ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲੇ ਤੱਕ ਤਿਆਰ ਨਹੀਂ ਹੋਈ ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ, ਮੁਲਾਜ਼ਮ ਬੇਚੈਨ

ਹਾਲੇ ਤੱਕ ਤਿਆਰ ਨਹੀਂ ਹੋਈ ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ, ਮੁਲਾਜ਼ਮ ਬੇਚੈਨ

ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਹਾਲੇ ਤੱਕ ਤਿਆਰ ਨਹੀਂ ਹੋਈ; ਜਿਸ ਕਾਰਨ ਇਸ ਦੇ ਪੇਸ਼ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਇਹ ਤਨਖ਼ਾਹ ਕਮਿਸ਼ਨ ਹੀ ਸੂਬੇ ਦੇ ਸਾਢੇ 3 ਲੱਖ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਢਾਈ ਲੱਖ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਤੇ ਉਨ੍ਹਾਂ ਦੇ ਭੱਤਿਆਂ ਵਿੱਚ ਵਾਧੇ ਬਾਰੇ ਆਪਣੀ ਰਿਪੋਰਟ ਤਿਆਰ ਕਰਦਾ ਹੈ ਪਰ ਐਤਕੀਂ ਜਿਸ ਤਰ੍ਹਾਂ ਦੇ ਹਾਲਾਤ ਹਨ; ਉਨ੍ਹਾਂ ਦੇ ਮੱਦੇਨਜ਼ਰ ਹੁਣ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ।


ਜਿਹੜੇ ਸਰਕਾਰੀ ਮੁਲਾਜ਼ਮ, ਖ਼ਾਸ ਕਰ ਕੇ ਸੂਬਾ ਹੈੱਡਕੁਆਰਟਰਜ਼ `ਚ ਨਿਯੁਕਤ ਹਨ, ਉਨ੍ਹਾਂ ਨੇ ਆਪਣੀਆਂ ਤਨਖ਼ਾਹਾਂ `ਚ ਵਾਧੇ, ਮਹਿੰਗਾਈ ਭੱਤੇ ਦੇ ਬਕਾਇਆਂ ਦੇ ਭੁਗਤਾਨ ਤੇ ਹੋਰ ਮੰਗਾਂ ਲਈ ਰੋਸ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਰ ਉਨ੍ਹਾਂ ਦੇ ਤਨਖ਼ਾਹ ਸਕੇਲਾਂ ਤੇ ਭੱਤਿਆਂ `ਚ ਸੋਧ ਲਈ ਉਨ੍ਹਾਂ ਨੂੰ ਹਾਲੇ ਕੁਝ ਲੰਮੀ ਉਡੀਕ ਕਰਨੀ ਪਵੇਗੀ।


ਤਨਖ਼ਾਹ ਕਮਿਸ਼ਨ ਦੇ ਮੁਖੀ ਅਤੇ ਸਾਬਕਾ ਮੁੱਖ ਸਕੱਤਰ ਜੈ ਸਿੰਘ ਗਿੱਲ ਨੇ ਦੱਸਿਆ ਕਿ ਸੂਬਾਈ ਮੁਲਾਜ਼ਮ ਯੂਨੀਅਨਾਂ ਾਦੇ 600 ਤੋਂ ਵੱਧ ਨੁਮਾਇੰਦਿਆਂ ਤੇ ਹੋਰ ਸਮੂਹਾਂ ਨਾਲ ਤਨਖ਼ਾਹਾਂ, ਭੱਤਿਆਂ, ਤਨਖ਼ਾਹ-ਬਣਤਰਾਂ ਵਿੱਚ ਕੁਝ ਬੇਨਿਯਮੀਆਂ ਆਦਿ ਜਿਹੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਅਗਲੇ ਦੋ-ਤਿੰਨ ਹਫ਼ਤਿਆਂ ਤੱਕ ਸੁਣਵਾਈ ਮੁਕੰਮਲ ਕਰ ਲਈ ਜਾਵੇਗੀ ਤੇ ਫਿਰ ਨੀਤੀਗਤ ਮਾਮਲਿਆਂ ਅਤੇ ਤਨਖ਼ਾਹ ਸਕੇਲ ਨਿਰਧਾਰਤ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ।


ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਗਿੱਲ ਨੇ ਹਿਕਾ ਕਿ ਹਾਲੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ, ਇਸ ਲਈ ਹਾਲ ਦੀ ਘੜੀ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਦੀ ਗੱਲ ਕਰਨ ਦਾ ਕੋਈ ਲਾਭ ਨਹੀਂ ਹੈ।


ਇਹ ਕਮਿਸ਼ਨ ਫ਼ਰਵਰੀ 2016 ਦੌਰਾਲ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਕਾਇਮ ਕੀਤਾ ਸੀ। ਕਮਿਸ਼ਨ ਨੇ ਸੁਣਵਾਈ ਇਸ ਕਾਰਨ ਕੁਝ ਦੇਰੀ ਨਾਲ ਕੀਤੀ ਕਿਉਂਕਿ ਸਰਕਾਰ ਬਦਲਣ ਤੋਂ ਬਾਅਦ ਇਸ ਦੇ ਮੈਂਬਰਾਂ ਤੇ ਹੋਰ ਸਟਾਫ਼ ਮੈਂਬਰਾਂ ਦੀ ਨਿਯੁਕਤੀ ਕਰਨ ਵਿੱਚ ਕੁਝ ਦੇਰੀ ਹੋ ਗਈ ਸੀ।


ਉਂਝ ਵੀ ਸੂਬਾ ਸਰਕਾਰ ਨੂੰ ਪਿਛਲੀ ਸਰਕਾਰ ਤੋਂ ਹੀ ਖ਼ਜ਼ਾਨਾ ਖ਼ਾਲੀ ਮਿਲਿਆ ਸੀ। ਇਸ ਲਈ ਹਾਲ ਦੀ ਘੜੀ ਉਸ ਨੂੰ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਕੋਈ ਕਾਹਲ਼ੀ ਵੀ ਨਹੀਂ ਹੈ।


ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ ਔਸਤ ਤਨਖ਼ਾਹ ਹੋਰ ਸੂਬਿਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਮੁਕਾਬਲੇ ਬਹੁਤ ਜਿ਼ਆਦਾ ਹੈ। ਸਰਕਾਰ ਦੀ ਆਮਦਨ ਦੇ 55 ਫ਼ੀ ਸਦੀ ਖ਼ਰਚੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਪੈਨਸ਼ਨ ਬਿਲ ਖਾਤਿਆਂ ਵਿੱਚ ਭੁਗਤਾਨਾਂ `ਤੇ ਖ਼ਰਚ ਹੁੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab 6th Pay Commission is not ready