੀ, ਇੰਦੂ ਮਲਹੋਤਰਾ ਨੂੰ ਅਨੁਸੂਚਿਤ ਜਾਤਾਂ ਤੇ ਪੱਛੜੀਆਂ ਜਾਤਾਂ ਦੇ ਕਲਿਆਣ ਬਾਰੇ ਡਾਇਰੈਕਟਰ, ਗੁਰਲਵਲੀਨ ਸਿੰਘ ਸਿੱਧੂ ਨੂੰ ਸਹਿਕਾਰਤਾ ਵਿਭਾਗ `ਚ ਸ਼ੂਗਰਫ਼ੈੱਡ ਦਾ ਮੈਨੇਜਿੰਗ ਡਾਇਰੈਕਟਰ, ਮਾਲਵਿੰਦਰ ਸਿੰਘ ਜੱਗੀ ਨੂੰ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਡਾਇਰੈਕਟਰ, ਜਸਕਰਨ ਸਿੰਘ ਨੂੰ ਦਿਹਾਤੀ ਵਿਕਾਸ ਤੇ ਪੰਚਾਇਤਾਂ ਬਾਰੇ ਡਾਇਰੈਕਟਰ, ਰਵੀ ਭਗਤ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵਿੱਚ ਗਮਾਡਾ ਦਾ ਮੁੱਖ ਪ੍ਰਸ਼ਾਸਕ, ਅਨੰਦਿਤਾ ਮਿਤਰਾ ਨੂੰ ਖ਼ੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਬਾਰੇ ਡਾਇਰੈਕਟਰ, ਤੇਜਿੰਦਰ ਸਿੰਘ ਧਾਲੀਵਾਲ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ-ਪੰਜਾਬ ਨਿਯੁਕਤ ਕੀਤਾ ਗਿਆ ਹੈ।


ਅਮਿਤ ਕੁਮਾਰ ਆਈਏਐੱਸ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ, ਨੀਲਿਮਾ ਆਈਏਐੱਸ ਨੂੰ ਪਰਸੋਨਲ ਮਾਮਲਿਆਂ ਬਾਰੇ ਵਿਸ਼ੇਸ਼ ਸਕੱਤਰ, ਗੁਰਪਾਲ ਸਿੰਘ ਚਾਹਲ ਨੂੰ ਵਧੀਕ ਮੁੱਖ ਚੋਣ ਅਧਿਕਾਰੀ-ਪੰਜਾਬ, ਸੰਦੀਪ ਹੰਸ ਨੂੰ ਪੁੱਡਾ ਦਾ ਮੁੱਖ ਪ੍ਰਸ਼ਾਸਕ, ਭੁਪਿੰਦਰ ਪਾਲ ਸਿੰਘ ਨੂੰ ਨਗਰ ਨਿਗਮ ਮੋਹਾਲੀ ਦਾ ਕਮਿਸ਼ਨਰ, ਸੰਯਮ ਅਗਰਵਾਲ ਨੂੰ ਨਗਰ ਨਿਗਮ ਲੁਧਿਆਣਾ ਦਾ ਵਧੀਕ ਕਮਿਸ਼ਨਰ, ਰੂਬੀ ਡੱਗ ਨੂੰ ਬਰਨਾਲਾ ਦਾ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਮੋਨੀਸ਼ ਕੁਮਾਰ ਨੂੰ ਜੰਗਲਾਤ ਤੇ ਜੰਗਲੀ ਜੀਵਨ ਮਾਮਲਿਆਂ ਦਾ ਵਧੀਕ ਸਕੱਤਰ, ਕਰਨੈਲ ਸਿੰਘ ਨੂੰ ਪਸ਼ੂ ਪਾਲਣ ਮੱਛੀ ਪਾਲਣ ਮਾਮਲਿਆਂ ਬਾਰੇ ਵਧੀਕ ਸਕੱਤਰ, ਰਾਹੁਲ ਗੁਪਤਾ ਨੂੰ ਖੇਤੀਬਾੜੀ ਦਾ ਸੰਯੁਕਤ ਸਕੱਤਰ, ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਫ਼ਾਜਿ਼ਲਕਾ ਦਾ ਵਧੀਕ ਡਿਪਟੀ ਕਮਿਸ਼ਨਰ, ਸੁਖਪ੍ਰੀਤ ਸਿੰਘ ਸਿੱਧੂ ਨੂੰ ਬਠਿੰਡਾ ਦਾ ਵਧੀਕ ਡਿਪਟੀ ਕਮਿਸ਼ਨਰ, ਜਸਪਾਲ ਸਿੰਘ ਗਿੱਲ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ `ਚ ਗਲਾਡਾ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ।


ਅਮਿਤ ਬੈਂਬੀ ਨੂੰ ਪੀਆਰਟੀਸੀ ਦਾ ਵਧੀਕ ਮੈਨੇਜਿੰਗ ਡਾਇਰੈਕਟਰ, ਅਮਰਬੀਰ ਕੌਰ ਭੁੱਲਰ ਨੂੰ ਸਿੰਜਾਈ ਵਿਭਾਗ ਦੇ ਡਿਪਟੀ ਸਕੱਤਰ, ਸਕੱਤਰ ਸਿੰਘ ਬੱਲ ਨੂੰ ਗੁਰਦਾਸਪੁਰ ਦਾ ਐੱਸਡੀਐੱਮ, ਈਸ਼ਾ ਸਿੰਘ ਨੂੰ ਪਟਿਆਲਾ ਪ੍ਰਿੰਟਿੰਗ ਪ੍ਰੈੱਸ ਦਾ ਪ੍ਰਸ਼ਾਸਕ, ਸਿ਼ਖ਼ਾ ਭਗਤ ਨੂੰ ਕਪੂਰਥਲਾ ਦੇ ਸਹਾਇਕ ਕਮਿਸ਼ਨਰ (ਸਿ਼ਕਾਇਤਾਂ), ਅਨੁਪ੍ਰੀਤ ਕੌਰ ਨੂੰ ਨਗਰ ਨਿਗਮ ਅੰਮ੍ਰਿਤਸਰ ਦੇ ਜੁਆਇੰਟ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।


ਚਰਨਦੀਪ ਸਿੰਘ ਨੂੰ ਮਾਲੇਰਕੋਟਲਾ ਦਾ ਐੱਸਡੀਐੱਮ, ਸੁਰਿੰਦਰ ਸਿੰਘ ਨੂੰ ਐੱਸਡੀਐੱਮ ਪੱਟੀ, ਸੰਜੀਵ ਕੁਮਾਰ ਨੂੰ ਫ਼ਤਿਹਗੜ੍ਹ ਸਾਹਿਬ ਦਾ ਐੱਸਡੀਐੱਮ, ਵੁਦੇਦੀਪ ਸਿੰਘ ਸਿੱਧੂ ਨੂੰ ਖੇਤਰੀ ਟਰਾਂਸਪੋਰਟ ਅਥਾਰਟੀ ਬਠਿੰਡਾ ਦਾ ਸਕੱਤਰ, ਮਨਜੀਤ ਸਿੰਘ ਚੀਮਾ ਨੂੰ ਐੱਲਏਸੀ - ਡ੍ਰੇਨੇਜ ਸਰਕਲ ਪਟਿਆਲਾ, ਸੋਨਮ ਚੌਧਰੀ ਨੂੰ ਐਸਟੇਟ ਆਫ਼ੀਸਰ ਗ੍ਰੇਟਰ ਲੁਧਿਆਣਾ, ਅਮਰਿੰਦਰ ਸਿੰਘ ਟਿਵਾਣਾ ਨੂੰ ਐੱਸਡੀਐੱਮ ਭਵਾਨੀਗੜ੍ਹ, ਜੈਇੰਦਰ ਸਿੰਘ ਨੂੰ ਈ ਐੱਮ ਜਲੰਧਰ, ਅੰਕੁਰ ਮਹਿੰਦਰੂ ਨੂੰ ਨਗਰ ਨਿਗਮ ਪਟਿਆਲਾ ਦਾ ਜੁਆਇੰਟ ਕਮਿਸ਼ਨਰ, ਦੀਪਜੋਤ ਕੌਰ ਨੂੰ ਪ੍ਰਸ਼ਾਸਕੀ ਸੁਧਾਰਾਂ ਦਾ ਡਿਪਟੀ ਸਕੱਤਰ, ਹਰਪ੍ਰੀਤ ਸਿੰਘ ਅਟਵਾਲ ਨੂੰ ਖ਼ੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਬਾਰੇ ਡਿਪਟੀ ਸਕੱਤਰ ਲਾਇਆ ਗਿਆ ਹੈ।


ਇੰਝ ਹੀ ਦੀਪਕ ਭਾਟੀਆ ਨੂੰ ਐੱਸਡੀਐੱਮ ਬਾਬਾ ਬਕਾਲਾ, ਓਮ ਪ੍ਰਕਾਸ਼ ਨੂੰ ਫ਼ਾਜਿ਼ਲਕਾ ਦਾ ਸਹਾਇਕ ਕਮਿਸ਼ਨਰ (ਜਨਰਲ), ਕੇਸ਼ਵ ਗੋਇਲ ਨੂੰ ਮੋਗਾ ਦਾ ਸਹਾਇਕ ਕਮਿਸ਼ਨਰ (ਸਿ਼ਕਾਇਤਾਂ), ਸਿ਼ਵਰਾਜ ਸਿੰਘ ਬੱਲ ਨੂੰ ਈਐੱਮ ਅੰਮ੍ਰਿਤਸਰ, ਨਵਦੀਪ ਕੁਮਾਰ ਨੂੰ ਅਸਿਸਟੈਂਟ ਕਮਿਸ਼ਨਰ (ਜਨਰਲ) ਅੰਮ੍ਰਿਤਸਰ, ਨਵਦੀਪ ਕੁਮਾਰ ਨੂੰ ਮਾਨਸਾ ਦਾ ਅਸਿਸਟੈਂਟ ਕਮਿਸ਼ਨਰ (ਜਨਰਲ), ਅਮਨਦੀਪ ਕੌਰ-3 ਨੂੰ ਗੁਰਦਾਸਪੁਰ ਦੇ ਅਸਿਸਟੈਂਟ ਕਮਿਸ਼ਨਰ (ਸਿ਼ਕਾਇਤਾਂ), ਸ਼ਾਇਰੀ ਮਲਹੋਤਰਾ ਨੂੰ ਜਲੰਧਰ ਦੇ ਅਸਿਸਟੈਂਟ ਕਮਿਸ਼ਨਰ (ਜਨਰਲ), ਕੁਲਦੀਪ ਬਾਵਾ ਨੂੰ ਫਿ਼ਰੋਜ਼ਪੁਰ ਦੇ ਅਸਿਸਟੈਂਟ ਕਮਿਸ਼ਨਰ (ਸਿ਼ਕਾਇਤਾਂ), ਲਾਲ ਵਿਸ਼ਵਾਸ ਬੈਂਸ ਨੂੰ ਮੋਗਾ ਦਾ ਅਸਿਸਟੈਂਟ ਕਮਿਸ਼ਨਰ ਅਤੇ ਬਲਜਿੰਦਰ ਸਿੰਘ ਢਿਲੋਂ ਨੂੰ ਫ਼ਤਿਹਗੜ੍ਹ ਸਾਹਿਬ ਦਾ ਅਸਿਸਟੈਂਟ ਕਮਿਸ਼ਨਰ (ਸਿ਼ਕਾਇਤਾਂ) ਲਾਇਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab 24 IAS and 33 PCS Officers transferred