ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਨਿੱਕਲੀਆਂ ਹੈਲਥ–ਆਫ਼ੀਸਰ ਦੀਆਂ 1,000 ਆਸਾਮੀਆਂ

ਪੰਜਾਬ ’ਚ ਨਿੱਕਲੀਆਂ ਹੈਲਥ–ਆਫ਼ੀਸਰ ਦੀਆਂ 1,000 ਆਸਾਮੀਆਂ

ਨੈਸ਼ਨਲ ਹੈਲਥ ਮਿਸ਼ਨ (NHM) ਅਧੀਨ ਪੰਜਾਬ ਵਿੱਚ ਕਮਿਊਨਿਟੀ ਹੈਲਥ ਆਫ਼ੀਸਰ ਦੀਆਂ 1,000 ਆਸਾਮੀਆਂ ਉੱਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਰਜ਼ੀਆਂ ਦੇਣ ਵਾਲੇ ਉਮੀਦਵਾਰਾਂ ਨੂੰ ਛੇ ਮਹੀਨਿਆਂ ਦਾ ਬ੍ਰਿਜ ਕੋਰਸ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਕਮਿਊਨਿਟੀ ਹੈਲਥ ਆਫ਼ੀਸਰ ਵਜੋਂ ਨਿਯੁਕਤੀ ਦਿੱਤੀ ਜਾਵੇਗਾ। ਹਰ ਤਰ੍ਹਾਂ ਦੇ ਰਾਖਵੇਂਕਰਨ ਤੇ ਉਮਰ ਵਿੱਚ ਛੋਟ ਦੀ ਸੀਮਾ ਵਿੱਚ ਛੋਟ ਦਾ ਲਾਭ ਪੰਜਾਬ ਦੇ ਹੀ ਮੂਲ ਨਿਵਾਸੀਆਂ ਨੂੰ ਮਿਲੇਗਾ। ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 30 ਮਈ, 2019 ਹੈ।

 

 

ਇਨ੍ਹਾਂ ਆਸਾਮੀਆਂ ਬਾਰੇ ਹੋਰ ਜਾਣਕਾਰੀ ਇਸ ਪ੍ਰਕਾਰ ਹੈ:

 

ਇਸ ਲਈ ਨਰਸਿੰਗ ਵਿੱਚ ਬੀਐੱਸਸੀ ਦੀ ਡਿਗਰੀ ਹੋਵੇ ਜਾਂ ਪੋਸਟ ਬੇਸਿਕ ਬੀਐੱਸਸੀ ਨਰਸਿੰਗ ਹੋਵੇ। ਇਸ ਦੇ ਨਾਲ ਹੀ ਰਾਜਸਥਾਨ/ਰਾਜ ਨਰਸਿੰਗ ਕੌਂਸਲ ਵਿੱਚ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਜਾਂ

 

 

ਆਯੁਰਵੇਦ ਵਿੱਚ ਬੈਚਲਰ ਡਿਗਰੀ ਭਾਵ ਬੀਏਐੱਮਐੱਸ ਕੀਤੀ ਹੋਵੇ। ਨਾਲ ਹੀ ਕੇਂਦਰ/ਰਾਜ ਆਯੁਰਵੇਦ ਕੌਂਸਲ ਵਿੱਚ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਉਮੀਦਵਾਰਾਂ ਨੂੰ ਐੱਨਐੱਚਐੱਮ, ਪੰਜਾਬ ਵੱਲੋਂ ਕਰਵਾਇਆ ਜਾਣ ਵਾਲਾ ਕਮਿਊਨਿਟੀ ਹੈਲਥ ਵਿੱਚ ਛੇ ਮਹੀਨਿਆਂ ਦਾ ਬ੍ਰਿਜ ਪ੍ਰੋਗਰਾਮ ਸਰਟੀਫ਼ਿਕੇਟ ਕੋਰਸ ਕਰਨਾ ਹੋਵੇਗਾ। ਇਹ ਕੋਰਸ ਮੁਕੰਮਲ ਕਰਨ ਤੋਂ ਬਾਅਦ ਹੀ ਇਨ੍ਹਾਂ ਅਹੁਦਿਆਂ ਉੱਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।

 

 

10 ਜਮਾਤ ਦੇ ਪੱਧਰ ਤੱਕ ਦਾ ਪੰਜਾਬੀ ਭਾਸ਼ਾ ਦਾ ਅਧਿਐਨ ਕੀਤਾ ਹੋਵੇ। ਉਮੀਦਵਾਰ ਦੀ ਖੇਤਰੀ ਤੇ ਸਥਾਨਕ ਭਾਸ਼ਾ ਉੱਤੇ ਵਧੀਆ ਪਕੜ ਹੋਣੀ ਚਾਹੀਦੀ ਹੈ। ਸਿਹਤ ਖੇਤਰ ਨਾਲ ਜੁੜੇ ਕੰਮਾਂ ਵਿੱਚ ਘੱਟੋ–ਘੱਟ ਦੋ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਲਈ ਮਾਸਿਕ ਤਨਖ਼ਾਹ 15,000 ਰੁਪਏ ਹੈ।

 

 

ਇਨ੍ਹਾਂ ਆਸਾਮੀਆਂ ਬਾਰੇ ਹੋਰ ਜਾਣਕਾਰੀ ਲਈ ਇਸੇ ਸਤਰ ਉੱਤੇ ਕਲਿੱਕ ਕਰੋ

 

ਵੈੱਬਸਾਈਟ: www.bfuhs.ac.in ,  www.nhmpunjab.in

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab announces 1000 vacancies of Community Health Officer