ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਟੈਸਟਿੰਗ ਲਈ ਪੰਜਾਬ ਨੇ ਖਰੀਦੀਆਂ RT PCR, RNA ਐਕਸਟ੍ਰੈਕਸ਼ਨ ਮਸ਼ੀਨਾਂ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2.31 ਕਰੋੜ ਰੁਪਏ ਦੀ ਲਾਗਤ ਨਾਲ 5 ਆਰਟੀਪੀਸੀਆਰ ਅਤੇ 4 ਆਰਐਨਏ ਐਕਸਟ੍ਰੈਕਸ਼ ਮਸ਼ੀਨਾਂ (ਆਟੋਮੈਟਿਕ) ਦੀ ਖਰੀਦ ਕਰਕੇ ਕੋਵਿਡ-19 ਟੈਸਟਿੰਗ ਦੀ ਸਮਰੱਥਾ ਨੂੰ 10 ਗੁਣਾ ਵਧਾ ਦਿੱਤਾ ਹੈਸੂਬਾ ਇਸ ਛੂਤ ਦੀ ਬਿਮਾਰੀ ਦੀ ਰੋਕਥਾਮ ਲਈ 10 ਅਪ੍ਰੈਲ ਤੋਂ ਤੇਜ਼ੀ ਨਾਲ ਜਾਂਚ ਸ਼ੁਰੂ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ

ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਨੁਸਾਰ ਰਾਜ ਸਰਕਾਰ ਵਲੋਂ ਆਈਸੀਐਮਆਰ ਤੋਂ ਮੰਗਵਾਈਆਂ 10 ਲੱਖ ਰੈਪਿਡ ਟੈਸਟਿੰਗ ਕਿੱਟਾਂ ਦੀ ਜਲਦ ਪ੍ਰਾਪਤ ਹੋਣ ਦੀ ਆਸ ਹੈ ਅਤੇ ਇਕ ਹੋਰ 10000 ਕਿੱਟਾਂ ਦੀ ਓਪਨ ਮਾਰਕੀਟ ਵਿਚੋ ਖਰਦੀਣ ਦੀ ਸੰਭਾਵਨਾ ਹੈ ਉਨ੍ਹਾਂ ਦੱਸਿਆ ਕਿ ਹਾਟਸਪਾਟਾਂ ਵਿਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਮੱਦੇਨਜ਼ਰ ਹੁਣ ਆਈਸੀਐਮਆਰ ਨੇ ਰੈਪਿਡ ਟੈਸਟਿੰਗ ਕਿੱਟਾਂ ਰਾਹੀਂ ਐਂਟੀਬਾਡੀ ਟੈਸਟਿੰਗ ਕਰਨ ਦੀ ਇਜਾਜ਼ਤ ਦਿੱਤੀ ਹੈ

ਮਹਾਜਨ ਨੇ ਕਿਹਾ ਕਿ ਨਵੇਂ ਉਪਕਰਣਾਂ ਦੇ ਆਉਣ ਨਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਵਾਇਰਲ ਰਿਸਰਚ ਡਾਇਗਨੋਸਟਿਕ ਲੈਬਜ਼ (ਵੀ.ਆਰ.ਡੀ.ਐੱਲ) ਦੀ ਟੈਸਟਿੰਗ ਸਮਰੱਥਾ ਮੌਜੂਦਾ 40 ਤੋਂ ਵਧਕੇ 400 ਹੋ ਗਈ ਹੈ ਜ਼ਿਕਰਯੋਗ ਇਨ੍ਹਾਂ ਦੋਵੇਂ ਲੈਬਾਂ ਵਿਚ ਹੁਣ ਤੱਕ 1958 ਸੈਂਪਲ ਜਾਂਚੇ ਜਾ ਚੁੱਕੇ ਹਨ


ਇਸ ਤੋਂ ਇਲਾਵਾ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਨੂੰ ਟੈਸਟ ਕਰਨ ਦੀ ਪ੍ਰਵਾਨਗੀ ਲੈਣ ਲਈ ਅੱਗੇ ਰੱਖਿਆ ਗਿਆ ਹੈਇਸ ਦੀ ਸ਼ੁਰੂਆਤੀ ਸਮਰੱਥਾ 40 ਟੈਸਟ ਪ੍ਰਤੀ ਦਿਨ ਹੋਵੇਗੀ

ਸੂਬੇ ਦੀਆਂ ਆਪਣੀਆਂ ਲੈਬਾਰਟਰੀਆਂ ਤੋਂ ਇਲਾਵਾ, ਪੀਜੀਆਈ ਚੰਡੀਗੜ੍ਹ ਵੱਲੋਂ ਪੰਜਾਬ ਤੋਂ ਜਾਂਚ ਲਈ ਆਉਣ ਵਾਲੇ ਨਮੂਨਿਆਂ ਦੇ ਰੋਜ਼ਾਨਾ ਤਕਰੀਬਨ 40 ਟੈਸਟ ਕੀਤੇ ਜਾ ਰਹੇ ਹਨ ਪੀਜੀਆਈ ਵੱਲੋਂ ਹੁਣ ਤੱਕ ਤਕਰੀਬਨ 650 ਟੈਸਟ ਕੀਤੇ ਜਾ ਚੁੱਕੇ ਹਨ

ਸੂਬਾ ਸਰਕਾਰ ਨੇ ਡੀ.ਐੱਮ.ਸੀ ਅਤੇ ਸੀ.ਐੱਮ.ਸੀ. ਲੁਧਿਆਣਾ ਵਿਖੇ ਵੀ ਇਸੇ ਤਰ੍ਹਾਂ ਦੀਆਂ ਟੈਸਟਿੰਗ ਸਹੂਲਤਾਂ ਦੀ ਆਗਿਆ ਦੇਣ ਲਈ ਭਾਰਤ ਸਰਕਾਰ ਤੋਂ ਤੁਰੰਤ ਮਨਜ਼ੂਰੀਆਂ ਦੀ ਮੰਗ ਕੀਤੀ ਹੈ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਲੁਧਿਆਣਾ ਦੇ ਦੋਵੇਂ ਹਸਪਤਾਲਾਂ ਕੋਲ ਪਹਿਲਾਂ ਹੀ ਲੋੜੀਂਦੇ ਉਪਕਰਣ ਉਪਲੱਬਧ ਹਨ ਅਤੇ ਇਨ੍ਹਾਂ ਨੇ ਐਨ..ਬੀ.ਐਲ. ਸਰਟੀਫਿਕੇਸ਼ਨ ਲਈ ਅਪਲਾਈ ਕੀਤਾ ਹੈ ਜਿਸ ਤੋਂ ਬਾਅਦ ਆਈ.ਸੀ.ਐੱਮ.ਆਰ. ਤੋਂ ਪ੍ਰਵਾਨਗੀ ਮੰਗੀ ਜਾਵੇਗੀ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਨਮੂਨੇ ਲਏ ਜਾ ਰਹੇ ਹਨ ਜਿੱਥੇ ਹੁਣ ਤੱਕ ਕੋਵਿਡ-19 ਦੇ 106 ਪੁਸ਼ਟੀ ਕੀਤੇ ਮਾਮਲੇ ਸਾਹਮਣੇ ਆਏ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjab buys RT PCR RNA extraction machines for Covid-19 testing