ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁੱਕਰਵਾਰ ਨੂੰ ਹੀ ਖ਼ਤਮ ਹੋਣ ਦੇ ਆਸਾਰ

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁੱਕਰਵਾਰ ਨੂੰ ਹੀ ਖ਼ਤਮ ਹੋਣ ਦੇ ਆਸਾਰ

ਪੰਜਾਬ ਵਿਧਾਨ ਸਭਾ ਦਾ ਤਿੰਨ-ਦਿਨਾ ਸਰਦ-ਰੁੱਤ ਇਜਲਾਸ ਅੱਜ ਵੀਰਵਾਰ ਨੂੰ ਸ਼ੁਰੂ ਹੋ ਗਿਆ ਹੈ ਪਰ ਇਸ ਵਿੱਚ ਇੱਕ ਦਿਨ ਦੀ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ।


ਇਹ ਸੈਸ਼ਨ 13 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਰੱਖਣ ਦਾ ਪ੍ਰੋਗਰਾਮ ਪਹਿਲਾਂ ਉਲੀਕਿਆ ਗਿਆ ਸੀ ਪਰ ਹੁਣ ਇਸ ਨੂੰ ਦੋ ਦਿਨਾਂ ਤੱਕ ਸੀਮਤ ਰੱਖਣ ਦੇ ਆਸਾਰ ਹਨ ਕਿਉਂਕਿ ਅੱਜ ਅਰੰਭਲੇ ਦਿਨ ਸੂਬਾ ਵਿਧਾਨ ਸਭਾ ਦੀ ‘ਕੰਮਕਾਜ ਬਾਰੇ ਸਲਾਹਕਾਰ ਕਮੇਟੀ` ਦੀ ਮੀਟਿੰਗ ਵਿੱਚ ਇਸ ਬਾਰੇ ਚਰਚਾ ਹੋਈ। ਇਸ ਕਮੇਟੀ ਦੇ ਇੱਕ ਮੈਂਬਰ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਇੰਨਾ ਕੰਮ ਹੈ ਨਹੀਂ ਕਿ ਇਸ ਸੈਸ਼ਨ ਨੂੰ ਤਿੰਨ ਦਿਨਾਂ ਤੱਕ ਚਲਾਇਆ ਜਾਵੇ।


ਸੈਸ਼ਨ ਦੇ ਸਮੇਂ ਬਾਰੇ ਰਸਮੀ ਐਲਾਨ ਸ਼ੁੱਕਰਵਾਰ ਨੂੰ ਸਦਨ `ਚ ਹੀ ਕੀਤਾ ਜਾਵੇਗਾ। ਪਰ ਉੱਧਰ ਵਿਰੋਧੀ ਪਾਰਟੀਆਂ ਇਸ ਸੈਸ਼ਨ ਦੇ ਸਮੇਂ `ਚ ਸਗੋਂ ਵਾਧਾ ਕਰਨ ਦੀ ਮੰਗ ਕਰ ਰਹੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ `ਚ ਕਿਹਾ ਕਿ ਸੈਸ਼ਨ ਦੇ ਸਮੇਂ `ਚ ਕਟੌਤੀ ਲੋਕਾਂ ਨਾਲ ਇੱਕ ਕੋਝਾ ਮਜ਼ਾਕ ਹੈ ਤੇ ਲੋਕਤੰਤਰ ਦੀ ਖਿੱਲੀ ਉਡਾਉਣ ਵਾਲੀ ਗੱਲ ਕੀਤੀ ਗਈ ਹੈ।


ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਦੀ ਕਮੇਟੀ ਵਿੱਚ ਕਾਂਗਰਸ ਦੇ ਮੈਂਬਰਾਂ ਦੀ ਬਹੁ-ਗਿਣਤੀ ਹੈ ਤੇ ਉਨ੍ਹਾਂ ਨੇ ਹੀ ਸਿਫ਼ਾਰਸ਼ ਕੀਤੀ ਸੀ ਕਿ ਸਦਨ ਦੇ ਸਰਦ-ਰੁੱਤ ਸੈਸ਼ਨ ਦਾ ਸਮਾਂ ਘਟਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਵਾਪਰਿਆ ਤੇ ਇਸ ਤੋਂ ਪੰਜਾਬ ਸਰਕਾਰ ਦੇ ਵਤੀਰੇ ਦਾ ਪਤਾ ਲੱਗਦਾ ਹੈ।


ਉੱਧਰ ਆਮ ਆਦਮੀ ਪਾਰਟੀ ਦੇ ਛੇ ਵਿਧਾਇਕਾਂ ਅਮਨ ਅਰੋੜਾ, ਬੁੱਧ ਰਾਮ, ਕੁਤਾਰ ਸਿੰਘ ਸੰਧਵਾਂ, ਅਮਰਜੀਤ ਸੰਦੋਆ ਤੇ ਕੁਲਵੰਤ ਸਿੰਘ ਨੇ ਵੀ ਸੈਸ਼ਨ ਦਾ ਸਮਾਂ ਤਿੰਨ ਦਿਨਾਂ ਤੋਂ ਘਟਾ ਕੇ ਡੇਖ ਦਿਨ ਕਰਨ ਦੀ ਯੋਜਨਾ ਦਾ ਜ਼ੋਰਦਾਰ ਵਿਰੋਧ ਕੀਤਾ। ਉਨ੍ਹਾਂ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸਾਰੇ ਹੀ ਮੋਰਚਿਆਂ `ਤੇ ਨਾਕਾਮ ਰਹੀ ਹੈ ਤੇ ਉਹ ਕੋਈ ਵਾਅਦਾ ਵੀ ਪੂਰਾ ਨਹੀਂ ਕਰ ਸਕੀ ਅਤੇ ਜਨਤਕ ਮੁੱਦਿਆਂ ਤੋਂ ਭੱਜ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab Assembly session may be curtailed by one day