ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਖ਼ੁਦ ਟਰੈਕ 'ਤੇ ਗ਼ਲਤ ਖੜ੍ਹੇ ਸੀ ਤਾਂ ਨਵਜੋਤ ਸਿੱਧੂ ਦੀ ਕਾਹਦੀ ਗ਼ਲਤੀ- ਹਾਈ ਕੋਰਟ

ਅੰਮ੍ਰਿਤਸਰ ਰੇਲ ਹਾਦਸਾ : ਹਾਈਕੋਰਟ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਰਾਹਤ

ਪੰਜਾਬ-ਹਰਿਆਣਾ ਹਾਈਕੋਰਟ ਨੇ ਉਸ ਜਨਹਿੱਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਜਿਸ `ਚ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਐਸਆਈਟੀ-ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਈਕੋਰਟ ਨੇ ਕਿਹਾ ਕਿ ਪਟੀਸ਼ਨ ਕੇਵਲ ਰਾਜਨੀਤਿਕ ਇਰਾਦੇ ਨਾਲ ਦਾਖਲ ਕੀਤੀ ਗਈ ਹੈ। ਇਸ ਹਾਦਸੇ ਲਈ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਸਰਕਾਰ ਨੂੰ ਕਿਵੇਂ ਜਿ਼ੰਮੇਵਾਰ ਮੰਨਿਆ ਜਾ ਸਕਦਾ ਹੈ, ਜਦੋਂਕਿ ਲੋਕ ਖੁਦ ਰੇਲਵੇ ਲਾਈਨ `ਤੇ ਖੜ੍ਹੇ ਸਨ। ਹਾਈਕੋਰਟ ਦੀ ਇਸ ਟਿੱਪਣੀ ਦੇ ਬਾਅਦ ਨਵਜੋਤ ਕੌਰ ਨੂੰ ਕਲੀਨ ਚਿੱਟ ਮਿਲ ਗਈ ਹੈ।


ਜਿ਼ਕਰਯੋਗ ਹੈ ਕਿ ਦੁਸਹਿਰੇ ਮੌਕੇ ਅੰਮ੍ਰਿਤਸਰ ਦੇ ਜੋੜੇ ਫਾਟਕ ਦੇ ਨੇੜੇ ਰਾਵਣ ਸਾੜਨ ਦੇ ਪ੍ਰੋਗਰਾਮ ਦੌਰਾਨ ਵਾਪਰੇ ਰੇਲ ਹਾਦਸੇ `ਚ 61 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 72 ਲੋਕ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਮਾਮਲੇ ਦੀ ਸੀਬੀਆਈ ਜਾਂਚ ਲਈ ਪੀਆਈਐਲ ਦਾਇਰ ਕੀਤੀ ਗਈ ਸੀ। ਹਾਦਸੇ ਤੋਂ ਬਾਅਦ ਲੋਕਾਂ `ਚ ਨਵਜੋਤ ਕੌਰ ਨੂੰ ਲੈ ਕੇ ਕਾਫੀ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਨਵਜੋਤ ਕੌਰ ਉਥੇ ਮੌਜੂਦ ਸਨ, ਪ੍ਰੰਤੂ ਹਾਦਸੇ ਦੇ ਬਾਅਦ ਉਥੋਂ ਉਹ ਨਿਕਲ ਗਈ।


ਉਥੇ ਘਟਨਾ ਦੇ ਬਾਅਦ ਪ੍ਰੋਗਰਾਮ ਦਾ ਪ੍ਰਬੰਧਕ ਸੌਰਭ ਮਦਾਨ ਮਿੱਠੂ ਵੀ ਫਰਾਰ ਹੋ ਗਿਆ ਸੀ। ਪ੍ਰੰਤੂ ਕੁਝ ਦਿਨ ਬਾਅਦ ਮਿੱਠੂ ਨੇ ਸਾਹਮਣੇ ਆ ਕੇ ਬਿਆਨ ਦਿੱਤਾ ਕਿ ਉਹ ਕਿਤੇ ਨਹੀਂ ਭੱਜਿਆ ਸੀ, ਉਹ ਬਹੁਤ ਡਰ ਗਿਆ ਸੀ। ਪ੍ਰਬੰਧਕ ਨੇ ਵੀਡੀਓ ਜਾਰੀ ਕਰਕੇ ਸਫਾਈ ਦਿੱਤੀ ਸੀ ਕਿ ਉਨ੍ਹਾਂ ਪ੍ਰਬੰਧ ਲਈ ਸਾਰੇ ਤਰ੍ਹਾਂ ਦੀ ਆਗਿਆ ਲਈ ਸੀ। ਨਾਲ ਹੀ ਦਾਅਵਾ ਕੀਤਾ ਕਿ ਉਹ ਪ੍ਰੋਗਰਾਮ ਦੌਰਾਨ ਲਗਾਤਾਰ ਲੋਕਾਂ ਨੂੰ ਟ੍ਰੈਕ ਤੋਂ ਦੂਰ ਖੜ੍ਹੇ ਰਹਿਣ ਦੀ ਅਪੀਲ ਕਰਦੇ ਰਹੇ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab and Haryana high court rejects pil seeking constitution of SIT or CBI inquiry in Amritsar Train Accident says how can Chief guest or govt be held responsible