ਆਮ ਆਮਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸੁਖਪਾਲ ਸਿੰਘ ਖਹਿਰਾ ਗਰੁੱਪ ਵੱਲੋਂ ਅੱਜ ਪੰਜਾਬ ਵਿਧਾਨ ਸਭਾ 'ਚੋਂ ਵਾਕਆਊਟ ਕੀਤਾ ਗਿਆ। ਇਸ ਦੌਰਾਨ 'ਆਪ' ਆਗੂਆਂ ਵੱਲੋਂ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀਆਂ ਵਿਰੁੱਧ ਨਾਹਰੇਬਾਜ਼ੀ ਕੀਤੀ ਗਈ।
ਸਦਨ ਦੇ ਬਾਹਰ 'ਆਪ' ਵਰਕਰਾਂ ਨੇ ਹੱਥਾਂ 'ਚ ਪੋਸਟਰ ਅਤੇ ਬੈਨਰ ਫੜੇ ਹੋਏ ਸਨ। ਇਨ੍ਹਾਂ ਬੈਨਰਾਂ 'ਤੇ ਲਿਖਿਆ ਸੀ, "ਨੌਕਰੀਆਂ ਹੀ ਨੌਕਰੀਆਂ। ਕੈਪਟਨ ਸਰਕਾਰ ਨੌਕਰੀਆਂ ਦੇ ਖੁੱਲ੍ਹੇ ਗੱਫੇ ਵੰਡ ਰਹੇ ਹਨ। ਗੋਲਗੱਪੇ ਦੀ ਰੇਹੜੀ ਲਗਾਓ, ਸਮੋਮੇ-ਟਿੱਕੀ ਦੀ ਰੇਹੜੀ ਲਗਾਓ, ਪਕੌੜਿਆਂ ਦੀ ਰੇਹੜੀ ਲਗਾਓ।"
ਉੱਧਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਹੋਰ ਆਗੂਆਂ ਨੇ ਵੀ ਹੱਥਾਂ 'ਚ ਪੋਸਟਰ ਫੜੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ, ਮਿਡ ਡੇਅ ਮੀਲ ਕੁੱਕ ਬੀਬੀਆਂ ਲਈ ਮਾਣ ਭੱਤਾ ਜਾਰੀ ਕਰਨ, ਘੱਟੋ-ਘੱਟ ਤਨਖਾਹ ਲਾਗੂ ਕਰਨ, ਕੱਚੇ ਠੇਕਾ ਮੁਲਾਜ਼ਮਾਂ ਨੂੰ ਪੂਰੀ ਤਨਖਾਹ 'ਤੇ ਪੱਕਾ ਕਰਨ, ਟੈਟ ਪਾਸ ਅਧਿਆਪਕਾਂ ਨੂੰ ਨੌਕਰੀ ਦੇਣ, ਆਊਟਸੋਰਸ ਭਰਤੀ ਵਾਲੇ ਵਰਕਰਾਂ ਨੂੰ ਤਰੰਤ ਰੈਗੂਲਰ ਕਰਨ ਜਿਹੀਆਂ ਕਈ ਮੰਗਾਂ ਚੁੱਕੀਆਂ।
ਹਰਪਾਲ ਚੀਮਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਲਈ ਵੱਡੇ-ਵੱਡੇ ਵਾਅਦੇ ਤਾਂ ਕਰ ਦਿੰਦੇ ਹਨ ਪਰ ਕੀਤਾ ਕੁੱਝ ਵੀ ਨਹੀਂ।
ਤਸਵੀਰਾਂ : ਕੇਸ਼ਵ ਸਿੰਘ