ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਕੈਨੇਡੀਅਨ ਸੂਬੇ ਅਲਬਰਟਾ ਵਿਚਾਲੇ ਹੋਣਗੇ ਸਮਝੌਤੇ

ਪੰਜਾਬ ਤੇ ਕੈਨੇਡੀਅਨ ਸੂਬੇ ਅਲਬਰਟਾ ਵਿਚਾਲੇ ਹੋਣਗੇ ਸਮਝੌਤੇ

ਸਿੱਖਿਆ, ਸਿਖਲਾਈ ਅਤੇ ਹੁਨਰ ਵਿਕਾਸ ਸੈਕਟਰ ਨੂੰ ਹੋਰ ਹੁਲਾਰਾ ਦੇਣ ਵਾਸਤੇ ਪੰਜਾਬ ਸਰਕਾਰ ਨੇ ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਨਾਲ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ ਦੋਵੇਂ ਧਿਰਾਂ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਊਰਜਾ, ਖੇਤੀ, ਵਾਤਾਵਰਣ ਪ੍ਰਬੰਧਨ, ਤਕਨਾਲੋਜੀ, ਏਅਰੋ ਸਪੇਸ, ਡਿਫੈਂਸ, ਪ੍ਰਾਹੁਣਚਾਰੀ ਤੇ ਪ੍ਰਚੂਨ ਦੇ ਹੋਰ ਤਰਜੀਹੀ ਖੇਤਰਾਂ ਵਿੱਚ ਸਹਿਯੋਗ ਕਰਨ ਦੇ ਵਾਸਤੇ ਸੰਭਾਵਨਾਵਾਂ ਤਲਾਸ਼ਣ ਲਈ ਸਹਿਮਤ ਹੋ ਗਈਆਂ ਹਨ ਇਨ੍ਹਾਂ ਖੇਤਰਾਂ ਵਿੱਚ ਸਮਝੌਤੇ ਛੇਤੀ ਹੋ ਸਕਦੇ ਹਨ।

 

 

ਇਸ ਸਹਿਮਤੀ ਪੱਤਰ 'ਤੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਐਲਬਰਟਾ ਸਰਕਾਰ ਦੇ ਚੀਫ ਅਸਿਸਟੈਂਟ ਡਿਪਟੀ ਮਨਿਸਟਰ ਮੈਥਿਯੂ ਮੈਸ਼ਿਲਸ ਨੇ ਹਸਤਾਖ਼ਰ ਕੀਤੇ ਕੈਪਟਨ ਅਮਰਿੰਦਰ ਸਿੰਘ ਨੇ ਅਫੀਮ ਦੀ ਆਦਤ ਨਾਲ ਨਿਪਟਨ ਵਾਸਤੇ ਤਜਰਬੇ ਅਤੇ ਮੁਹਾਰਤ ਪ੍ਰਾਪਤ ਕਰਨ ਲਈ ਅਲਬਰਟਾ ਸਰਕਾਰ ਨਾਲ ਸਾਂਝ ਪੈਦਾ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ ਨੂੰ ਆਖਿਆ ਹੈ

 


ਇਹ ਸਹਿਮਤੀ ਪੱਤਰ ਮੁੱਖ ਤੌਰ 'ਤੇ ਸਿਖਲਾਈ ਅਤੇ ਹੁਨਰ ਵਿਕਾਸ ਦੇ ਲਈ ਸਮਰਥਾ ਨਿਰਮਾਣ ਵਿੱਚ ਵਾਧਾ ਕਰਨ ਵਾਸਤੇ ਵਿਸ਼ਾ ਮਾਮਲਿਆਂ ਦੇ ਮਾਹਰਾਂ ਦੇ ਵਧੀਆ ਅਮਲ ਅਤੇ ਰੁਝੇਵੇਂ ਦੇ ਅਦਾਨ-ਪ੍ਰਦਾਨ 'ਤੇ ਮੁੱਢਲੇ ਰੂਪ ਵਿੱਚ ਕੇਂਦਰਿਤ ਹੋਵੇਗਾ ਵਪਾਰ, ਸਿੱਖਿਆ ਅਤੇ ਤਕਨਾਲੋਜੀ ਦੀ ਸਿਖਲਾਈ ਦੇ ਨਾਲ ਵਪਾਰਕ ਅਤੇ ਸਰਕਾਰ ਦੇ ਮਿਸ਼ਨ ਅਤੇ ਟੂਰ ਵੀ ਇਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੇ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਣਗੇ ਇਸ ਤੋਂ ਇਲਾਵਾ ਇਹ ਸਹਿਮਤੀ ਪੱਤਰ ਨਵਿਆਉਣਯੋਗ ਅਤੇ ਆਪਸੀ ਸਹਿਯੋਗ ਲਈ ਸਾਂਝੇ ਖੋਜ ਮੌਕਿਆਂ ਅਤੇ ਉਭਰ ਰਹੀ ਤਕਨਾਲੋਜੀ ਵਾਸਤੇ ਰਣਨੀਤਕ ਸਲਾਹ ਮੁਹੱਈਆ ਕਰਵਾਏਗਾ

 


ਭਾਰਤੀ ਅਤੇ ਕੈਨੇਡੀਅਨ ਸਮਾਜ ਦੇ ਪੂਰਕ ਸੁਭਾਅ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਖੇਤੀਬਾੜੀ ਅਤੇ ਇੰਜੀਨੀਅਰਿੰਗ ਵਰਗੇ ਹੋਰ ਦੁਵੱਲੀ ਮਹੱਤਤਾ ਦੇ ਅਹਿਮ ਖੇਤਰਾਂ ਵਿੱਚ ਮੌਜੂਦਾ ਸੂਚਨਾ ਪ੍ਰਭਾਵੀ ਤਰੀਕੇ ਨਾਲ ਸਾਂਝੀ ਕਰਨ ਦੀ ਜ਼ਰੂਰਤ 'ਤੇ ਜੋਰ ਦਿੱਤਾ ਤਾਂ ਜੋ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab and Canadian Province Alberta will ink the Agreements