ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਦੀ ਹੜਤਾਲ ਜਾਰੀ

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਦੀ ਹੜਤਾਲ ਜਾਰੀ

ਹਰਿਆਣਾ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (HAT) ਦੇ ਵਿਰੋਧ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ 12ਵੇਂ ਦਿਨ ਵੀ ਆਪਣੀ ਹੜਤਾਲ ਜਾਰੀ ਰੱਖੀ।

 

 

ਬੁੱਧਵਾਰ ਨੂੰ HAT ਵਿਰੁੱਧ ਬਾਰ ਕੌਂਸਲ ਆੱਫ਼ ਪੰਜਾਬ ਐਂਡ ਹਰਿਆਣਾ ਨੇ ਬਾਰ ਐਸੋਸੀਏਸ਼ਨ ਦੀ ਹਮਾਇਤ ਕੀਤੀ। ਕੱਲ੍ਹ ਹੀ ਦੱਸ ਦਿੱਤਾ ਗਿਆ ਸੀ ਕਿ ਅੱਜ ਭਾਵ ਵੀਰਵਾਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿੱਚ ਵਕੀਲ ਕੰਮ ਨਹੀਂ ਕਰਨਗੇ।

 

 

HAT ਦੇ ਗਠਨ ਵਿਰੁੱਧ ਵਕੀਲਾਂ ਨੇ ਬੇਮਿਆਦੀ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਬੁੱਧਵਾਰ ਨੂੰ ਵੀ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਤੇ ਵਕੀਲਾਂ ਨੇ ਸਟਾਫ਼ ਨੂੰ ਛੱਡ ਕੇ ਕਿਸੇ ਨੂੰ ਵੀ ਹਾਈ ਕੋਰਟ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ।

 

 

ਕੁਝ ਲੋਕ ਆਪਣੇ ਕੇਸ ਲਈ ਹਾਈ ਕੋਰਟ ਪੁੱਜੇ ਸਨ ਤੇ ਜਦੋਂ ਉਨ੍ਹਾਂ ਨੂੰ ਵਕੀਲਾਂ ਨੇ ਅਦਾਲਤ ਵਿੱਚ ਜਾਣ ਤੋਂ ਰੋਕਿਆ, ਤਾਂ ਹਾਲਾਤ ਕੁਝ ਚਿਰ ਲਈ ਤਣਾਅਪੂਰਨ ਵੀ ਹੋ ਗਏ ਸਨ।

 

 

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦਿਆਲ ਪ੍ਰਤਾਪ ਸਿੰਘ ਰੰਧਾਵਾ ਨੇ ਕਿਹਾ ਕਿ ਟ੍ਰਿਬਿਊਨਲ ਤੇ ਕਮਿਸ਼ਨ ਤੋਂ ਲੋਕਤੰਤਰ ਨੂੰ ਖ਼ਤਰਾ ਹੈ। ਸਰਕਾਰ ਹਾਈਕੋਰਟ ਦੀ ਤਾਕਤ ਘਟਾਉਣਾ ਚਾਹੁੰਦੀ ਹੈ। ਇਸ ਲਈ ਟ੍ਰਿਬਿਊਨਲ ਤੇ ਕਮਿਸ਼ਨ ਬਣਾ ਦਿੰਦੀ ਹੈ; ਤਾਂ ਜੋ ਸਰਕਾਰ ਨਾਲ ਜੁੜੇ ਮਾਮਲੇ ਹਾਈ ਕੋਰਟ ਨਾ ਪੁੱਜਣ ਤੇ ਉਨ੍ਹਾਂ ਨੂੰ ਹੇਠਲੇ ਪੱਧਰ ੳੱਤੇ ਹੀ ਉਨ੍ਹਾਂ ਦਾ ਨਿਬੇੜਾ ਕਰ ਦਿੱਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab and Haryana High Court Lawyers Strike continues