ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਮੁੜ ਨਿਸ਼ਾਨੇ ’ਤੇ, ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਜਾਰੀ

1 / 2ਪੰਜਾਬ ਮੁੜ ਨਿਸ਼ਾਨੇ ’ਤੇ, ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਜਾਰੀ

2 / 2ਪੰਜਾਬ ਮੁੜ ਨਿਸ਼ਾਨੇ ’ਤੇ, ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਜਾਰੀ

PreviousNext

ਪੰਜਾਬ ਚ ਅੱਤਵਾਦੀਆਂ ਦੇ ਵੜਨ ਦੀ ਖ਼ਬਰ ਮਗਰੋਂ ਕਿਸੇ ਮੰਦਭਾਗੀ ਘਟਨਾ ਵਾਪਰਨ ਦਾ ਖਦਸ਼ਾ ਹੈ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਨੇ ਸੂਬੇ ਚ ਚੌਕਸੀ ਬੇਹੱਦ ਤੇਜ਼ ਕਰ ਦਿੱਤੀ ਹੈ ਤਾਂਕਿ ਪਠਾਨਕੋਟ ਵਰਗਾ ਕੋਈ ਦੂਜਾ ਹਾਦਸਾ ਇੱਕ ਵਾਰ ਮੁੜ ਨਾ ਵਾਪਰ ਜਾਵੇ। ਸੂਬੇ ਦੇ ਸਾਰੇ ਛੋਟੀਆਂ ਵੱਡੀਆਂ ਸੜਕਾਂ, ਚੋਰਾਹਿਰਆਂ, ਹੱਦਾਂ ਤੇ ਹਰੇਕ ਆਉਣ ਜਾਣ ਵਾਲਿਆਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸ਼ੱਕੀ ਵਾਹਨਾਂ ਜਾਂ ਮੁਸ਼ਾਫਰਾਂ ਦੀ ਪੜਤਾਲ ਕਰਨ ਤੋਂ ਵੀ ਪੁਲਿਸ ਪਿੱਛੇ ਨਹੀਂ ਹੱਟ ਰਹੀ ਹੈ।

 

ਗੁਰਦਾਸਪੁਰ ਦੇ ਐਸਐਸਪੀ ਸਵਰਣਦੀਪ ਸਿੰਘ ਨੇ ਕਿਹਾ, ਸਾਡੇ ਕੋਲ ਇਸ ਗੱਲ ਦੀ ਜਾਣਕਾਰੀ ਸੀ ਕਿ ਜੈਸ਼ ਏ ਮੁਹੰਮਦ (ਜੇਈਐਮ) ਦੇ ਅੱਤਵਾਦੀਆਂ ਨੇ ਫਿਰੋਜ਼ਪੁਰ ਦੇ ਰਸਤੇ ਪੰਜਾਬ ਚ ਘੁਸਪੈਠ ਕੀਤੀ ਹੈ। ਜਿਸਨੂੰ ਦੇਖਦਿਆਂ ਚੌਕਸੀ ਅਤੇ ਸਖਤ ਸੁਰੱਖਿਆ ਦੇ ਕਦਮ ਚੁੱਕੇ ਗਏ ਹਨ। ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਥਾਂ-ਥਾਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 

 

ਉਨ੍ਹਾਂ ਕਿਹਾ ਕਿ ਸਾਡੇ ਕੋਲ ਅੱਤਵਾਦੀ ਮੂਸਾ ਦੇ ਅੰਮ੍ਰਿਤਸਰ ਕੋਲ ਹੋਣ ਦੀ ਖ਼ੂਫੀਆ ਜਾਣਕਾਰੀ ਸੀ। ਇਸ ਲਈ ਅਸੀਂ ਜਨਤਕ ਪੱਧਰ ਤੇ ਸ਼ੱਕੀ ਅੱਤਵਾਦੀ ਦੇ ਪੋਸਟਰ ਲਗਵਾ ਦਿੱਤੇ ਹਨ ਤੇ ਨਾਲ ਹੀ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸੂਚਨਾ ਤੁਰੰਤ ਪੁਲਿਸ ਨਾਲ ਸਾਂਝੀ ਕਰੇ ਤਾਂ ਕਿ ਕਿਸੇ ਵੀ ਮੰਦਭਾਗੀ ਘਟਨਾ ਨੂੰ ਸਮੇਂ ਰਹਿੰਦਿਆਂ ਰੋਕਿਆ ਜਾ ਸਕੇ।

 

 

ਕਿਆਸ ਲਗਾਏ ਜਾ ਰਹੇ ਹਨ ਕਿ ਫਿਦਾਈਨ ਕੌਮੀ ਰਾਜਧਾਨੀ ਦਿੱਲੀ ਵੱਲ ਵਧ ਸਕਦੇ ਹਨ। ਇਨਪੁੱਟ ਦੇ ਅਨੁਸਾਰ, ਇਹ ਅੱਤਵਾਦੀ ਹੁਣ ਪੰਜਾਬ ਵਿਚ ਹਨ। ਉਨ੍ਹਾਂ ਦੀ ਪੰਜਾਬ ਦੇ ਫਿਰੋਜਪੁਰ ਖੇਤਰ ਵਿੱਚ ਲੁਕੇ ਹੋਣ ਦੀ ਸੰਭਾਵਨਾ ਹੈ. ਵਿੰਗ ਦੇ ਦਫ਼ਤਰ ਤੋਂ ਆਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਦਿੱਲੀ ਵੱਲ ਵਧਣ ਦੀ ਯੋਜਨਾ ਬਣਾ ਰਹੇ ਹਨ। ਇਸ ਸਥਿਤੀ ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਸਰਹੱਦ ਤੇ ਰੱਖਿਆ ਮਜ਼ਬੂਤ ​​ਕਰਨ ਦੀ ਜ਼ਰੂਰਤ ਹੈ ਤੇ ਕਈ ਖੇਤਰਾਂ ਵਿੱਚ ਸੀਮਾ ਸੁਰੱਖਿਆ ਫੋਰਸ (ਬੀਐਸਐਫ) ਅਤੇ ਹੋਰ ਰੱਖਿਆ ਸੰਸਥਾਵਾਂ ਨਾਲ ਲੋਕਾਂ ਦੇ ਤਾਲਮੇਲ ਦੀ ਲੋੜ ਹੈ।

 

ਦੱਸਣਯੋਗ ਹੈ ਕਿ ਦੇਸ਼ ਚ ਲਗਾਤਾਰ ਅੱਤਵਾਦੀਆਂ ਦੇ ਵੜਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜੰਮੂ-ਕਸ਼ਮੀਰ ਚ ਰੋਜ਼ਾਨਾ ਹੀ ਘੁਸਪੈਠ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ਚ ਸੁਰੱਖਿਆ ਬਲ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਚੁੱਕਣਾ ਚਾਹੁੰਦੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਵਾਪਰ ਜਾਵੇ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab again on target released terrorist Zakir Moosas poster