ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੀ ਹਵਾ ’ਚ ਹੁਣ ਨਹੀਂ ਜ਼ਹਿਰੀਲਾ ਪ੍ਰਦੂਸ਼ਣ ਪਰ ਘੁਲ਼ਿਆ ਕੋਰੋਨਾ ਦਾ ਜ਼ਹਿਰ

ਪੰਜਾਬ ਦੀ ਹਵਾ ’ਚ ਹੁਣ ਨਹੀਂ ਜ਼ਹਿਰੀਲਾ ਪ੍ਰਦੂਸ਼ਣ ਪਰ ਘੁਲ਼ਿਆ ਕੋਰੋਨਾ ਦਾ ਜ਼ਹਿਰ। ਪ੍ਰਦੀਪ ਪੰਡਿਤ

ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼ – ਜਲੰਧਰ

 

ਕੋਰੋਨਾ–ਲੌਕਡਾਊਨ ਤੇ ਕਰਫ਼ਿਊ ਕਾਰਨ ਸਮੁੱਚਾ ਪੰਜਾਬ ਹੀ ਨਹੀਂ, ਸਗੋਂ ਭਾਰਤ ਸਮੇਤ ਪੂਰੀ ਦੁਨੀਆ ਦੇ ਅੱਧੇ ਤੋਂ ਵੱਧ ਦੇਸ਼ਾਂ ਦੇ ਲੋਕ ਆਪੋ–ਆਪਣੇ ਘਰਾਂ ਅੰਦਰ ਕੈਦ ਹਨ। ਸੜਕ, ਰੇਲ ਤੇ ਹਵਾਈ ਆਵਾਜਾਈ ਵੀ ਬੰਦ ਹੈ। ਸਾਰੇ ਕਾਰਖਾਨੇ, ਫ਼ੈਕਟਰੀਆਂ ਤੇ ਹੋਰ ਵੱਡੇ–ਛੋਟੇ ਸਾਰੇ ਉਦਯੋਗ ਬੰਦ ਹਨ। ਅਜਿਹੇ ਹਾਲਾਤ ਦੌਰਾਨ ਦੇਸ਼ ਦੀ ਹਵਾ ’ਚ ਭਾਵੇਂ ਇਸ ਵੇਲੇ ਕੋਰੋਨਾ ਵਾਇਰਸ ਦਾ ਜ਼ਹਿਰ ਘੁਲ਼ਿਆ ਹੋਵੇ ਪਰ ਸਮੁੱਚਾ ਮਾਹੌਲ ਤੇ ਵਾਯੂਮੰਡਲ ਹੁਣ ਧੂੰਏਂ, ਜ਼ਹਿਰੀਲੀਆਂ ਗੈਸਾਂ ਆਦਿ ਦੇ ਧੂੰਏਂ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਹੈ।

 

 

ਇਸ ਦਾ ਇੱਕ ਸਬੂਤ ਇਹ ਹੈ ਕਿ ਅੱਜ–ਕੱਲ੍ਹ ਪੰਜਾਬ ਦੇ ਕਈ ਸ਼ਹਿਰਾਂ ਤੋਂ ਧੌਲਾਧਾਰ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਸਹਿਜੇ ਹੀ ਵੇਖਿਆ ਜਾ ਸਕਦਾ ਹੈ।

 

 

ਜਲੰਧਰ ਤੋਂ ਧੌਲਾਧਾਰ ਦੀਆਂ ਬਰਫ਼ਾਨੀ ਪਹਾੜੀਆਂ ਇਸ ਸਮੇਂ ਬਿਲਕੁਲ ਸਾਫ਼ ਦਿਸ ਰਹੀਆਂ ਹਨ (ਵੇਖੋ ਉੱਪਰਲੀ ਤਸਵੀਰ)। ਦੂਜੀ ਤਸਵੀਰ ਮੋਹਾਲੀ ਲਾਗਲੇ ਪਿੰਡ ਲਾਂਡਰਾਂ ਤੋਂ ਖਿੱਚੀ ਗਈ ਹੈ; ਜਿਸ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਵੇਖੀਆਂ ਜਾ ਸਕਦੀਆਂ ਹਨ।

 

 

ਜਲੰਧਰ ਤੋਂ ਧੌਲਾਧਾਰ ਦੀਆਂ ਬਰਫ਼ ਲੱਦੀਆਂ ਪਹਾੜੀਆਂ ਘੱਟੋ–ਘੱਟ 200 ਕਿਲੋਮੀਟਰ ਦੂਰ ਹਨ ਪਰ ਪ੍ਰਦੂਸ਼ਣ ਨਾ ਹੋਣ ਕਾਰਨ ਉਹ ਤਸਵੀਰ ਵਿੱਚ ਸ਼ੀਸ਼ੇ ਵਾਂਗ ਚਮਕਦੀਆਂ ਵਿਖਾਈ ਦੇ ਰਹੀਆਂ ਹਨ। ਆਮ ਦਿਨਾਂ ’ਚ ਪ੍ਰਦੂਸ਼ਣ ਕਾਰਨ ਅਜਿਹਾ ਕੁਝ ਵੀ ਨਹੀਂ ਦਿਸਦਾ।

 

ਪੰਜਾਬ ਦੀ ਹਵਾ ’ਚ ਹੁਣ ਨਹੀਂ ਜ਼ਹਿਰੀਲਾ ਪ੍ਰਦੂਸ਼ਣ ਪਰ ਘੁਲ਼ਿਆ ਕੋਰੋਨਾ ਦਾ ਜ਼ਹਿਰ। ਤਸਵੀਰ: ਲਵਲੀਨ ਕੌਰ

ਇੰਝ ਹੀ ਲਾਂਡਰਾਂ ਤੋਂ ਕਸੌਲੀ ਵਾਲੀਆਂ ਪਹਾੜੀਆਂ ਘੱਟੋ–ਘੱਟ 50 ਕਿਲੋਮੀਟਰ ਦੀ ਦੂਰੀ ’ਤੇ ਹਨ ਪਰ ਇਹ ਵੀ ਸਾਫ਼ ਵਿਖਾਈ ਦੇ ਰਹੀਆਂ ਹਨ। (ਵੇਖੋ ਤਸਵੀਰ: ਲਵਲੀਨ ਕੌਰ)

 

 

ਪਰ ਇਹ ਵੀ ਅਜੋਕੇ ਮਨੁੱਖ ਦੀ ਸ਼ਾਇਦ ਹੋਣੀ ਹੀ ਹੋਵੇ ਕਿ ਜੇ ਹੁਣ ਵਾਯੂਮੰਡਲ ਸਾਫ਼ ਹੈ, ਤਾਂ ਹਵਾ ’ਚ ਕੋਰੋਨਾ ਦਾ ਜ਼ਹਿਰ ਘੁਲ਼ਿਆ ਹੋਇਆ ਹੈ। ਜਦੋਂ ਇਹ ਜ਼ਹਿਰ ਖ਼ਤਮ ਹੋ ਜਾਵੇਗਾ, ਤਾਂ ਹਵਾ ’ਚ ਪ੍ਰਦੂਸ਼ਣ ਦਾ ਜ਼ਹਿਰ ਪਰਤ ਜਾਵੇਗਾ।

 

 

ਪੰਜਾਬ ਦੇ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਟਾਲਾ, ਮੰਡੀ ਗੋਬਿੰਦਗੜ੍ਹ, ਖੰਨਾ, ਫ਼ਗਵਾੜਾ ਜਿਹੇ ਸ਼ਹਿਰਾਂ ਨੂੰ ਹੁਣ ਤੱਕ ਸਭ ਤੋਂ ਵੱਧ ਦੂਸ਼ਿਤ ਮੰਨੇ ਜਾਂਦੇ ਹਨ ਪਰ ਹੁਣ ਉਸ ਪ੍ਰਦੂਸ਼ਣ ਤੋਂ ਇਹ ਪੂਰੀ ਤਰ੍ਹਾਂ ਮੁਕਤ ਹਨ।

 

 

ਸੱਚਮੁਚ, ਕਿਸੇ ਨਾ ਕਿਸੇ ਪ੍ਰਕਾਰ ਦੇ ਪ੍ਰਦੂਸ਼ਣ ’ਚ ਰਹਿਣਾ ਹੁਣ ਮਨੁੱਖ ਦੀ ਹੋਣੀ ਬਣ ਚੁੱਕੀ ਹੈ। ਕਿਸੇ ਨਾ ਕਿਸੇ ਜ਼ਹਿਰ ਦਾ ਸਾਹਮਣਾ ਤਾਂ ਹੁਣ ਮਨੁੱਖਤਾ ਸਦਾ ਕਰਨਾ ਹੀ ਹੋਵੇਗਾ।

 

 

ਪੰਜਾਬ ’ਚ ਧਰਤੀ ਹੇਠਲਾ ਪਾਣੀ ਵੀ ਤੇਜ਼ੀ ਨਾਲ ਗੰਧਲਾ ਹੁੰਦਾ ਜਾ ਰਿਹਾ ਹੈ; ਇਸ ਤੋਂ ਮਨੁੱਖ ਦੇ ਭਵਿੱਖ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

 

 

ਵਧਦੀ ਆਬਾਦੀ ਕਾਰਨ ਅਜਿਹੇ ਜ਼ਹਿਰ ਮਨੁੱਖੀ ਸਰੀਰ ਅੰਦਰ ਵੀ ਘੁਸਪੈਠ ਕਰਦੇ ਜਾ ਰਹੇ ਹਨ ਤੇ ਸ਼ਾਇਦ ਧਰਤੀ ਨੂੰ ਇੰਚ–ਇੰਚ ਕਰ ਕੇ ਪਰਲੋ ਵੱਲ ਵਧਾਉਂਦੇ ਜਾ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Air not having Toxic Gases now but Corona Poison