ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਚੰਡੀਗੜ੍ਹ ਵਿਖੇ ਪੁਨੀਤਇੰਦਰ ਕੌਰ ਸਿੱਧੂ ਦੀ ਲਿਖੀ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਤਿਆਰ ਕਰਵਾਈ ਗਈ ਕਿਤਾਬ 'ਪੰਜਾਬ-ਏ ਕਲਨਰੀ ਡਿਲਾਈਟ' ਨੂੰ ਰਿਲੀਜ਼ ਕਰ ਦਿੱਤਾ।
ਇਹ ਕਿਤਾਬ ਸੂਬੇ ਦੇ ਵੱਖ ਵੱਖ ਖੇਤਰਾਂ ਦੇ ਵੱਖੋ ਵੱਖਰੇ ਸਵਾਦਾਂ 'ਤੇ ਰੌਸ਼ਨੀ ਪਾਉਂਦੀ ਹੈ। ਇਸ ਵਿੱਚ ਘੀ ਨਾਲ ਤਰ-ਬ-ਤਰ ਪਕਵਾਨਾਂ ਤੋਂ ਲੈ ਕੇ ਫਾਰਮਹਾਊਸ ਦੇ ਜਾਇਕੇ ਅਤੇ ਤੰਦੂਰੀ ਪਕਵਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਤਸਵੀਰ ਵਿੱਚ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਐਮ.ਐਸ. ਜੱਗੀ ਅਤੇ ਲੇਖਕ ਪੁਨੀਤਇੰਦਰ ਕੌਰ ਸਿੱਧੂ ਵੀ ਵਿਖਾਈ ਦੇ ਰਹੇ ਹਨ।