ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂ-ਟਿਊਬ ਵਿਡੀਓ ਨੇ ਪੰਜਾਬ ਦੇ ਖੇਤੀ ਵਿਭਾਗ ਨੂੰ ਵੱਢੀ ਚੂੰਢੀ

ਯੂ-ਟਿਊਬ ਦੀ ਵਿਡੀਓ ਨੇ ਪੰਜਾਬ ਦੇ ਖੇਤੀ ਵਿਭਾਗ ਨੂੰ ਵੱਢੀ ਚੂੰਢੀ

ਪੰਜਾਬ ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਸਰਬਜੀਤ ਸਿੰਘ ਨੇ ਬਰਨਾਲਾ ਦੇ ਇੱਕ ਵਿਡੀਓ-ਵਿਅੰਗਕਾਰ ਖਿ਼ਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੇ। ਬਰਨਾਲਾ ਜਿ਼ਲ੍ਹੇ ਦੇ ਕਸਬੇ ਧਨੌਲਾ ਲਾਗਲੇ ਪਿੰਡ ਕੋਟਦੁੰਨਾ ਦਾ ਹਰਿੰਦਰ ਸਿੰਘ ਇੱਕ ਯੂ-ਟਿਊਬ ਚੈਨਲ ‘ਪ੍ਰੋਡਿਊਸਰ ਡੀਐਕਸਐਕਸਐਕਸ` (Producer Dxxx) ਚਲਾਉਂਦਾ ਹੈ। ਉਸ ਨੇ ਬੀਤੇ ਦਿਨੀਂ ਇੱਕ ਫ਼ਰਜ਼ੀ ਵਿਡੀਓ ਅਪਲੋਡ ਕੀਤੀ ਸੀ, ਜਿਸ ਵਿੱਚ ਇਹ ਵਿਖਾਇਆ ਗਿਆ ਸੀ ਕਿ ਸਰਕਾਰੀ ਖੇਤੀਬਾੜੀ ਅਧਿਕਾਰੀ ਅਜਿਹੇ ਕੁਝ ਕਿਸਾਨਾਂ ਦੀ ਝੋਨੇ ਫ਼ਸਲ ਬਰਬਾਦ ਕਰਨ ਲਈ ਖੇਤਾਂ `ਚ ਪੁੱਜਦੇ ਹਨ, ਜਿਨ੍ਹਾਂ ਨੇ ਸਰਕਾਰ ਵੱਲੋਂ ਤੈਅਸ਼ੁਦਾ 20 ਜੂਨ ਤੋਂ ਪਹਿਲਾਂ ਝੋਨਾ ਲਾਇਆ ਹੈ। ਵਿਡੀਓ `ਚ ਕਿਸਾਨ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਕੁੱਟਦੇ ਵਿਖਾਇਆ ਗਿਆ ਹੈ।


ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਨੇ ਧਨੌਲਾ ਪੁਲਿਸ ਥਾਣੇ ਦੇ ਐੱਸਐੱਚਓ ਨੂੰ ਦਿੱਤੀ ਅਰਜ਼ੀ ਵਿੱਚ ਦੋਸ਼ ਲਾਇਆ ਹੈ ਕਿ ਵਿਅੰਗਕਾਰ ਦੀ ਇਹ ਵਿਡੀਓ ਬੇਹੱਦ ਅਪਮਾਨਜਨਕ ਹੈ ਤੇ ਇਸ ਨਾਲ ਕਿਸਾਨਾਂ ਦੇ ਮਨਾਂ ਵਿੱਚ ਵਿਭਾਗ ਖਿ਼ਲਾਫ਼ ਰੋਹ ਉਪਜ ਸਕਦਾ ਹੈ।


ਹਰਿੰਦਰ ਸਿੰਘ ਆਪਣੇ ਪੰਜ ਦੋਸਤਾਂ ਨਾਲ ਆਪਣਾ ਯੂ-ਟਿਊਬ ਚੈਨਲ ਚਲਾਉਂਦਾ ਹੈ ਤੇ ਉਨ੍ਹਾਂ ਨੇ ਪੰਜ ਮਿੰਟ 35 ਸੈਕੰਡ ਦੀ ਇੱਕ ਫ਼ਰਜ਼ੀ ਵਿਡੀਓ ਅਪਲੋਡ ਕੀਤੀ ਸੀ। ਚੇਤੇ ਰਹੇ ਕਿ ਪੰਜਾਬ ਸਰਕਾਰ ਨੇ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਉੱਤੇ ਪਾਬੰਦੀ ਲਾਈ ਹੋਈ ਹੈ ਤੇ ਇਹ ਵਿਡੀਓ 12 ਜੂਨ ਨੂੰ ਅਪਲੋਡ ਕੀਤੀ ਗਈ ਹੈ। ਇਹ ਖ਼ਬਰ ਲਿਖੇ ਜਾਣ ਤੱਕ ਇਸ ਵਿਡੀਓ ਨੂੰ 2 ਲੱਖ ਲੋਕ ਵੇਖ ਚੁੱਕੇ ਸਨ।


ਜਦੋਂ ਹਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਸ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੇ ਸਭ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਬਖ਼ਸ਼ੀ ਹੇ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ 2016 `ਚ ਚੈਨਲ ਸ਼ੁਰੂ ਕੀਤਾ ਸੀ, ਜਿਸ ਉੱਤੇ ਸਮਾਜਕ ਮੁੱਦੇ ਹਾਸੇ ਮਜ਼ਾਕ ਵਿੱਚ ਹੀ ਛੋਹੇ ਜਾਂਦੇ ਹਨ। ਉਸ ਨੇ ਦੱਸਿਆਕਿ ਇਹ ਵਿਡੀਓ ਵੇਖ ਕੇ ਖੇਤੀ ਵਿਭਾਗ ਤੋਂ ਇੱਕ ਫ਼ੋਨ ਆਇਆ ਸੀ ਪਰ ‘‘ਅਸੀਂ ਕਿਸੇ ਕੇਸ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਅਸੀਂ ਕਿਸੇ ਦਾ ਅਸਲੀ ਨਾਂਅ ਤਾਂ ਦਿੱਤਾ ਹੀ ਨਹੀਂ``


ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਰਛਪਾਲ ਸਿੰਘ ਨੇ ਕਿਹਾ ਕਿ ਹਿਹ ਵਿਡੀਓ ਉਨ੍ਹਾਂ ਦੇ ਅਧਿਕਾਰੀਆਂ ਦਾ ਮਨੋਬਲ ਤੋੜਦੀ ਹੈ ਅਤੇ ਇਸੇ ਲਈ ਉਨ੍ਹਾਂ ਦੇ ਬਲਾਕ ਅਧਿਕਾਰੀ ਨੇ ਹਰਿੰਦਰ ਸਿੰੰਘ ਖਿ਼ਲਾਫ਼ ਕਾਨੂੰਨੀ ਕਾਰਵਾਈ ਮੰਗੀ ਹੈ।


ਉੱਧਰ ਐੱਸਐੱਚਓ ਨਾਇਬ ਸਿੰਘ ਨੇ ਇਸ ਮਾਮਲੇ `ਚ ਮੁਨਸ਼ੀ ਕਰਮਜੀਤ ਸਿੰਘ ਨਾਲ ਸੰਪਰਕ ਕਰਨ ਲਈ ਕਿਹਾ, ਜਿਨ੍ਹਾਂ ਦੱਸਿਆ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਇਸ ਮੁੱਦੇ `ਤੇ ਸਲਾਹ ਕਰ ਕੇ ਕੋਈ ਅਗਲੇਰੀ ਕਾਰਵਾਈ ਕਰਨਗੇ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Agriculture Department Sought Legal Action Against a youTuber