ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬੱਚਿਆਂ ਦੇ ਭਵਿਖ ਨੂੰ ਲੈ ਕੇ ਚਿੰਤਤ, ਦਿੱਤੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਛੋਟੀ ਉਮਰ ਦੀਆਂ ਲੜਕੀਆਂ ਨਾਲ ਜਿਣਸੀ ਸੋਸ਼ਣ ਅਤੇ ਉਸ ਤੋਂ ਬਾਅਦ ਗਰਭਪਾਤ ਨਾਲ ਜੁੜੀਆਂ ਅਪੀਲਾਂ ਦੀ ਵੱਧਦੀ ਗਿਣਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਪੰਜਾਬ, ਚੰਡੀਗੜ੍ਹ, ਹਰਿਆਣਾ ਨੂੰ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ।

 

ਹਾਈਕੋਰਟ ਨੇ ਹਰਿਆਣਾ ਦੇ ਇਕ ਜ਼ਿਲ੍ਹੇ ਚ ਨਾਬਾਲਗ ਬੱਚੀ ਨਾਲ ਹੋਈ ਬਦਫੈਲੀ ਅਤੇ ਉਸ ਤੋਂ ਬਾਅਦ ਗਰਭਵਤੀ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਇਹ ਹੁਕਮ ਜਾਰੀ ਕੀਤੇ ਹਨ।

 

ਕੋਰਟ ਨੇ ਤਿੰਨਾਂ ਸੂਬਿਆਂ ਨੂੰ ਕਿਹਾ ਕਿ ਉਹ ਬੱਚਿਆਂ ਦੀ ਉਮਰ ਮੁਤਾਬਕ ਲਿੰਗ-ਸਿੱਖਿਆ ਦਾ ਵਿਸ਼ਾ ਤਿਆਰ ਕਰਨ ਤੇ ਹਰੇਕ ਸਾਲ ਹਰੇਕ ਵਾਰ ਸਿਖਿਆ ਸੈਸ਼ਨ ਚ ਬੱਚਿਆਂ ਨੂੰ ਉਸਦੀ ਜਾਣਕਾਰੀ ਦਿੱਤੀ ਜਾਵੇ।

 

ਹਾਈਕੋਰਟ ਨੇ ਕਿਹਾ ਕਿ ਇਸ ਲਿੰਗ-ਸਿੱਖਿਆ ਨਾਲ ਚੰਗੇ ਅਤੇ ਮਾੜੇ ਛੂਹਣ ਦੀ ਜਾਣਕਾਰੀ ਬੱਚਿਆਂ ਲਈ ਬੇਹਣ ਜ਼ਰੂਰੀ ਹੈ। ਆਮ ਤੋਰ ਤੇ ਪਰਿਵਾਰ ਦੇ ਹੀ ਨੇੜਲੇ ਬੱਚਿਆਂ ਦਾ ਸਰੀਰਕ ਸੋਸ਼ਣ ਕਰਦੇ ਹਨ, ਖਾਸ ਕਰਕੇ ਲੜਕੀਆਂ ਨਾਲ। ਇਸ ਖੁਲਾਸਾ ਉਦੋਂ ਹੁੰਦਾ ਹੈ ਜਦੋਂ ਬੱਚੀਆਂ ਗਰਭਵਤੀ ਹੋ ਜਾਂਦੀਆਂ ਹਨ, ਫਿਰ ਇਨਸਾਫ ਲਈ ਥਾਣੇ ਅਤੇ ਅਦਾਲਤਾਂ ਦੇ ਚੱਕਰ ਕੱਟਣੇ ਪੈਂਦੇ ਹਨ। ਉਦੋਂ ਤਕ ਬਹੁਤ ਦੇਰ ਹੋ ਜਾਂਦੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab and Haryana High Court Concerned about the future of children given orders